
'ਬਹੁਤ ਹੋ ਗਈ ਰਾਜਨੀਤੀ, ਹੁਣ 5 ਕਰੋੜ ਦਿਓ ਜਾਂ ਮਰਨ ਲਈ ਤਿਆਰ ਰਹੋ...'
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਦੇ ਸਾਬਕਾ ਪ੍ਰਧਾਨ ਰੌਣਕ ਖੱਤਰੀ ਨੂੰ ਵਟਸਐਪ ਰਾਹੀਂ 5 ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ ਮਿਲੀ ਹੈ। ਇਹ ਧਮਕੀ ਦੇਣ ਵਾਲਾ ਖੁਦ ਨੂੰ ਗੈਂਗਸਟਰ ਰੋਹਿਤ ਗੋਦਾਰਾ ਦੱਸ ਰਿਹਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਧਮਕੀ ਅਸਲ ਵਿੱਚ ਗੋਦਾਰਾ ਤੋਂ ਆਈ ਸੀ ਜਾਂ ਕੋਈ ਉਸ ਨੂੰ ਡਰਾਉਣ ਲਈ ਉਸ ਦੇ ਨਾਮ ਦੀ ਵਰਤੋਂ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਲ ਕਰਨ ਵਾਲਾ ਆਪਣੀ ਪਛਾਣ ਗੈਂਗਸਟਰ ਰੋਹਿਤ ਗੋਦਾਰਾ ਵਜੋਂ ਦੱਸ ਰਿਹਾ ਹੈ। ਰੌਣਕ ਖੱਤਰੀ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਸੀ। ਸੂਤਰਾਂ ਮੁਤਾਬਕ ਕਾਲ ਕਰਨ ਵਾਲੇ ਨੇ ਨਾ ਸਿਰਫ਼ ਸੁਨੇਹੇ ਭੇਜੇ ਸਗੋਂ ਵਟਸਐਪ ਰਾਹੀਂ ਕਈ ਕਾਲਾਂ ਵੀ ਕੀਤੀਆਂ। ਇਸ ਸਬੰਧੀ ਰੌਣਕ ਖੱਤਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।