
ਨਵੀਂ ਦਿੱਲੀ ਦੇ ਨੰਗੋਲੀ ਖੇਤਰ ਨੇੜੇ ਰੇਲਵੇ ਲਾਈਨ ਉਤੇ ਸ਼ਰਾਬ ਪੀ ਰਹੇ ਤਿੰਨ ਵਿਅਕਤੀਆਂ ਨਾਲ ਭਿਆਨਕ ਰੇਲ ਹਾਦਸਾ ਵਾਪਰ...
ਨਵੀਂ ਦਿੱਲੀ (ਪੀਟੀਆਈ) : ਨਵੀਂ ਦਿੱਲੀ ਦੇ ਨੰਗੋਲੀ ਖੇਤਰ ਨੇੜੇ ਰੇਲਵੇ ਲਾਈਨ ਉਤੇ ਸ਼ਰਾਬ ਪੀ ਰਹੇ ਤਿੰਨ ਵਿਅਕਤੀਆਂ ਨਾਲ ਭਿਆਨਕ ਰੇਲ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਵਿਅਕਤੀ ਰੇਲਵੇ ਟਰੈਕ ‘ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਅਧੀਨ ਬੀਕਾਨੇਰ-ਰੇਲ ਐਕਸਪ੍ਰੈਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਤਿੰਨੋਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਰੇਲਵੇ ਪੁਲਿਸ ਅਤੇ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ :ਇਸ ਤੋਂ ਪਹਿਲਾਂ ਦੁਸ਼ਹਿਰੇ ਵਾਲੇ ਦਿਨ ਵੀ ਇਕ ਅਜਿਹਾ ਹੀ ਹਾਦਸਾ ਵਾਪਰਿਆਂ ਸੀ।
Train Accident
ਜਿਥੇ ਲੋਕ ਰੇਲਵੇ ਲਾਈਨ ਉਤੇ ਖੜ੍ਹੇ ਹੋ ਕੇ ਦੁਸ਼ਹਿਰਾ ਦੇਖ ਰਹੇ ਸੀ, ਜਿਨ੍ਹਾਂ ਨੂੰ ਸੁਪਰ ਫਾਸਟ ਨੇ ਰੇਲ ਨੇ ਕੁਚਲ ਦਿਤਾ ਸੀ ਜਿਸ ਵਿਚ 61 ਲੋਕਾਂ ਦੀ ਮੌਤ ਹੋ ਗਈ ਸੀ, 100 ਦੇ ਲਗਭਗ ਜ਼ਖ਼ਮੀ ਹੋ ਗਏ ਸੀ। ਸ਼ੁੱਕਰਵਾਰ ਦੀ ਰਾਤ ਨੂੰ ਹੋਇਆ ਅੰਮ੍ਰਿਤਸਰ ਹਾਦਸਾ ਦਿਲ ਦਹਿਲਾਉਣ ਵਾਲਾ ਸੀ। ਲੋਕ ਦਿਲ 'ਤੇ ਪੱਥਰ ਰੱਖ ਕੇ ਉਥੇ ਪਈਆਂ ਲਾਸ਼ਾਂ 'ਚ ਆਪਣਿਆਂ ਦੀ ਭਾਲ ਕਰ ਰਹੇ ਸੀ। 'ਯੁਅਰ ਬਲੱਡ ਕੈਨ ਸੇਵ ਲਾਈਫ' ਸਮਾਜ ਸੇਵੀ ਸੰਗਠਨ ਦੇ ਮੈਂਬਰ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਹਸਪਤਾਲ 'ਚ ਬਰਫ ਅਤੇ ਦਸਤਾਨੇ ਵੀ ਨਹੀਂ ਹਨ। ਕੋਈ ਮਾਸਕ ਵੀ ਨਹੀਂ ਹੈ। ਅਸੀਂ ਅਧਿਕਾਰੀਆਂ ਦਾ ਕੁਝ ਇੰਤਜ਼ਾਮ ਕਰਨ ਲਈ ਕਿਹਾ ਸੀ।
Train Accident
ਜੇਕਰ ਪੂਰੀ ਤਰ੍ਹਾਂ ਮੋਰਚਰੀ ਘਰ ਤਿਆਰ ਨਹੀਂ ਹਨ ਤਾਂ ਕੀ ਉਹ ਸਾਨੂੰ ਬਰਫ, ਦਸਤਾਨੇ ਅਤੇ ਮਾਸਕ ਵੀ ਨਹੀਂ ਦੇ ਸਕਦੇ ? ਡਾਕਟਰ ਉਥੇ ਲਾਸ਼ਾਂ ਨੂੰ ਛੂਹਣ ਲਈ ਤਿਆਰ ਨਹੀਂ ਹਨ। ਉਹ ਲਾਸ਼ਾਂ 'ਚੋਂ ਆ ਰਹੀ ਬਦਬੂ ਤੋਂ ਪ੍ਰੇਸ਼ਾਨ ਹਨ। ਡਾਕਟਰ ਸਾਨੂੰ ਕਹਿ ਰਹੇ ਹਨ ਕਿ ਤੁਸੀਂ ਲਾਸ਼ਾਂ ਤੋਂ ਆਈ. ਡੀ. ਪਰੂਫ ਅਤੇ ਕੁਝ ਦਸਤਾਵੇਜ਼ ਲੱਭੋ।ਇਕ ਸਵੈ-ਸੇਵੀ ਨੇ ਦੱਸਿਆ ਕਿ ਸਾਡਾ ਇਕ ਗਰੁੱਪ ਸਟ੍ਰੈਚਰ 'ਤੇ ਬਰਫ ਦੀਆਂ ਸਿੱਲੀਆਂ ਲੈ ਕੇ ਆ ਜਾਂਦਾ ਹੈ ਪਰ ਲਿਆਉਣ ਤੋਂ ਬਾਅਦ ਉਨ੍ਹਾਂ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ? ਕਿਉਂਕਿ ਸਿੱਲੀ ਨੂੰ ਤੋੜਨ ਵਾਲਾ ਸੂਆ ਤੱਕ ਨਹੀਂ ਹੈ।
Train Accident
ਗੁਰੂ ਨਾਨਕ ਦੇਵ ਹਸਪਤਾਲ 'ਚ ਘੱਟ ਤੋਂ ਘੱਟ 19 ਲਾਸ਼ਾਂ ਸਨ ਅਤੇ ਉਥੇ ਮੋਰਚਰੀ ਵਿਚ ਲਾਸ਼ਾਂ ਫਰਸ਼ 'ਤੇ ਪਈਆਂ ਸਨ। ਇਕ ਸਵੈ-ਸੇਵਕ ਨੇ ਕਿਹਾ ਕਿ ਇਨ੍ਹਾਂ ਵਿਚੋਂ 8 ਨੂੰ ਹੋਰ ਲੋਕਾਂ ਨੇ ਪਛਾਣ ਲਿਆ ਹੈ ਪਰ ਬਾਕੀ ਲੋਕਾਂ ਦੇ ਸਰੀਰ ਦੇ ਅੰਗ ਲਾਪਤਾ ਹੋ ਚੁੱਕੇ ਸਨ। ਇਕ ਦਾ ਤਾਂ ਸਿਰ ਵੀ ਨਹੀਂ ਹੈ। ਉਨ੍ਹਾਂ ਵਿਚ ਔਰਤ ਅਤੇ ਉਸਦੀ ਇਕ ਸਾਲ ਦੀ ਬੱਚੀ ਵੀ ਹੈ।