Supreme Court: ਪੰਜਾਬ ਵਿਚ ਨਸ਼ਿਆਂ ਦੇ ਮਾਮਲਿਆਂ ’ਚ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਵੱਡੀ ਸਮੱਸਿਆ: ਸੁਪਰੀਮ ਕੋਰਟ
Published : Nov 29, 2023, 8:55 am IST
Updated : Nov 29, 2023, 8:55 am IST
SHARE ARTICLE
Narcotics huge problem in Punjab, says SC
Narcotics huge problem in Punjab, says SC

ਬਰਖਾਸਤ AIG ਰਾਜਜੀਤ ਹੁੰਦਲ ਦੀ ਜ਼ਮਾਨਤ ਪਟੀਸ਼ਨ ਖਾਰਜ

Supreme Court: ਸੁਪਰੀਮ ਕੋਰਟ ਨੇ ਡਰੱਗ ਰੈਕੇਟ ਮਾਮਲੇ ਵਿਚ ਬਰਖਾਸਤ ਏਆਈਜੀ ਰਾਜਜੀਤ ਹੁੰਦਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਮੰਗਲਵਾਰ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਦੀ ਤਸਕਰੀ ਆਮ ਹੋ ਗਈ ਹੈ, ਇਹ ਸੂਬੇ ਲਈ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਜੇਕਰ ਪੁਲਿਸ ਵੀ ਇਸ ਵਿਚ ਸ਼ਾਮਲ ਹੈ ਤਾਂ ਇਹ ਵੱਡੀ ਸਮੱਸਿਆ ਹੈ। ਰਾਜਜੀਤ ਸਿੰਘ ਹੁੰਦਲ ਨੇ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ।

ਸਾਬਕਾ ਵਧੀਕ ਇੰਸਪੈਕਟਰ ਜਨਰਲ (ਏਆਈਜੀ) ਰਾਜ ਜੀਤ ਸਿੰਘ ਹੁੰਦਲ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਜਸਟਿਸ ਬੀਆਰ ਗਵਈ ਅਤੇ ਪੀਕੇ ਮਿਸ਼ਰਾ ਦੇ ਬੈਂਚ ਨੇ ਕਿਹਾ, “ਪੰਜਾਬ ਨਸ਼ੀਲੇ ਪਦਾਰਥਾਂ ਦੀ ਇੰਨੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਅਸੀਂ ਇਸ ਪਟੀਸ਼ਨ ਨੂੰ ਖਾਰਜ ਕਰ ਰਹੇ ਹਾਂ।”  ਬੈਂਚ ਨੇ ਕਿਹਾ, "ਪੰਜਾਬ ਵਿਚ ਨਸ਼ਿਆਂ ਦੇ ਮਾਮਲਿਆਂ ਵਿਚ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਇਕ ਵੱਡੀ ਸਮੱਸਿਆ ਹੈ।"

ਸੂਬੇ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਹਾਈ ਕੋਰਟ ਦੁਆਰਾ ਗਠਿਤ ਵਿਸ਼ੇਸ਼ ਜਾਂਚ ਟੀਮ ਦੁਆਰਾ ਤਿਆਰ ਕੀਤੀਆਂ ਤਿੰਨ ਰੀਪੋਰਟਾਂ 'ਤੇ ਕਾਰਵਾਈ ਕੀਤੀ ਜਿਸ ਵਿਚ ਹੁੰਦਲ ਵਿਰੁਧ ਸਬੂਤ ਮਿਲੇ ਹਨ। ਰੀਪੋਰਟਾਂ ਵਿਚ ਇਹ ਦਸਿਆ ਗਿਆ ਸੀ ਕਿ ਹੁੰਦਲ ਨੇ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰਹਿੰਦਿਆਂ ਤਰਨਤਾਰਨ ਜ਼ਿਲ੍ਹੇ ਵਿਚ ਇੰਦਰਜੀਤ ਸਿੰਘ ਦੀ ਤਾਇਨਾਤੀ ਦੀ ਮੰਗ ਕੀਤੀ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੁੰਦਲ ਨੂੰ ਕੁੱਝ ਦਿਨਾਂ ਲਈ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ। ਸਮਾਂ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਮੁੜ ਪਟੀਸ਼ਨ ਰੱਦ ਕਰ ਦਿਤੀ। ਅਗਸਤ ਵਿਚ ਹੁੰਦਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਵਿਰੁਧ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਸੀ, ਜਿਸ ਵਿਚ ਉਸ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਹੁੰਦਲ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁੰਦਲ ਦੀ ਤਰਫੋਂ ਪੇਸ਼ ਹੋਏ ਸੀਨੀਅਰ ਕਪਿਲ ਸਿੱਬਲ ਨੇ ਦਲੀਲ ਦਿਤੀ ਸੀ ਕਿ ਹੁੰਦਲ ਵਿਰੁਧ ਮਾਮਲਾ ਮਨਘੜਤ ਹੈ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਸਿਰਫ ਹੁੰਦਲ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

(For more news apart from Narcotics huge problem in Punjab, says Supreme Court, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM

Shubkaran ਦੀ ਮੌਤ ਮਾਮਲੇ 'ਚ high court ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਰੀ ਨਾਲ ਹੋਵੇਗਾ postmortem

29 Feb 2024 1:18 PM

Subhkaran ਦੇ ਪੋਸਟਮਾਰਟਮ ਬਾਰੇ ਪਤਾ ਲੱਗਦੇ ਹੀ ਪਹੁੰਚ ਗਏ Kisan ! ਦੇਖੋ LIVE ਤਸਵੀਰਾਂ

29 Feb 2024 12:00 PM

ਖੇਤੀ ਕਿਵੇਂ ਤੇ ਕਿਉਂ ਬਣੀ ਘਾਟੇ ਦਾ ਸੌਦਾ? ਕੌਣ ਕਰਦਾ ਹੈ ਗਲਤ ਅੰਕੜੇ ਪੇਸ਼? ਕਿਸਾਨ ਕੋਲ ਬਚਿਆ ਬੱਸ ਇਹੋ ਆਖਰੀ ਹੱਲ

29 Feb 2024 11:37 AM

ਖ਼ਤਰੇ 'ਚ ਹਿਮਾਚਲ ਦੀ ਸੁੱਖੂ ਸਰਕਾਰ, ਕਾਂਗਰਸ ਨੂੰ ਕਾਂਗਰਸ ਨੇ ਹਰਾਇਆ! ਹਿਮਾਚਲ ਸਿਆਸਤ 'ਚ ਉਥਲ-ਪੁਥਲ ਦਾ ਸੂਤਰਧਾਰ ਕੌਣ?

29 Feb 2024 11:21 AM
Advertisement