
ਪੁਲਿਸ ਸੁਪਰਡੈਂਟ ਆਸ਼ੀਸ਼ ਸ਼੍ਰੀਵਾਸਤਵ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਸਦਰ ਕੋਤਵਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਬਸਤੀ: ਉੱਤਰ ਪ੍ਰਦੇਸ਼ ਵਿਚ ਬਸਤੀ ਸਦਰ ਕੋਤਵਾਲੀ ਇਲਾਕੇ ਵਿਚ ਸਥਿਤ ਇਕ ਹਸਪਤਾਲ ਦੇ ਤਿੰਨ ਡਾਕਟਰਾਂ ਖ਼ਿਲਾਫ਼ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ (ਸਿਟੀ) ਆਲੋਕ ਪ੍ਰਸਾਦ ਨੇ ਵੀਰਵਾਰ ਨੂੰ ਦੱਸਿਆ ਕਿ ਸਦਰ ਕੋਤਵਾਲੀ ਖੇਤਰ ਸਥਿਤ ਕੈਲੀ ਹਸਪਤਾਲ 'ਚ ਤਾਇਨਾਤ ਡਾਕਟਰ ਸਿਧਾਰਥ ਨੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਜ਼ਰੀਏ ਲਖਨਊ ਦੀ ਇਕ ਲੜਕੀ ਨਾਲ ਦੋਸਤੀ ਕੀਤੀ ਸੀ।
ਦੋਸ਼ ਹੈ ਕਿ ਸਿਧਾਰਥ ਨੇ ਹੌਲੀ-ਹੌਲੀ ਲੜਕੀ ਦਾ ਭਰੋਸਾ ਹਾਸਲ ਕੀਤਾ ਅਤੇ 10 ਅਗਸਤ ਨੂੰ ਉਸ ਨੂੰ ਆਪਣੇ ਹਸਪਤਾਲ 'ਚ ਮਿਲਣ ਲਈ ਬੁਲਾਇਆ। ਲੜਕੀ ਨੇ ਦੋਸ਼ ਲਾਇਆ ਕਿ ਸਿਧਾਰਥ ਉਸ ਨੂੰ ਹੋਸਟਲ ਲੈ ਗਿਆ ਜਿੱਥੇ ਉਸ ਨੇ ਆਪਣੇ ਦੋ ਸਾਥੀ ਡਾਕਟਰਾਂ ਕਮਲੇਸ਼ ਅਤੇ ਗੌਤਮ ਨੇ ਨਾਲ ਮਿਲ ਕੇ ਸਮੂਹਿਕ ਬਲਾਤਕਾਰ ਕੀਤਾ।
ਪ੍ਰਸਾਦ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਆਸ਼ੀਸ਼ ਸ਼੍ਰੀਵਾਸਤਵ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਸਦਰ ਕੋਤਵਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।