
ਮੁੱਖ ਮੰਤਰੀ ਨੇ ਦਿੱਲੀ ਨਿਵਾਸੀਆਂ ਤੋਂ ਮੰਗਿਆ ਸਹਿਯੋਗ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਇਸ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਨਾਲ ਦੋ ਚਾਰ ਹੋ ਰਹਿ ਹੈ, ਦਿੱਲੀ ਸਰਕਾਰ ਨੇ ਵੱਧ ਰਹੇ ਨੂੰ ਦਿੱਲੀ ਵਾਸੀਆਂ ਦੇ ਸਹਿਯੋਗ ਨਾਲ ਕੰਟਰੋਲ ਕਰਨ ਲਈ ਇੱਕ ਐਪ ਲਿਆਂਦੀ ਹੈ .। ਜਿਸਦੇ ਇਸਤੇਮਾਲ ਨਾਲ ਵੱਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਕਦਮ ਚੁੱਕਿਆ ਹੈ । ਕੇਜਰੀਵਾਲ ਨੇ ਵੀਰਵਾਰ 'ਗ੍ਰੀਨ ਦਿੱਲੀ' ਮੋਬਾਇਲ ਐਪ ਲਾਂਚ ਕੀਤੀ ਹੈ। ਇਸ ਮੋਬਾਇਲ ਐਪ ਦੇ ਇਸਤੇਮਾਲ ਨਾਲ ਲੋਕ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀ ਵਿਧੀਆਂ ਦੀ ਜਾਣਕਾਰੀ ਸਰਕਾਰ ਨੂੰ ਦੇ ਸਕਣਗੇ।
PIC
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਹਰ ਵਾਰ ਦੀ ਤਰ੍ਹਾਂ ਦਿੱਲੀ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਦੂਸ਼ਣ ਤੇ ਵੀ ਆਪਣਾ ਕੰਟਰੋਲ ਕਰ ਲਵੇਗੀ । ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਮਦਦ ਦੇ ਬਿਨਾਂ ਕੋਈ ਵੱਡਾ ਬਦਲਾਅ ਨਹੀਂ ਆ ਸਕਦਾ। ਉਨ੍ਹਾਂ ਹਾ ਕਿ ਦਿੱਲੀ ਸਰਕਾਰ ਇੱਕ ਅਜਿਹਾ ਇੱਕ ਐਪ ਲੈ ਕੇ ਆਈ ਹੈ ਜੋ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਸਾਡੀ ਣੱਦਦ ਕਰੇਗੀ । ਕੇਜਰੀਵਾਲ ਨੇ ਕਿਹਾ ਕਿ ਲੋਕ ਕੂੜਾ ਸਾੜਨ, ਉਦਯੋਗਿਕ ਪ੍ਰਦੂਸ਼ਣ, ਧੂੜ ਆਦਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਖਿੱਚ ਕੇ ਜਾਂ ਉਸ ਦਾ ਵੀਡੀਓ ਬਣਾ ਕੇ ਐਪ 'ਤੇ ਅਪਲੋਡ ਕਰ ਸਕਦੇ ਹਨ । ਐਪ ਉਸ ਥਾਂ ਦਾ ਪਤਾ ਲਾ ਕੇ ਸੰਬੰਧਤ ਮਹਿਕਮੇ ਨੂੰ ਇਸ ਦੀ ਸੂਚਨਾ ਦੇਵੇਗਾ, ਤਾਂ ਕਿ ਸਮੇਂ ਰਹਿੰਦੇ ਨਿਪਟਾਰਾ ਕੀਤਾ ਜਾ ਸਕੇ।
Pic
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਸ਼ਿਕਾਇਤ ਲਈ ਸਖਤ ਸਮੇਂ ਸੀਮਾ ਤੈਅ ਕੀਤੀ ਹੈ। ਸ਼ਿਕਾਇਤ ਦਾ ਨਿਪਟਾਰਾ ਕਰਨ ਤੋਂ ਬਾਅਦ ਸੰਬੰਧਤ ਮਹਿਕਮਿਆਂ ਨੂੰ ਵੀ ਤਸਵੀਰ ਅਪਲੋਡ ਕਰਨੀ ਹੋਵੇਗੀ । ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ।ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ ।ਦਿੱਲੀ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਪਿਛਲੇ 5 ਸਾਲਾਂ ਵਿਚ ਅਸੀਂ ਕਈ ਕਦਮ ਚੁੱਕੇ ਹਨ। ਅਸੀਂ ਸਾਰੇ ਥਰਮਲ ਪਲਾਂਟ ਬੰਦ ਕੀਤੇ ਹਨ। ਦਿੱਲੀ ਨੇ ਉਦਾਹਰਣ ਪੇਸ਼ ਕੀਤੀ ਹੈ ਕਿ ਪਰਾਲੀ ਨੂੰ ਖਾਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣਾ ਸਾਡੇ ਹੱਥ ਵੱਸ ਹੈ, ਇਸ ਲਈ ਆਪਾਂ ਸਭ ਮਿਲਕੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਇੱਕਜੁੱਟ ਕਰੀਏ ।