ਝਾਰਖੰਡ 'ਚ ਛੱਠ ਤਿਉਹਾਰ ਮੌਕੇ 11 ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ
ਝਾਰਖੰਡ: ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਗ ਲੜਕੀਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕਟਕਮਸੰਡੀ ਬਲਾਕ ਦੇ ਸਾਹਪੁਰ ਪੰਚਾਇਤ ਵਿਚ ਵਾਪਰੀ। ਪੁਲਿਸ ਸੁਪਰਡੈਂਟ ਅਮਿਤ ਕੁਮਾਰ ਨੇ ਦੱਸਿਆ ਕਿ ਕਟਕਮਸੰਡੀ ਥਾਣੇ ਦੇ ਸਾਹਪੁਰ ਪੰਚਾਇਤ ਨਾਲ ਸੰਬੰਧਿਤ 4 ਕੁੜੀਆਂ ਅਤੇ ਇਕ 12 ਸਾਲਾ ਲੜਕਾ ਝੱਪੜ ਵਿਚ ਨਹਾਉਣ ਵੇਲੇ ਡੁੱਬ ਗਏ।
ਝਾਰਖੰਡ ਵਿੱਚ ਛੱਠ ਤਿਉਹਾਰ ਦੌਰਾਨ ਡੁੱਬਣ ਵਾਲੇ ਲੋਕਾਂ ਦੀ ਗਿਣਤੀ 11 ਹੋ ਗਈ ਹੈ। ਸੋਮਵਾਰ (27 ਅਕਤੂਬਰ) ਨੂੰ ਹੀ ਪੰਜ ਹੋਰ ਬੱਚੇ ਵੱਖ-ਵੱਖ ਥਾਵਾਂ 'ਤੇ ਡੁੱਬ ਗਏ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਛੱਠ ਪੂਜਾ ਦੌਰਾਨ ਡੁੱਬ ਗਏ।
