
ਪੀਐਮ ਮੋਦੀ ਨੇ ਅਮਰੀਕਾ ਤੋਂ ਵਾਪਸ ਆਉਣ ਦੌਰਾਨ ਪਾਲਮ ਹਵਾਈ ਅੱਡੇ ‘ਤੇ ਅਪਣੇ ਭਾਸ਼ਣ ਵਿਚ ਤਿੰਨ ਸਾਲ ਪਹਿਲਾਂ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਯਾਦ ਕੀਤਾ।
ਨਵੀਂ ਦਿੱਲੀ: ਪੀਐਮ ਮੋਦੀ ਨੇ ਅਮਰੀਕਾ ਤੋਂ ਵਾਪਸ ਆਉਣ ਦੌਰਾਨ ਪਾਲਮ ਹਵਾਈ ਅੱਡੇ ‘ਤੇ ਅਪਣੇ ਭਾਸ਼ਣ ਵਿਚ ਤਿੰਨ ਸਾਲ ਪਹਿਲਾਂ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ 28 ਸਤੰਬਰ ਨੂੰ ਉਹ ਪੂਰੀ ਰਾਤ ਸੁੱਤੇ ਨਹੀਂ ਸੀ। ਉਹ ਹਰ ਸਮੇਂ ਟੈਲੀਫੋਨ ਦੀ ਘੰਟੀ ਦਾ ਇੰਤਜ਼ਾਰ ਕਰ ਰਹੇ ਸੀ।
ਪੀਐਮ ਮੋਦੀ ਨੇ ਸ਼ਨੀਵਾਰ ਨੂੰ ਅਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ‘ਤਿੰਨ ਸਾਲ ਪਹਿਲਾਂ ਅੱਜ ਹੀ ਦੀ ਰਾਤ (28 ਸਤੰਬਰ) ਮੈਂ ਫੋਨ ਦਾ ਇੰਤਜ਼ਾਰ ਕਰ ਰਿਹਾ ਸੀ। ਤਿੰਨ ਸਾਲ ਪਹਿਲਾਂ ਅੱਜ ਦੀ ਰਾਤ ਨੂੰ ਭਾਰਤੀ ਜਵਾਨਾਂ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕੀਤੀ ਸੀ ਅਤੇ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ’। ਪੀਐਮ ਮੋਦੀ ਨੇ ਕਿਹਾ ਕਿ, ‘ਮੇਰੇ ਸਵਾਗਤ ਲਈ ਤੁਸੀਂ ਰਾਤ ਨੂੰ ਏਅਰਪੋਰਟ ਪਹੁੰਚੇ, ਜਿਸ ਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਸਭ ਤੋਂ ਪਹਿਲਾਂ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਪੀਐਮ ਮੋਦੀ ਨੇ ਕਿਹਾ, ‘ਤੁਹਾਡੇ ਸਾਰਿਆਂ ਰਾਹੀਂ ਪੂਰੇ ਹਿੰਦੋਸਤਾਨ ਦੇ ਮੇਰੇ ਭਰਾਵਾਂ-ਭੈਣਾਂ ਨੂੰ ਮੈਂ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। 130 ਕਰੋੜ ਦੇਸ਼ਵਾਸੀਆਂ ਨੂੰ ਨਮਸਕਾਰ ਕਰਦਾ ਹਾਂ। ਪੀਐਮ ਮੋਦੀ ਲਈ ਏਅਰਪੋਰਟ ਦੇ ਬਾਹਰ ਹੀ ਸਟੇਜ ਬਣਾਇਆ ਗਿਆ ਸੀ। ਪੀਐਮ ਮੋਦੀ ਹਵਾਈ ਅੱਡੇ ਅੰਦਰੋਂ ਨਿਕਲਣ ਤੋਂ ਬਾਅਦ ਸਟੇਜ ‘ਤੇ ਪਹੁੰਚੇ। ਇਸ ਦੌਰਾਨ ਉਹਨਾਂ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।