Uttarkashi Tunnel Rescue: ਸੁਰੰਗ ’ਚੋਂ ਬਾਹਰ ਆਏ ਮਜ਼ਦੂਰਾਂ ਦੇ ਪਰਿਵਾਰ ਹੋਏ ਭਾਵੁਕ; ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ
Published : Nov 29, 2023, 9:41 am IST
Updated : Nov 29, 2023, 9:41 am IST
SHARE ARTICLE
Uttarkashi Tunnel Rescue Family Members Emotional
Uttarkashi Tunnel Rescue Family Members Emotional

Uttarkashi Safe Evacuation: ਦੀਵਾਲੀ ਵਾਲੇ ਦਿਨ ਤੋਂ ਉੱਤਰਕਾਸ਼ੀ ਦੀ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜ਼ਦੂਰ 17ਵੇਂ ਦਿਨ ਬਾਹਰ ਆ ਗਏ ਹਨ।

Uttarkashi Tunnel Rescue: ਦੀਵਾਲੀ ਵਾਲੇ ਦਿਨ ਤੋਂ ਉੱਤਰਕਾਸ਼ੀ ਦੀ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜ਼ਦੂਰ 17ਵੇਂ ਦਿਨ ਬਾਹਰ ਆ ਗਏ ਹਨ। ਰੈਟ ਮਾਈਨਰਜ਼ ਦੀ ਟੀਮ ਮੰਗਲਵਾਰ ਨੂੰ ਮਜ਼ਦੂਰਾਂ ਨੂੰ ਸੁਰੰਗ 'ਚੋਂ ਬਾਹਰ ਕੱਢਣ 'ਚ ਸਫਲ ਰਹੀ। ਕਈ ਟੀਮਾਂ ਪਿਛਲੇ 17 ਦਿਨਾਂ ਤੋਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਅਗਰ ਮਸ਼ੀਨ ਨਾਲ ਪਾਈਪ ਨੂੰ ਸੁਰੰਗ ਵਿਚ ਪਾਇਆ ਜਾ ਰਿਹਾ ਸੀ ਪਰ ਟੀਚੇ ਤੋਂ 12 ਮੀਟਰ ਪਹਿਲਾਂ ਹੀ ਰੁਕਾਵਟ ਆਉਣ ਕਾਰਨ ਮਸ਼ੀਨ ਕੰਮ ਨਹੀਂ ਕਰ ਸਕੀ। ਇਸ ਤੋਂ ਬਾਅਦ ਰੈਟ ਮਾਈਨਰਜ਼ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੂੰ ਬੀਤੀ ਸ਼ਾਮ ਮਜ਼ਦੂਰਾਂ ਨੂੰ ਕੱਢਣ ਵਿਚ ਸਫਲਤਾ ਹਾਸਲ ਹੋਈ।

ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਦੇ ਸਫਲ ਬਚਾਅ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ 'ਤੇ ਰਾਹਤ ਅਤੇ ਖੁਸ਼ੀ ਸੀ। ਲੰਬੇ ਸਮੇਂ ਤੋਂ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੇ ਵੀ ਬਚਾਅ ਦਾ ਜਸ਼ਨ ਮਨਾਇਆ ਅਤੇ ਅਪਣੇ ਪਿਆਰਿਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਅਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਕੁੱਝ ਪਰਿਵਾਰਕ ਮੈਂਬਰ ਉਨ੍ਹਾਂ ਦੀ ਸਥਿਤੀ ਜਾਣਨ ਲਈ ਵਰਕਰਾਂ ਨਾਲ ਵੀਡੀਉ ਕਾਲਾਂ 'ਤੇ ਰਹੇ। ਕਈ ਰਿਸ਼ਤੇਦਾਰ, ਜੋ ਘਟਨਾ ਤੋਂ ਕੁੱਝ ਦਿਨ ਬਾਅਦ ਮੌਕੇ 'ਤੇ ਪਹੁੰਚ ਗਏ ਸਨ ਅਤੇ ਉਦੋਂ ਤੋਂ ਹੀ ਉਥੇ ਡੇਰੇ ਲਾਏ ਹੋਏ ਸਨ, ਆਖਰਕਾਰ ਅਪਣੇ ਪਿਆਰਿਆਂ ਨੂੰ ਮਿਲੇ।

