ਲੜਕੀ ਨੇ ਚੋਰੀ ਕਰ ਕੇ ਪਾਈਆਂ 8 ਜੀਨਾਂ, ਵੀਡੀਓ ਵਾਇਰਲ
Published : Nov 29, 2019, 9:12 am IST
Updated : Apr 9, 2020, 11:47 pm IST
SHARE ARTICLE
 Woman caught shoplifting 8 pairs of jeans by wearing them all at once
Woman caught shoplifting 8 pairs of jeans by wearing them all at once

ਇਸ ਹੈਰਾਨ ਕਰਨ ਵਾਲੀ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇੱਕ ਸ਼ੋਅ ਰੂਮ ਵਿਚ ਚੋਰੀ ਕਰਨ ਦੇ ਇਰਾਦੇ....

ਨਵੀਂ ਦਿੱਲੀ- ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ  ਇੱਕ ਲੜਕੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹੈਰਾਨ ਕਰਨ ਵਾਲੀ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇੱਕ ਸ਼ੋਅ ਰੂਮ ਵਿਚ ਚੋਰੀ ਕਰਨ ਦੇ ਇਰਾਦੇ ਨਾਲ ਗਈ ਲੜਕੀ ਨੇ ਆਪਣੇ ਪਾਈ ਹੋਈ ਜੀਨਸ ਦੇ ਉਪਰੋਂ 8 ਹੋਰ ਜੀਨਸ ਚੋਰੀ ਕਰ ਕੇ ਪਹਿਨ ਲਈਆਂ।

 ਇਹ ਵਾਧੂ 8 ਜੀਨਸ ਉਸ ਨੇ ਉਸੇ ਸ਼ੋਅਰੂਮ ਤੋਂ ਚੋਰੀ ਕੀਤੀਆਂ ਸਨ ਜਿੱਥੇ ਉਹ ਸ਼ਾਪਿੰਗ ਕਰਨ ਗਈ ਸੀ। ਫੇਸਬੁੱਕ, ਯੂ-ਟਿਊਬ ਸਣੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਮਹਿਲਾ ਦਾ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਖਪਤਕਾਰ ਇਸ 'ਤੇ ਵੱਖ-ਵੱਖ ਤਰੀਕਿਆਂ ਨਾਲ ਟਿਪਣੀਆਂ ਕਰ ਰਹੇ ਹਨ।

 

ਇਸ ਵੀਡੀਓ ਵਿਚ ਦਿਖਾਈ ਗਈ ਲੜਕੀ ਵੈਨਜ਼ੂਏਲਾ ਦੀ ਹੈ। ਇਹ ਵੀਡੀਓ ਅਤੇ ਘਟਨਾ ਕਿੱਥੇ ਵਾਪਰੀ ਇਸ ਦਾ ਪਤਾ ਨਹੀਂ ਹੈ। ਵੀਡੀਓ ਕਾਫ਼ੀ ਵਾਇਰਲ ਹੋ ਗਈ ਹੈ। ਵੀਡੀਓ ਵਿਚ ਦਿਖਾਈ ਗਈ ਔਰਤ ਦੀ ਵੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀਡੀਓ raymundo.mendoza.73 ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੀ ਗਈ ਸੀ। ਇਸ ਨੂੰ 4.4 ਮਿਲੀਅਨ (44 ਲੱਖ) ਤੋਂ ਵੱਧ ਵਾਰ ਵੇਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement