ਸਭ ਨਜ਼ਰਾਂ ਅੱਜ ਦੇ ਸੰਸਦ ਦੇ ਸੈਸ਼ਨ ਤੇ ਕਿਸਾਨ ਮੋਰਚੇ ’ਤੇ ਲੱਗੀਆਂ
Published : Nov 29, 2021, 9:13 am IST
Updated : Nov 29, 2021, 9:13 am IST
SHARE ARTICLE
Farmers Protest
Farmers Protest

ਤਿੰਨ ਖੇਤੀ ਕਾਨੂੰਨ ਰੱਦ ਹੋਣ ਤੇ ਐਮ.ਐਸ.ਪੀ. ਬਾਰੇ ਐਲਾਨ ਨਾਲ ਹੋ ਸਕਦੀ ਹੈ ਕਿਸਾਨਾਂ ਦੀ ਘਰ ਵਾਪਸੀ!

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਅਤੇ ਐਮ.ਐਸ.ਪੀ. ਦੇ ਕਾਨੂੰਨ ਨੂੰ ਲੈ ਕੇ ਕਮੇਟੀ ਬਣਾਉਣ ਦੇ ਕੀਤੇ ਐਲਾਨ ਬਾਅਦ ਅੱਜ 29 ਨਵੰਬਰ ਦਾ ਦਿਨ ਕਿਸਾਨੀ ਮੋਰਚੇ ਲਈ ਬੜਾ ਅਹਿਮ ਹੈ ਅਤੇ ਕੇਂਦਰ ਸਰਕਾਰ ਲਈ ਵੀ ਘੱਟ ਅਹਿਮ ਨਹੀਂ। ਇਸ ਦਿਨ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿਚ ਖੇਤੀ ਕਾਨੂੰਨ ਰੱਦ ਹੋਣ ਦਾ ਬਿਲ ਆਉਣਾ ਹੈ। ਇਸ ਲਈ ਸੱਭ ਨਜ਼ਰਾਂ ਇਸ ਦਿਨ ’ਤੇ ਲੱਗੀਆਂ ਹੋਈਆਂ ਹਨ। 

Lok Sabha Lok Sabha

ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਬਿਲ ਪੇਸ਼ ਹੋਣ ਦਾ ਪ੍ਰੋਗਰਾਮ ਜਾਰੀ ਹੋਣ ਬਾਅਦ ਕਿਸਾਨ ਜਥੇਬੰਦੀਆਂ ਨੇ ਹੁਣ ਇਕ ਸਾਲ ਦੇ ਮੋਰਚੇ ਬਾਅਦ ਘਰ ਵਾਪਸੀ ਲਈ ਵੀ ਸੋਚਣਾ ਸ਼ੁਰੂ ਕਰ ਦਿਤਾ ਹੈ ਅਤੇ ਅੰਦਰਖਾਤੇ ਵਿਉਂਤਬੰਦੀ ਸ਼ੁਰੂ ਹੋ ਚੁੱਕੀ ਹੈ। ਵਿਸ਼ੇਸ਼ ਤੌਰ ’ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਆਸਵੰਦ ਹਨ ਅਤੇ ਐਮ.ਐਸ.ਪੀ. ਬਾਰੇ ਵੀ ਕਿਸੇ ਸਨਮਾਨਯੋਗ ਹੱਲ ਲਈ ਅੰਦਰਖਾਤੇ ਯਤਨਸ਼ੀਲ ਹਨ। ਭਾਵੇਂ ਕਿ ਯੂ.ਪੀ. ਸਮੇਤ ਕੁੱਝ ਹੋਰ ਰਾਜਾਂ ਦੇ ਆਗੂਆਂ ਦੀ ਸੁਰ ਕੁੱਝ ਥੋੜ੍ਹੀ ਵਖਰੀ ਹੈ ਕਿਉਂਕਿ ਉਨ੍ਹਾਂ ਲਈ ਐਮ.ਐਸ.ਪੀ. ਜ਼ਿਆਦਾ ਅਹਿਮੀਅਤ ਰੱਖਦੀ ਹੈ। ਪੰਜਾਬ ਹਰਿਆਣਾ ਵਿਚ ਤਾਂ ਮੁੱਖ ਫ਼ਸਲਾਂ ’ਤੇ ਐਮ.ਐਸ.ਪੀ. ਪਹਿਲਾਂ ਹੀ ਹੈ।

