
ਇਹ ਫੈਸਲਾ ਹਾਲ ਹੀ ਵਿਚ ਈਡੀ ਵਲੋ ਸੰਗਠਨ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਤੋਂ ਬਾਅਦ ਲਿਆ ਗਿਆ ਹੈ
ਨਵੀਂ ਦਿੱਲੀ - ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿਚ ਆਪਣਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਇਹ ਫੈਸਲਾ ਹਾਲ ਹੀ ਵਿਚ ਈਡੀ ਵਲੋ ਸੰਗਠਨ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਤੋਂ ਬਾਅਦ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਬਹੁਤਾ ਸਟਾਫ ਕੱਢਣਾ ਪਿਆ। ਸੰਸਥਾ ਨੇ ਭਾਰਤ ਸਰਕਾਰ 'ਤੇ ਨਿਰਾਧਾਰ ਤੇ ਪ੍ਰੇਰਿਤ ਕਾਰਵਾਈ ਕਰਨ ਦਾ ਦੋਸ਼ ਲਗਾਇਆ ਹੈ।
Amnesty International
ਈਡੀ ਨੇ ਇਕ ਹੋਰ ਜਾਂਚ ਏਜੰਸੀ ਸੀਬੀਆਈ ਵੱਲੋਂ ਪਿਛਲੇ ਸਾਲ ਦਰਜ ਕੀਤੀ ਗਈ ਐਫਆਈਆਰ ਤੋਂ ਬਾਅਦ ਵੱਖਰੀ ਜਾਂਚ ਸ਼ੁਰੂ ਕੀਤੀ ਸੀ। ਐਮਨੈਸਟੀ 'ਤੇ ਵਿਦੇਸ਼ੀ ਚੰਦਾ ਲੈਣ ਬਾਰੇ ਐਫਸੀਆਰਏ ਕਾਨੂੰਨ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਐਮਨੇਸਟੀ ਨੇ ਆਪਣਾ ਕੰਮ ਬੰਦ ਕਰਨ ਲਈ ਸਰਕਾਰ ਦੀ ਬਦਲੇ ਦੀ ਭਾਵਨਾ ਦੀ ਕਾਰਵਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Amnesty International
ਐਮਨੇਸਟੀ ਨੇ ਕਿਹਾ ਹੈ, "10 ਸਤੰਬਰ ਨੂੰ ਐਮਨੇਸਟੀ ਇੰਟਰਨੈਸ਼ਨਲ ਇੰਡੀਆ ਨੂੰ ਪਤਾ ਲੱਗਿਆ ਕਿ ਈਡੀ ਨੇ ਉਸ ਦੇ ਸਾਰੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ, ਜਿਸ ਕਾਰਨ ਮਨੁੱਖੀ ਅਧਿਕਾਰ ਸੰਗਠਨ ਦੇ ਬਹੁਤੇ ਕੰਮ ਠੱਪ ਹੋ ਗਏ ਹਨ।" ਉਨ੍ਹਾਂ ਨੇ ਅੱਗੇ ਲਿਖਿਆ, "ਇਹ ਮਨੁੱਖੀ ਅਧਿਕਾਰ ਸੰਗਠਨਾਂ ਵਿਰੁੱਧ ਭਾਰਤ ਸਰਕਾਰ ਦੁਆਰਾ ਬੇਬੁਨਿਆਦ ਅਤੇ ਖਾਸ ਮਕਸਦ ਤੋਂ ਪ੍ਰੇਰਿਤ ਲਗਾਏ ਗਏ ਇਲਜ਼ਾਮਾਂ ਦੇ ਅਧਾਰ 'ਤੇ ਚਲਾਏ ਜਾ ਰਹੇ ਅਭਿਆਨ ਦੀ ਇੱਕ ਤਾਜ਼ਾ ਕੜੀ ਹੈ।"
Amnesty International
ਐਮਨੈਸਟੀ ਇੰਟਰਨੈਸ਼ਨਲ ਨੇ ਇਸ ਤੋਂ ਪਹਿਲਾਂ ਸਾਲ 2009 ਵਿਚ ਵੀ ਭਾਰਤ ਵਿਚ ਆਪਣਾ ਕੰਮ ਮੁਅੱਤਲ ਕਰ ਦਿੱਤਾ ਸੀ। ਉਸ ਵੇਲੇ ਸੰਸਥਾ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਚੰਦਾ ਇਕੱਤਰ ਕਰਨ ਲਈ ਉਸ ਦਾ ਲਾਇਸੈਂਸ ਵਾਰ-ਵਾਰ ਰੱਦ ਕੀਤਾ ਜਾ ਰਿਹਾ ਹੈ। ਉਸ ਸਮੇਂ ਭਾਰਤ ਵਿਚ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਦੀ ਸਰਕਾਰ ਸੀ।