
ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਪਹਿਲੀ ਟਰਾਂਸਜੈਂਡਰ ਉਮੀਦਵਾਰ ਮੁਵਾਲਾ ਚੰਦਰਮੁਖੀ...
ਨਵੀਂ ਦਿੱਲੀ (ਭਾਸ਼ਾ): ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਪਹਿਲੀ ਟਰਾਂਸਜੈਂਡਰ ਉਮੀਦਵਾਰ ਮੁਵਾਲਾ ਚੰਦਰਮੁਖੀ ਬੁੱਧਵਾਰ ਦੇਰ ਰਾਤ ਪੁਲਿਸ ਥਾਣੇ ਪੁੱਜੀ। ਉਹ ਮੰਗਲਵਾਰ ਤੋਂ ਲਾਪਤਾ ਸੀ। ਤੇਲੰਗਾਨਾ ਦੇ ਗੋਸ਼ਾਮਹਲ ਤੋਂ ਬਹੁਜਨ ਲੈਫਟ ਫਰੰਟ ਦੀ ਉਮੀਦਵਾਰ ਚੰਦਰਮੁਖੀ ਮੰਗਲਵਾਰ ਸਵੇਰੇ ਤੋਂ ਲਾਪਤਾ ਸੀ ਪਰ ਉਹ ਬੁੱਧਵਾਰ ਦੇਰ ਰਾਤ ਅਪਣੇ ਵਕੀਲ ਅਤੇ ਟਰਾਂਸਜੈਂਡਰ ਸਮੁਦਾਏ ਦੇ ਕੁਝ ਮੈਬਰਾਂ ਦੇ ਨਾਲ ਬੰਜਾਰਾ ਹਿਲਸ ਪੁਲਿਸ ਸਟੇਸ਼ਨ ਪਹੁੰਚੀ। ਚੰਦਰਮੁਖੀ ਨੇ ਅਪਣੇ ਟਿਕਾਣੇ ਦੇ ਬਾਰੇ ਵਿਚ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਮਨਾ ਕਰਦੇ ਹੋਏ ਕਿਹਾ ਕਿ ਉਹ ਵੀਰਵਾਰ ਨੂੰ ਕੋਰਟ ਵਿਚ ਸਾਰੀ ਜਾਣਕਾਰੀ ਦੇਵੇਗੀ।
Chandramukhi
ਹੈਦਰਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਪੁਲਿਸ, ਚੰਦਰਮੁਖੀ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿਤੇ ਸਨ। ਕੋਰਟ ਨੇ ਚੰਦਰਮੁਖੀ ਦੀ ਮਾਂ ਦੀ ਬੱਧੀ ਪਟੀਸ਼ਨ ਉਤੇ ਆਦੇਸ਼ ਪਾਸ ਕੀਤਾ ਸੀ। ਇਸ ਤੋਂ ਪਹਿਲਾਂ ਚੰਦਰਮੁਖੀ ਦੀ ਮਾਂ ਦੀ ਸ਼ਿਕਾਇਤ ਉਤੇ ਬੰਜਾਰਾ ਹਿਲਸ ਪੁਲਿਸ ਸਟੇਸ਼ਨ ਉਨ੍ਹਾਂ ਦੀ ਗੁਮ-ਸ਼ੁਦੀ ਦੀ ਰਿਪੋਰਟ ਦਰਜ ਕੀਤੀ ਗਈ ਸੀ। ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਇਕ-ਮਾਤਰ ਟਰਾਂਸਜੈਂਡਰ ਉਮੀਦਵਾਰ ਚੰਦਰਮੁਖੀ ਮੰਗਲਵਾਰ ਸਵੇਰੇ ਜਵਾਹਰ ਨਗਰ ਵਿਚ ਅਪਣੇ ਘਰ ਤੋਂ ਲਾਪਤਾ ਹੋ ਗਈ ਸੀ। ਉਨ੍ਹਾਂ ਦੇ ਸਮਰਥਕਾਂ ਦੇ ਮੁਤਾਬਕ ਦੋ ਲੋਕ ਚੰਦਰਮੁਖੀ ਨੂੰ ਮਿਲਣ ਉਨ੍ਹਾਂ ਦੇ ਘਰ ਆਏ ਸਨ।
Chandramukhi
ਇਸ ਤੋਂ ਬਾਅਦ ਚੰਦਰਮੁਖੀ ਦਾ ਮੋਬਾਇਲ ਫੋਨ ਬੰਦ ਹੋ ਗਿਆ। ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਨਾਂ ਲੋਕਾਂ ਨੇ ਚੰਦਰਮੁਖੀ ਨੂੰ ਅਗਵਾ ਕਰ ਲਿਆ ਸੀ। ਸੀ.ਸੀ.ਟੀ.ਵੀ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਚੰਦਰਮੁਖੀ ਬੁੱਧਵਾਰ ਨੂੰ ਅਪਣੇ ਆਪ ਘਰ ਤੋਂ ਨਿਕਲੀ ਸੀ ਅਤੇ ਉਸ ਨੂੰ ਰਸਤੇ ਵਿਚ ਇਕੱਲੇ ਜਾਂਦੇ ਦੇਖਿਆ ਗਿਆ।
Chandramukhi
ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚੰਦਰਮੁਖੀ ਨੇ ਅਪਣੀ ਪਹਿਚਾਣ ਛਿਪਾਉਣ ਲਈ ਅਪਣੇ ਚਿਹਰੇ ਨੂੰ ਢੱਕਿਆ ਹੋਇਆ ਸੀ। ਪੁਲਿਸ ਨੇ ਚੰਦਰਮੁਖੀ ਦੀ ਤਲਾਸ਼ ਲਈ 10 ਟੀਮਾਂ ਤੈਨਾਤ ਕੀਤੀਆਂ ਸੀ। ਕੁਝ ਟੀਮਾਂ ਨੂੰ ਅਨੰਤਪੁਰ ਵਿਚ ਅਤੇ ਕੁਝ ਨੂੰ ਹੋਰ ਜਿਲ੍ਹੀਆਂ ਵਿਚ ਤੈਨਾਤ ਕੀਤਾ ਸੀ।