Farmers Protest Farmers Protest

ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ਦਾ ਮੁੱਢ ਵੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਬੰਨਿ੍ਹਆ ਸੀ ਅਤੇ ਬਾਅਦ ਵਿਚ ਹੋਰ ਰਾਜ ਸ਼ਾਮਲ ਹੁੰਦੇ ਗਏ ਅਤੇ ਹੁਣ ਵੀ ਅੰਦੋਲਨ ਪੰਜਾਬ ਦੀ ਅਗਵਾਈ ’ਤੇ ਹੀ ਵਧੇਰੇ ਨਿਰਭਰ ਹੈ। ਪਰ ਪੰਜਾਬ ਦੇ ਪ੍ਰਮੁੱਖ ਆਗੂ ਵੀ ਐਮ.ਐਸ.ਪੀ. ਦੀ ਗਰੰਟੀ ਦੇ ਕਾਨੂੰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾ ਰਹੇ ਹਨ ਤਾਂ ਜੋ ਦੇਸ਼ ਭਰ ਦੇ ਕਿਸਾਨਾਂ ਦਾ ਏਕਾ ਬਣਿਆ ਰਹੇ। ਪ੍ਰਾਪਤ ਹੋ ਰਹੀਆਂ ਖ਼ਬਰਾਂ ਮੁਤਾਬਕ ਜੇ 29 ਨਵੰਬਰ ਨੂੰ ਐਲਾਨ ਮੁਤਾਬਕ ਸੰਸਦ ਵਿਚ ਬਿਲ ਆਉਣ ਬਾਅਦ ਕਾਨੂੰਨ ਰੱਦ ਹੋ ਗਏ ਅਤੇ ਐਮ.ਐਸ.ਪੀ. ਬਾਰੇ ਕੋਈ ਠੋਸ ਐਲਾਨ ਹੋ ਗਿਆ ਤਾਂ ਕਿਸਾਨਾਂ ਦੀ ਵਾਪਸੀ ਦਾ ਫ਼ੈਸਲਾ ਹੋ ਸਕਦਾ ਹੈ।

Farmers ProtestFarmers Protest

ਪੰਜਾਬ ਦੀਆਂ ਤਾਂ ਕਿਸਾਨ ਜਥੇਬੰਦੀਆਂ ਵਲੋਂ ਇਸੇ ਦਿਨ ਮੀਟਿੰਗ ਸੱਦਣਾ ਇਸੇ ਗੱਲ ਦਾ ਸਾਫ਼ ਸੰਕੇਤ ਹੈ। ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 4 ਦਸੰਬਰ ਨੂੰ ਹੈ। ਇਸ ਤਰ੍ਹਾਂ ਸੱਭ ਕੁੱਝ ਠੀਕਠਾਕ ਰਿਹਾ ਤਾਂ 4 ਤੋਂ ਪਹਿਲਾਂ ਹੀ ਵਾਪਸੀ ਦਾ ਕੋਈ ਫ਼ੈਸਲਾ ਸੰਭਵ ਹੈ ਪਰ ਸੱਭ ਕੁੱਝ ਸੰਸਦ ਦੀ ਕਾਰਵਾਈ ’ਤੇ ਨਿਰਭਰ ਹੈ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਵਾਲੇ ਕੀ ਰੁਖ਼ ਅਪਨਾਉਂਦੇ ਹਨ। ਪ੍ਰਮੁੱਖ ਵਿਰੋਧੀ ਪਾਰਟੀਆਂ ਵੀ ਐਮ.ਐਸ.ਪੀ. ਦੇ ਕਾਨੂੰਨ ਦੇ ਹੱਕ ਵਿਚ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement