ਕੇਂਦਰ ਸਰਕਾਰ ਇਕ ਅਕਤੂਬਰ ਤੋਂ ਕਰਾਵੇਗੀ ਪੂਰੇ ਦੇਸ਼ ‘ਚ ਪਸ਼ੂਆਂ ਦੀ ਜਨ-ਗਣਨਾ
Published : Sep 29, 2018, 1:08 pm IST
Updated : Sep 29, 2018, 1:08 pm IST
SHARE ARTICLE
Livestock count
Livestock count

ਖੇਤੀਬਾੜੀ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ ਇਕ ਅਕਤੂਬਰ ਨੂੰ 20ਵੀਂ ਪਸ਼ੂਧਨ ਦੀ ਜਨ-ਗਣਨਾ ਸ਼ੁਰੂ ਹੋਵੇਗੀ

ਖੇਤੀਬਾੜੀ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ ਇਕ ਅਕਤੂਬਰ ਨੂੰ 20ਵੀਂ ਪਸ਼ੂਧਨ ਦੀ ਜਨ-ਗਣਨਾ ਸ਼ੁਰੂ ਹੋਵੇਗੀ ਅਤੇ ਇਹਨਾਂ ਦੀਆਂ ਨਸਲਾਂ ਦੇ ਸਮੂਹ ਨੂੰ ਇਕੱਤਰ ਕੀਤਾ ਜਾਵੇਗਾ, ਜਿਸ ਨਾਲ ਨਸਲ ਸੁਧਾਰ ਦੇ ਲਈ ਨੀਤੀਆਂ ਤਿਆਰ ਕਰਨ ਵਿਚ ਮਦਦ ਮਿਲੇਗੀ।

ਇਹਨਾਂ ਦੇ ਅੰਕੜਿਆਂ ਨੂੰ ਟੈਬਲੇਟ ਜਾਂ ਕੰਪਿਊਟਰ ਦੀ ਮਦਦ ਨਾਲ ਇਕੱਤਰ ਕੀਤਾ ਜਾਵੇਗਾ ‘ਤੇ ਆਨਲਾਈਨ ਡਾਟਾ ਇਕੱਤਰ ਕਰਨ ਅਤੇ ਉਸਨੂੰ ਭੇਜਣ ਦੇ ਲਈ ਮੋਬਾਈਲ ਐਪਲੀਕੇਸ਼ਨ ਸਾਫ਼ਟਵੇਅਰ ਪਹਿਲਾਂ ਹੀ ਵਿਕਸਿਤ ਕੀਤਾ ਜਾ ਚੁੱਕਾ ਹੈ। ਰਾਜਾਂ ਅਤੇ ਕੇਂਦਰ ਸ਼ਾਂਸਿਤ ਪ੍ਰਦੇਸ਼ਾਂ ਦੇ ਨਾਲ ਸਾਝੇਦਾਰੀ ਦੇ ਨਾਲ ਹੁਣ ਤਕ 19 ਅਜਿਹੀਆਂ ਜਨ-ਗਣਨਾਵਾਂ ਹੋ ਚੁਕੀਆਂ ਹਨ।

Livestock CountLivestock Count ਆਖਰੀ ਜਨ-ਗਣਨਾ 2012 ਵਿਚ ਹੋਈ ਸੀ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਤੋਂ ਇਕ ਅਕਤੂਬਰ ਨੂੰ ਪਸ਼ੂ ਜਨ-ਗਣਨਾ ਦਾ ਕੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਜਨ-ਗਣਨਾ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿਚ ਕੀਤੀ ਜਾਵੇਗੀ। ਜਾਨਵਰਾਂ ਦੀ ਵਿਭਿੰਨ ਪ੍ਰਜਾਤੀਆਂ, ਗਾਂ, ਬੈਲ, ਮੱਝ, ਭੇਡ, ਬੱਕਰੀ, ਸੂਰ, ਘੋੜਾ, ਗਧੇ, ਉੱਠ, ਕੁੱਤੇ, ਖ਼ਰਗੋਸ਼ ਅਤੇ ਹਾਥੀ ਅਤੇ ਪੋਲਟਰੀ ਪੰਛੀਆਂ ਜਿਵੇਂ ਕਿ ਪੱਛੀਂ, ਬਤਖ਼, ਇਮੂ, ਟਰਕੀ, ਬਟੇਰ, ਆਦਿ ਦੀ ਗਿਣਤੀ ਘਰਾਂ ਵਿਚ ਘਰੇਲੂ ਉਦਯੋਗਾਂ ਅਤੇ ਸੰਸਥਾਵਾਂ ਦੇ ਕੋਲ ਉਹਨਾਂ ਦੀ ਸਾਈਟ ਉਤੇ ਕੀਤਾ ਜਾਵੇਗਾ।

Livestock CountLivestock Countਖੇਤੀਬਾੜੀ ਮੰਤਰਾਲਾ ਦੇ ਅਨੁਸਾਰ, ਦੁਧਾਰੂ ਪਸ਼ੂ ਪਾਲਕਾਂ ਯੋਜਨਾ ‘ਤੇ ਰਾਸ਼ਟਰੀ ਮਿਸ਼ਨ ਦੇ ਤਹਿਤ ਪ੍ਰਾਪਤ ਟੈਬਲੇਟ ਦੇ ਉਪਯੋਗ ਨਾਲ ਅੰਕਿੜਿਆਂ ਦੇ ਸਮੂਹ ਦੇ ਲਈ ਕੀਤਾ ਜਾਵੇਗਾ ਅਤੇ ਇਸ ਦੇ ਲਈ ਰਾਜਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ, ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਟੈਬਲੇਟ ਦੀ ਸਹਾਇਤਾ ਨਾਲ ਅੰਕੜਿਆਂ ਦੇ ਸਮੂਹ, ਅੰਕੜਿਆਂ ਦੀ ਪ੍ਰੋਸੈਸਿੰਗ ਅਤੇ ਯੂਜ਼ਰ ਰਿਪੋਰਟ ਤਿਆਰ ਕਰਨ ਸਮੇਂ ਅੰਤਰਾਲ ਨੂੰ ਘਟਾਉਣ ਵਿਚ ਬਹੁਤ ਸਹਾਇਕ ਹੋਵੇਗਾ।

20ਵੀਂ ਪਸ਼ੂਧਨ ਜਨਗਣਨਾ ਇਕ ਨਸਲਵਾਰ ਪਸ਼ੂਧਨ ਜਨਗਣਨਾ ਹੋਵੇਗੀ, ਜਿਹੜੀ ਨਸਲ ਸੁਧਾਰ ਦੇ ਲਈ ਨੀਤੀਆਂ ਜਾ ਪ੍ਰੋਗਰਾਮ ਤਿਆਰ ਕਰਨ ਵਿਚ ਮਦਦਗਾਰ ਹੋਵੇਗੀ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement