Rajnath Singh praises Sikhs : ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਨੇ ਸ਼ੁਰੂ ਕੀਤਾ ਸੀ: ਰਾਜਨਾਥ
Published : Oct 29, 2023, 4:47 pm IST
Updated : Oct 29, 2023, 4:47 pm IST
SHARE ARTICLE
Lucknow: Defence Minister Rajnath Singh speaks during the 'Prakash Utsav' of Sri Guru Granth Sahib at Gurudwara Alambagh, in Lucknow, Sunday, Oct. 29, 2023. (PTI Photo)
Lucknow: Defence Minister Rajnath Singh speaks during the 'Prakash Utsav' of Sri Guru Granth Sahib at Gurudwara Alambagh, in Lucknow, Sunday, Oct. 29, 2023. (PTI Photo)

ਲਖਨਊ ਦੇ ਗੁਰਦੁਆਰਾ ਆਲਮਬਾਗ ਵਿਖੇ ਨਤਮਸਤਕ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ

Rajnath Singh praises Sikhs : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਲਈ ਸਿੱਖਾਂ ਵਲੋਂ ਕੀਤੇ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਦੀ ਸ਼ੁਰੂਆਤ ਸਿੱਖਾਂ ਨੇ ਹੀ ਕੀਤੀ ਸੀ ਅਤੇ ਕੋਈ ਵੀ ਭਾਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦਾ।

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ’ਤੇ ਲਖਨਊ ਦੇ ਗੁਰਦੁਆਰਾ ਆਲਮਬਾਗ ’ਚ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਨੇ ਕਿਹਾ, ‘‘ਸਿੱਖਾਂ ਨੇ ਸਨਾਤਨ ਧਰਮ ਦੀ ਰਾਖੀ ਲਈ ਬਹੁਤ ਕੁਝ ਕੀਤਾ ਹੈ। ਰਾਮ ਜਨਮ ਭੂਮੀ ਲਈ ਸਿੱਖਾਂ ਦੇ ਯੋਗਦਾਨ ਨੂੰ ਕੋਈ ਵੀ ਭਾਰਤੀ ਭੁੱਲ ਨਹੀਂ ਸਕਦਾ।’’

ਉਨ੍ਹਾਂ ਕਿਹਾ, ‘‘ਮੈਂ ਸਰਕਾਰੀ ਰੀਕਾਰਡਾਂ ਦੇ ਅਧਾਰ ’ਤੇ ਇਕ ਮਹੱਤਵਪੂਰਨ ਤੱਥ ਸਾਂਝਾ ਕਰਨਾ ਚਾਹੁੰਦਾ ਹਾਂ। 1 ਦਸੰਬਰ, 1858 ਨੂੰ ਦਰਜ ਕੀਤੀ ਗਈ ਐਫ.ਆਈ.ਆਰ. ਅਨੁਸਾਰ ਸਿੱਖਾਂ ਦੇ ਇਕ ਸਮੂਹ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਨਾਅਰੇ ਮਾਰਦੇ ਹੋਏ ਉਸ ਇਮਾਰਤ ਨੂੰ ਅਪਣੇ ਕਬਜ਼ੇ ’ਚ ਲੈ ਲਿਆ ਸੀ ਅਤੇ ਕੰਧਾਂ ’ਤੇ ਥਾਂ-ਥਾਂ ਰਾਮ-ਰਾਮ ਲਿਖ ਦਿਤਾ ਸੀ।’’

ਰਾਜਨਾਥ ਨੇ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ, ‘‘ਇਸ ਵੇਲੇ ਹਰ ਕੋਈ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਪਰ ਦੇਣ ਬਾਰੇ ਕੋਈ ਕੁਝ ਨਹੀਂ ਕਹਿੰਦਾ। ਜੇਕਰ ਕੋਈ ਅਜਿਹਾ ਭਾਈਚਾਰਾ ਹੈ, ਜਿਸ ਨੇ ਦੇਸ਼ ਲਈ ਅਪਣੀ ਜਾਨ ਕੁਰਬਾਨ ਕੀਤੀ ਹੈ ਅਤੇ ਫੌਜ ’ਚ ਇਸ ਦੀ ਫ਼ੀ ਸਦੀ ਬਹੁਤ ਜ਼ਿਆਦਾ ਹੈ, ਤਾਂ ਉਹ ਸਿੱਖ ਭਾਈਚਾਰਾ ਹੈ।’’

 (For more news apart from Rajnath Singh praises Sikhs, stay tuned to Rozana Spokesman)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement