
ਅਸੀਂ ਸਮੂਹਿਕ ਰੂਪ ਨਾਲ ਅਪਣੀ ਆਵਾਜ਼ ਚੁੱਕਣਾ ਜਾਰੀ ਰੱਖਾਂਗੇ : ਮਹਿਬੂਬ ਮੁਫਤੀ
ਸ਼੍ਰੀਨਗਰ : ਜੰਮੂ-ਕਸ਼ਮੀਰ 'ਚ ਲਾਗੂ ਕੀਤੇ ਨਵੇਂ ਜ਼ਮੀਨ ਕਾਨੂੰਨ ਖ਼ਿਲਾਫ਼ ਘਾਟੀ 'ਚ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਵੱਲੋਂ ਕੱਢੇ ਜਾ ਰਹੇ ਵਿਰੋਧ ਮਾਰਚ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਮਾਰਚ 'ਚ ਸ਼ਾਮਲ ਪੀਪਲਸ ਡੈਮੋਕ੍ਰੇਟਿਕ ਪਾਰਟੀ ਦੇ ਸਾਬਕਾ ਐੱਮਐੱਲਏ ਖੁਰਸ਼ੀਦ ਆਲਮ ਸਮੇਤ ਕਈ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈਂਦੇ ਹੋਏ ਪੀਡੀਪੀ ਦੇ ਸ਼੍ਰੀਨਗਰ ਸਥਿਤ ਹੈੱਡਕੁਆਰਟਰ ਨੂੰ ਸੀਲ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਆਦੇਸ਼ ਖ਼ਿਲਾਫ਼ ਪੀਡੀਪੀ ਨੇਤਾਵਾਂ ਨੇ ਅੱਜ ਸ਼੍ਰੀਨਗਰ ਪਾਰਟੀ ਹੈੱਡਕੁਆਰਟਰ ਤੋਂ ਪ੍ਰੈੱਸ ਇਨਕਲੇਵ ਤਕ ਅੱਜ ਵਿਰੋਧ ਰੈਲੀ ਕੀਤੀ ਗਈ ਸੀ। ਪਾਰਟੀ ਦੇ ਨੇਤਾ ਵਿਰੋਧ ਮਾਰਚ 'ਚ ਸ਼ਾਮਲ ਹੋਣ ਲਈ ਜਿਵੇਂ ਹੀ ਪਾਰਟੀ ਹੈੱਡਕੁਆਰਟਰ ਪਹੁੰਚੇ, ਉਥੇ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
Mehbooba Mufti
ਪੁਲਿਸ ਦੀ ਇਸ ਕਾਰਵਾਈ ਦਾ ਪੀਡੀਪੀ ਪ੍ਰਮੁੱਖ ਮਹਿਬੂਬ ਮੁਫ਼ਤੀ ਨੇ ਵਿਰੋਧ ਕੀਤਾ ਹੈ। ਆਪਣੇ ਟਵਿੱਟਰ ਹੈਂਡਲ 'ਤੇ ਪਾਰਟੀ ਨੇਤਾਵਾਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਜੰਮੂ ਅਤੇ ਕਸ਼ਮੀਰ' ਪੁਲਿਸ ਨੇ ਅੱਜ ਪਾਰਾ ਵਾਹਿਦ, ਖੁਰਸ਼ੀਦ ਆਲਮ, ਰਾਓਫ ਭੱਟ, ਮੋਸਿਨ ਕਿਓਮ ਨੂੰ ਉਸ ਸਮੇਂ ਹਿਰਾਸਤ 'ਚ ਲੈ ਲਿਆ ਜਦੋਂ ਉਹ ਭੂਮੀ ਸਬੰਧੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਇਕਜੁੱਟ ਹੋਏ ਸਨ। ਅਸੀਂ ਸਮੂਹਿਕ ਰੂਪ ਨਾਲ ਆਪਣੀ ਆਵਾਜ਼ ਚੁੱਕਣਾ ਜਾਰੀ ਰੱਖਾਂਗੇ ਅਤੇ ਡੈਮੋਗ੍ਰਾਫੀ ਨੂੰ ਬਦਲਣ ਦੇ ਯਤਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
Mehbooba Mufti
ਪਾਰਟੀ ਨੇਤਾਵਾਂ ਨੇ ਦੱਸਿਆ ਕਿ ਖੁਰਸ਼ੀਦ ਆਲਮ ਵਹੀਦ ਪਾਰਾ, ਸੁਹੈਲ ਬੁਖ਼ਾਰੀ, ਰਾਓਫ ਭੱਟ, ਮੋਹਿਤ ਭਾਨ ਸਮੇਤ ਹੋਰ ਨੇਤਾਵਾਂ ਨੂੰ ਪੁਲਿਸ ਨੇ ਪਾਰਟੀ ਹੈੱਡਕੁਆਰਟਰ ਤੋਂ ਬਾਹਰ ਤੋਂ ਹੀ ਹਿਰਾਸਤ 'ਚ ਲੈ ਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਲੰਘੇ ਬੁੱਧਵਾਰ ਨੂੰ ਜੰਮੂ 'ਚ ਵੀ ਪੀਡੀਪੀ ਨੇਤਾਵਾਂ ਨੇ ਭੂਮੀ ਕਾਨੂੰਨ ਦੇ ਵਿਰੋਧ 'ਚ ਵਿਰੋਧ ਪ੍ਰਦਰਸ਼ਨ ਕੀਤਾ ਸੀ।
Mehbooba Mufti
ਪੀਡੀਪੀ ਪ੍ਰਮੁੱਖ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ 'ਚ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਸ਼੍ਰੀਨਗਰ ਪਾਰਟੀ ਦਫ਼ਤਰ ਨੂੰ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਹੈ। ਉਨ੍ਹਾਂ ਦੇ ਨੇਤਾ ਅਤੇ ਕਾਰਜਕਰਤਾ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਪਰ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਆਵਾਜ਼ ਦਬਾਉਣ ਦਾ ਯਤਨ ਕਰ ਰਹੀ ਹੈ।