26 ਠਿਕਾਣਿਆਂ 'ਤੇ ਸੀਬੀਆਈ ਦਾ ਛਾਪਾ, 1800 ਵਿਦਿਆਰਥੀ ਬਗੈਰ ਪਰੀਖਿਆ ਦਿਤੇ ਹੋਏ ਪਾਸ
Published : Nov 29, 2018, 2:09 pm IST
Updated : Nov 29, 2018, 2:09 pm IST
SHARE ARTICLE
National Institute of Open Schooling
National Institute of Open Schooling

ਛਾਪੇਮਾਰੀ ਦੌਰਾਨ ਹੁਣ ਤੱਕ 1800 ਅਜਿਹੇ ਵਿਦਿਆਰਥੀਆਂ ਦੇ ਪਾਸ ਹੋਣ ਦਾ ਸਬੂਤ ਮਿਲਿਆ ਹੈ ਜੋ ਪਰੀਖਿਆ ਵਿਚ ਸ਼ਾਮਲ ਹੀ ਨਹੀਂ ਹੋਏ।

ਭੋਪਾਲ , ( ਪੀਟੀਆਈ ) : ਸੀਬੀਐਸਈ ਅਤੇ ਸੈਕੰਡਰੀ ਸਿੱਖਿਆ ਬੋਰਡ ਦੇ ਬਰਾਬਰ ਮੰਨੇ ਜਾਣ ਵਾਲੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਦੀ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਪਰੀਖਿਆ ਵਿਚ ਘਪਲੇ ਨੂੰ ਦੇਖਦੇ ਹੋਏ ਸੀਬੀਆਈ ਨੇ ਭੋਪਾਲ, ਸੀਹੋਰ, ਰਤਲਾਮ ਅਤੇ ਉਮਰਿਆ ਸਮੇਤ ਛੇ ਰਾਜਾਂ ਦੇ 26 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਭੋਪਾਲ ਵਿਚ ਬਾਵੜਿਆਕਲਾ ਅਤੇ ਜਹਾਂਗੀਰਾਬਾਦ ਵਿਚ ਰਹਿਣ ਵਾਲੇ ਐਨਆਈਓਐਸ ਦੇ ਦੋ ਸਾਬਕਾ ਕਰਮਚਾਰੀਆਂ ਦੇ ਘਰ ਤੋਂ ਵੀ ਸੀਬੀਆਈ ਨੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ।

CBICBI

ਦਿੱਲੀ ਦੇ ਮਿਊਰ ਵਿਹਾਰ ਵਿਚ ਕੋਚਿੰਗ ਕਰਵਾਉਣ ਵਾਲੇ ਆਸ਼ੀਸ਼ ਮਸੀਹ ਅਤੇ ਸੁਦਰਸ਼ਨ ਸਿੰਘ ਦੇ ਘਰ ਤੋਂ ਵੀ ਸੀਬੀਆਈ ਨੇ ਖ਼ਾਮੀਆਂ ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਹਨ। ਛਾਪੇਮਾਰੀ ਦੌਰਾਨ ਹੁਣ ਤੱਕ 1800 ਅਜਿਹੇ ਵਿਦਿਆਰਥੀਆਂ ਦੇ ਪਾਸ ਹੋਣ ਦਾ ਸਬੂਤ ਮਿਲਿਆ ਹੈ ਜੋ ਪਰੀਖਿਆ ਵਿਚ ਸ਼ਾਮਲ ਹੀ ਨਹੀਂ ਹੋਏ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਲਈ ਫਰਜ਼ੀ ਤਰੀਕੇ ਨਾਲ ਹਾਜ਼ਰੀ ਸ਼ੀਟ ਅਤੇ ਜਵਾਬੀ ਸ਼ੀਟਾਂ ਤਿਆਰ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚ ਐਨਆਈਓਐਸ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਵੀ ਖਲਾਸਾ ਹੋਇਆ ਹੈ।

NIOSNIOS

ਮਾਨਸ ਭਵਨ ਸਥਿਤ ਖੇਤਰੀ ਸੈਂਟਰ ਪੁੱਜੀ ਟੀਮ ਨੇ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ। ਸੀਬੀਆਈ ਨੂੰ ਮਾਨਵ ਸੰਸਾਧਨ ਵਿਕਾਸ ਮੰਲੇਤਰਾ ਨੇ ਜੁਲਾਈ 2018 ਵਿਚ ਸ਼ਿਕਾਇਤ ਭੇਜੀ ਸੀ ਕਿ ਦਸਵੀਂ ਦੀ ਪਰੀਖਿਆ ਵਿਚ ਉਪਰੋਕਤ ਖੇਤਰਾਂ ਦੇ ਪਰੀਖਿਆ ਕੇਂਦਰਾਂ ਤੋਂ ਵੱਡੇ ਪੈਮਾਨੇ 'ਤੇ ਅਜਿਹੇ ਵਿਦਿਆਰਥੀ ਪਾਸ ਹੋਏ ਹਨ ਜੋ ਕਿ ਪਰੀਖਿਆ ਵਿਚ ਗੈਰ ਹਾਜ਼ਰ ਸੀ। ਕੇ.ਵਿਆਪਮ ਜੋਨ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ। ਇਸ ਤੋਂ ਬਾਅਦ ਸੀਬੀਆਈ ਤੋਂ ਇਲਾਵਾ ਦਿੱਲੀ, ਹਰਿਆਣਾ, ਅਸਮ, ਉੜੀਸਾ ਅਤੇ ਸਿਕੱਮ ਵਿਚ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।

