ਫੇਸਬੁੱਕ ਨੇ ਅਪਣਾ ਨਾਂ ਬਦਲ ਕੇ ਰੱਖਿਆ 'Meta', ਮਾਰਕ ਜ਼ੁਕਬਰਗ ਨੇ ਦੇਰ ਰਾਤ ਕੀਤਾ ਐਲਾਨ
Published : Oct 29, 2021, 10:28 am IST
Updated : Oct 29, 2021, 10:28 am IST
SHARE ARTICLE
Facebook New Name Meta
Facebook New Name Meta

ਭਾਰਤ 'ਚ ਫੇਸਬੁੱਕ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 41 ਕਰੋੜ ਹੈ।

 

ਨਵੀਂ ਦਿੱਲੀ - ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ Meta ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰ ਆ ਰਹੀ ਸੀ ਕਿ ਫੇਸਬੁੱਕ ਇਕ ਨਵੇਂ ਨਾਂ ਨਾਲ ਰੀਬ੍ਰਾਂਡ ਕਰਨ ਦੀ ਪਲਾਨਿੰਗ ਬਣਾ ਰਿਹਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਕੰਪਨੀ ਸਿਰਫ਼ ਇਕ ਸੋਸ਼ਲ ਮੀਡੀਆ ਕੰਪਨੀ ਤੋਂ ਅੱਗੇ ਵਧ ਕੇ 'ਮੇਟਾਵਰਸ ਕੰਪਨੀ' ਬਣੇਗਾ ਅਤੇ ''ਐਮਬਾਈਡੇਡ ਇੰਟਰਨੈੱਟ' 'ਤੇ ਕੰਮ ਕਰੇਗਾ ਜਿਸ 'ਚ ਅਸਲ ਅਤੇ ਵਰਚੁਅਲ ਦੁਨੀਆ ਦਾ ਮੇਲ ਪਹਿਲੇ ਤੋਂ ਕਾਫੀ ਜ਼ਿਆਦਾ ਹੋਵੇਗਾ।

Facebook New Name Meta Facebook New Name Meta

ਫੇਸਬੁੱਕ ਦੇ ਸਾਬਕਾ ਸਿਵਿਕ ਇੰਟੀਗ੍ਰਿਟੀ ਚੀਫ, ਸਮਿਧ ਚੱਕਰਵਰਤੀ ਨੇ ਕੰਪਨੀ ਨੂੰ 'ਮੇਟਾ' ਨਾਂ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਫੇਸਬੁੱਕ ਨੇ 2005 'ਚ ਵੀ ਕੁਝ ਅਜਿਹਾ ਹੀ ਕੀਤਾ ਸੀ ਜਦ ਉਸ ਨੇ ਆਪਣਾ ਨਾਂ TheFacebook ਤੋਂ ਬਦਲ ਕੇ Facebook ਕਰ ਦਿੱਤਾ ਸੀ। ਦੁਨੀਆ ਭਰ 'ਚ ਫੇਸਬੁੱਕ ਦਾ ਇਸਤੇਮਾਲ 3 ਅਰਬ ਤੋਂ ਜ਼ਿਆਦਾ ਲੋਕ ਕਰਦੇ ਹਨ। ਉਥੇ, ਭਾਰਤ 'ਚ ਫੇਸਬੁੱਕ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 41 ਕਰੋੜ ਹੈ।

Facebook New Name Meta Facebook New Name Meta

ਫੇਸਬੁੱਕ ਅਤੇ ਹੋਰ ਵੱਡੀਆਂ ਕੰਪਨੀਆਂ ਲਈ 'ਮੇਟਾਵਰਸ' ਉਤਸ਼ਾਹਜਨਕ ਹੈ ਕਿਉਂਕਿ ਇਸ ਨਾਲ ਨਵੇਂ ਬਜ਼ਾਰਾਂ, ਨਵੇਂ ਤਰ੍ਹਾਂ ਦੇ ਸੋਸ਼ਲ ਨੈੱਟਵਰਕਾਂ, ਨਵੇਂ ਉਪਭੋਗਤਾਵਾਂ ਇਲੈਕਟ੍ਰਾਨਿਕਸ ਅਤੇ ਨਵੇਂ ਪੇਟੈਂਟ ਲਈ ਮੌਕੇ ਪੈਦਾ ਹੁੰਦੇ ਹਨ। ਫੇਸਬੁੱਕ ਨੇ ਇਹ ਨਾਂ ਉਸ ਵੇਲੇ ਬਦਲਿਆ ਹੈ ਜਦ ਕੰਪਨੀ 'ਤੇ ਕਈ ਦੇਸ਼ਾਂ 'ਚ ਆਨਲਾਈਨ ਸੁਰੱਖਿਆ, ਭੜਕਾਊ ਕੰਟੈਂਟ ਨੂੰ ਨਾ ਰੋਕਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਭਾਰਤ ਸਰਕਾਰ ਨੇ ਵੀ ਫੇਸਬੁੱਕ ਨੂੰ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਕੰਪਨੀ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਐਲਗੋਰੀਦਮ ਅਤੇ ਪ੍ਰਕਿਰਿਆਵਾਂ ਦਾ ਵੇਰਵਾ ਮੰਗਿਆ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement