
ਇੱਕੋ ਪਟੜੀ ‘ਤੇ ਆ ਗਈਆਂ ਦੋ ਰੇਲ ਗੱਡੀਆਂ, ਰਾਹਤ ਕਾਰਜ ਜੰਗੀ ਪੱਧਰ ’ਤੇ ਸ਼ੁਰੂ
Trains Collision Andhra Pradesh : ਆਂਧਰ ਪ੍ਰਦੇਸ਼ ਦੇ ਵਿਜਿਆਨਾਗ੍ਰਾਮ ਜ਼ਿਲ੍ਹੇ ’ਚ ਐਤਵਾਰ ਸ਼ਾਮ ਨੂੰ ਦੋ ਰੇਲ ਗੱਡੀਆਂ ਦੀ ਟੱਕਰ ਹੋਣ ਕਾਰਨ ਘੱਟ ਤੋਂ ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਲਗਭਗ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਦਸੇ ਵਾਲੀ ਥਾਂ ’ਤੇ ਗੂੜ੍ਹੇ ਹਨੇਰੇ ਦੀ ਮੌਜੂਦਗੀ ਬਚਾਅ ਕਾਰਜਾਂ ’ਚ ਰੁਕਾਵਟ ਬਣ ਗਈ ਹੈ।
ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਦੇ ਵੇਰਵਿਆਂ ਅਨੁਸਾਰ ਵਿਸ਼ਾਖਾ ਤੋਂ ਪਲਾਸਾ ਜਾਣ ਵਾਲੀ ਵਿਸ਼ੇਸ਼ ਯਾਤਰੀ ਰੇਲਗੱਡੀ ਸ਼ਾਮ 7:10 ਵਜੇ ਸਿਗਨਲ ਲਈ ਕੋਠਾਵਾਲਸਾ ਮੰਡਲ ਦੇ ਅਲਮੰਡਾ-ਕਾਂਤਕਾਪੱਲੀ ’ਤੇ ਰੁਕੀ ਸੀ। ਇਸ ਦੇ ਪਿੱਛੇ ਆ ਰਹੀ ਇੱਕ ਯਾਤਰੀ ਰੇਲਗੱਡੀ ਵਿਸ਼ਾਖਾ-ਰਾਯਾਗੜਾ ਰੇਲਗੱਡੀ ਨੇ ਇਸ ਨੂੰ ਟੱਕਰ ਮਾਰ ਦਿਤੀ।
ਮੁੱਖ ਮੰਤਰੀ ਜਗਨ ਨੇ ਰੇਲ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਹੁਕਮ ਦਿਤੇ ਹਨ। ਸਥਾਨਕ ਅਧਿਕਾਰੀਆਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿਤੇ ਹਨ। ਈਸਟ ਕੋਸਟ ਰੇਲਵੇ ਦੇ ਅਧਿਕਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਏ ਹਨ। ਵਿਸ਼ਵਜੀਤ ਸਾਹੂ, ਸੀ.ਪੀ.ਆਰ.ਓ. ਈ.ਸੀ.ਓ.ਆਰ. ਨੇ ਕਿਹਾ ਕਿ ਟੱਕਰ ਦੇ ਪਿੱਛੇ ਸਿਗਨਲ ਦੀ ਗੜਬੜੀ ਹੋ ਸਕਦੀ ਹੈ।
(For more news apart from Trains Collision Andhra Pradesh, stay tuned to Rozana Spokesman)