NIOS, RC, BhopalNIOS, RC, Bhopal

ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੀ ਇਕ ਬੈਂਕ ਸ਼ਾਖਾ ਨੇ ਐਨਆਈਓਐਸ ਦੇ ਗੁਵਾਹਾਟੀ ਸੈਂਟਰ ਦੇ ਇਕ ਕਰਮਚਾਰੀ ਦੇ ਖਾਤੇ ਵਿਚ ਪੈਸੇ ਭੇਜੇ ਜਾਣ ਦੀ ਵੀ ਪੁਸ਼ਟੀ ਹੋਈ ਹੈ। ਦੋ ਕਰਮਚਾਰੀਆਂ ਦੇ ਘਰਾਂ ਤੋਂ ਕੁਝ ਦਸਤਾਵੇਜ਼ ਵੀ ਜ਼ਬਤ ਹੋਏ ਹਨ। ਸੀਬੀਆਈ ਦੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਮੱਧ ਪ੍ਰਦੇਸ਼ ਦੇ ਖੇਤਰੀ ਸੈਂਟਰਾਂ ਤੋਂ ਜਿਹੜੀਆਂ ਕਾਪੀਆਂ ਜਾਂਚ ਲਈ ਗੁਵਾਹਾਟੀ ਭੇਜੀਆਂ ਗਈਆਂ ਸਨ, ਉਨ੍ਹਾਂ ਵਿਚ ਐਨਆਈਓਐਸ ਸਬੰਧੀ ਫਰਜ਼ੀ ਲੋਕਾਂ ਦੀ ਵਰਤੋਂ ਕੀਤੀ ਗਈ ਸੀ। ਪਰੀਖਿਆ ਕੇਂਦਰਾਂ ਤੋਂ ਭੇਜੀ ਗਈਆਂ ਜਵਾਬੀ ਸ਼ੀਟਾਂ ਵੀ ਫਰਜ਼ੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਸਨ।

Ministry of Human Resource DevelopmentMinistry of Human Resource Development

ਐਨਆਈਓਐਸ ਪੂਰੇ ਰਾਜ ਭਰ ਵਿਚ ਸਿਰਫ ਕੇਂਦਰੀ ਸਕੂਲਾਂ ਅਤੇ ਜਵਾਹਰ ਨਵੋਦਿਯਾ ਸਕੂਲਾਂ ਵਿਚ ਹੀ ਪਰੀਖਿਆ ਕੇਂਦਰ ਬਣਾਉਂਦਾ ਹੈ। ਜਾਂਚ ਦੌਰਾਨ ਪਤਾ ਲਗਾ ਹੈ ਕਿ ਛੇ ਰਾਜਾਂ ਦੇ 1800 ਤੋਂ ਵੱਧ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਹਰਵੀਂ ਦੀ ਪਰੀਖਿਆ ਵਿਚ ਪਾਸ ਹੋਣ ਲਈ ਭੋਪਾਲ ਸਥਿਤ ਐਨਆਈਓਐਸ ਦੀ ਚੋਣ ਕੀਤੀ ਸੀ। ਇਸ ਦਾ ਸਰਗਨਾ ਦਿਲੀ ਵਿਚ ਸੀ।

ਐਨਆਈਓਐਸ ਦੇ ਨਿਯਮਾਂ ਮੁਤਾਬਕ ਇਥੇ ਕਿਸੇ ਵੀ ਪਰੀਖਿਆ ਵਿਚ ਰਜਿਸਟਰੇਸ਼ਨ ਕਰਵਾਉਣ ਲਈ ਸਥਾਨਕ ਨਿਵਾਸੀ ਹੋਣਾ ਲਾਜ਼ਮੀ ਹੈ। ਸੀਬੀਆਈ ਇਹ ਕੋਸ਼ਿਸ਼ ਕਰ ਰਹੀ ਹੈ ਕਿ ਮੱਧ ਪ੍ਰਦੇਸ਼ ਤੋਂ ਬਾਹਰ ਦੇ ਵਿਦਿਆਰਥੀ ਇਥੇ ਕਿਸ ਆਧਾਰ 'ਤੇ ਰਜਿਸਟਰ ਹੋਏ। ਉਨ੍ਹਾਂ ਨੇ ਮੱਧ ਪ੍ਰਦੇਸ਼ ਦਾ ਨਿਵਾਸੀ ਹੋਣ ਲਈ ਕਿਹੜੇ ਦਸਤਾਵੇਜ ਤਿਆਰ ਕਰਵਾਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement