
ਕੋਬਰਾ 206 ਬਟਾਲੀਅਨ ਨਾਲ ਸਬੰਧਤ ਹਨ ਸਾਰੇ ਜਵਾਨ
ਨਵੀਂ ਦਿੱਲੀ: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਨਕਸਲਵਾਦੀਆਂ ਨੇ ਕੋਬਰਾ 206 ਬਟਾਲੀਅਨ ਦੇ ਜਵਾਨਾਂ 'ਤੇ ਆਈਈਡੀ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਸਹਾਇਕ ਕਮਾਂਡੈਂਟ ਨਿਤਿਨ ਸ਼ਹੀਦ ਹੋ ਗਏ ਹਨ, ਜਦਕਿ ਸੀਆਰਪੀਐਫ (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਦੇ 9 ਜਵਾਨ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।
1 officer of CRPF’s CoBRA battalion killed in IED blast by Maoists
ਇਹ ਸਾਰੇ ਜਵਾਨ ਰਾਤ ਦੇ 10 ਵਜੇ ਦੇ ਕਰੀਬ ਅਪ੍ਰੇਸ਼ਨ ਤੋਂ ਵਾਪਸ ਆ ਰਹੇ ਸਨ, ਉਦੋਂ ਹੀ ਜਵਾਨ ਤੜਮੇਟਲਾ ਖੇਤਰ ਦੇ ਬੁਰਕਾਪਾਲ ਤੋਂ ਛੇ ਕਿਲੋਮੀਟਰ ਦੀ ਦੂਰੀ 'ਤੇ ਨਕਸਲੀਆਂ ਦੇ ਨਿਸ਼ਾਨੇ 'ਤੇ ਆ ਗਏ।
1 officer of CRPF’s CoBRA battalion killed in IED blast by Maoists
ਇਹ ਸਾਰੇ ਜਵਾਨ ਕੋਬਰਾ 206 ਬਟਾਲੀਅਨ ਦੇ ਹਨ। ਸੁਕਮਾ ਐਸਪੀ ਕੇਐਲ ਧਰੁਵ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਹੈਲੀਕਾਪਟਰ ਜ਼ਰੀਏ ਰਾਏਪੁਰ ਲਿਆਂਦਾ ਗਿਆ ਹੈ। ਜਦਕਿ ਸਹਾਇਕ ਕਮਾਂਡੈਂਟ ਨੇ ਰਾਸਤੇ ਵਿਚ ਹੀ ਦਮ ਤੋੜ ਦਿੱਤਾ।