ਲਖੀਮਪੁਰ ਖੇੜੀ, ਉੱਤਰ ਪ੍ਰਦੇਸ਼ ਦੇ ਇਕ ਮਜ਼ਦੂਰ ਮਨਜੀਤ ਦੇ ਘਰ ਜਸ਼ਨ ਮਨਾਏ ਗਏ। ਮਨਜੀਤ ਦੇ ਪਿਤਾ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਬੇਟੇ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਮੈਂ ਸੁਰੰਗ ਦੇ ਅੰਦਰ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ।"

ਅਜਿਹਾ ਹੀ ਦ੍ਰਿਸ਼ ਉੜੀਸਾ ਦੇ ਨਾਬਰੰਗਪੁਰ ਵਿਚ ਸਾਹਮਣੇ ਆਇਆ, ਜਿਥੇ ਭਗਵਾਨ ਬੱਤਰਾ ਦੇ ਪਰਿਵਾਰਕ ਮੈਂਬਰਾਂ ਨੇ ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਸੁਰੰਗ ਤੋਂ ਉਸ ਦੇ ਸਫਲ ਬਚਾਅ ਦਾ ਜਸ਼ਨ ਮਨਾਇਆ। ਉੜੀਸਾ ਦੇ ਮਯੂਰਭੰਜ ਤੋਂ ਮਜ਼ਦੂਰ ਧੀਰੇਨ ਨਾਇਕ ਦੀ ਮਾਂ ਨੇ ਸੁਰੰਗ ਵਿਚੋਂ ਮਜ਼ਦੂਰਾਂ ਨੂੰ ਬਚਾਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।

ਇਕ ਹੋਰ ਵਰਕਰ ਰਾਮ ਪ੍ਰਸਾਦ ਨਰਜ਼ਰੀ ਦੇ ਪਰਿਵਾਰਕ ਮੈਂਬਰ ਬਹੁਤ ਖੁਸ਼ ਨਜ਼ਰ ਆਏ ਅਤੇ ਨਰਜ਼ਰੀ ਦੀ ਪਤਨੀ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ... ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦੀ ਹਾਂ।" ਨਰਜ਼ਰੀ ਦੇ ਪਿਤਾ ਨੇ ਕਿਹਾ, "ਮੈਂ ਸੁਰੰਗ ਦੇ ਅੰਦਰ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਲਈ ਭਾਰਤ ਸਰਕਾਰ ਅਤੇ ਅਸਾਮ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ... ਮੈਨੂੰ ਇਹ ਸੁਣ ਕੇ ਰਾਹਤ ਮਿਲੀ ਹੈ ਕਿ ਬਚਾਏ ਗਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।"

ਹਿਮਾਚਲ ਪ੍ਰਦੇਸ਼ ਦੇ ਇਕਲੌਤੇ ਮਜ਼ਦੂਰ ਵਿਸ਼ਾਲ ਨਾਮਕ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਨੇ ਵੀ ਖੁਸ਼ੀ ਸਾਂਝੀ ਕੀਤੀ। ਵਿਸ਼ਾਲ ਦੀ ਮਾਂ ਉਰਮਿਲਾ ਨੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, "ਮੈਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਬਹੁਤ ਖੁਸ਼ ਹਾਂ, ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਚਾਏ ਗਏ ਲੋਕਾਂ ਨਾਲ ਫੋਨ 'ਤੇ ਗੱਲ ਕੀਤੀ। ਦੱਸ ਦੇਈਏ ਕਿ 41 ਮਜ਼ਦੂਰਾਂ ਵਿਚੋਂ 15 ਝਾਰਖੰਡ, ਦੋ ਉੱਤਰਾਖੰਡ, ਪੰਜ ਬਿਹਾਰ, ਤਿੰਨ ਪੱਛਮੀ ਬੰਗਾਲ, ਅੱਠ ਉੱਤਰ ਪ੍ਰਦੇਸ਼, ਪੰਜ ਉੜੀਸਾ, ਦੋ ਅਸਾਮ ਅਤੇ ਇਕ ਹਿਮਾਚਲ ਪ੍ਰਦੇਸ਼ ਤੋਂ ਹੈ।

(For more news apart from Families Of Uttarkashi Tunnel Rescue Family Members Emotional in Uttarakhand, stay tuned to Rozana Spokesman)

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement