
ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜੰਮੂ-ਕਸ਼ਮੀਰ: ਊਧਮਪੁਰ ਉਸ ਸਮੇਂ ਕੰਬ ਉੱਠਿਆ ਜਦੋਂ ਰਾਤ ਕਰੀਬ 10.30 ਵਜੇ ਇਕ ਖਾਲੀ ਬੱਸ ਵਿਚ ਧਮਾਕਾ ਹੋਇਆ, ਜਿਸ ਕਾਰਨ 2 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬੱਸ ਖਾਲੀ ਸੀ, ਜੋ ਪੈਟਰੋਲ ਪੰਪ ਬਿਲਕੁਲ ਨੇੜੇ ਖੜ੍ਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਇਵਰ ਰੋਜ਼ਾਨਾ ਬੱਸ ਨੂੰ ਇਥੇ ਪਾਰਕ ਕਰਦਾ ਹੈ। ਪੁਲਿਸ ਅਤੇ ਹੋਰ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਧਮਾਕੇ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ।