ਖ਼ਬਰਾਂ |

ਤਾਜ਼ਾ |

PNB Fraud Case: ਮੁੱਖ ਮੁਲਜ਼ਮ ਮੇਹੁਲ ਚੋਕਸੀ ਨੂੰ ਝਟਕਾ
Published : Nov 29, 2025, 11:23 am IST
Updated : Nov 29, 2025, 11:23 am IST
SHARE ARTICLE
PNB Fraud Case: Setback for Main Accused Mehul Choksi Latest News in Punjabi
PNB Fraud Case: Setback for Main Accused Mehul Choksi Latest News in Punjabi

PNB Fraud Case: ਭਗੌੜਾ ਐਲਾਨਣ ਦੀ ਕਾਰਵਾਈ ਨੂੰ ਰੱਦ ਕਰਨ ਵਾਲੀ ਪਟੀਸ਼ਨ ਖਾਰਜ

PNB Fraud Case: Setback for Main Accused Mehul Choksi Latest News in Punjabi  ਮੁੰਬਈ : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਝਟਕਾ ਦਿਤਾ ਹੈ। ਵਿਸ਼ੇਸ਼ ਅਦਾਲਤ ਨੇ ਉਸ ਨੂੰ ਆਰਥਿਕ ਅਪਰਾਧ ਲਈ ਭਗੌੜਾ (ਐਫ਼.ਈ.ਓ.) ਐਲਾਨਣ ਦੀ ਕਾਰਵਾਈ ਨੂੰ ਰੱਦ ਕਰਨ ਦੀ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ।

ਮੇਹੁਲ ਨੇ ਇਸ ਸਾਲ ਅਪ੍ਰੈਲ ਵਿੱਚ ਬੈਲਜੀਅਮ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਤਹਿਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਤਾਂ ਕਿ ਉਸ ਨੂੰ ਆਰਥਕ ਮਾਮਲਿਆਂ ਬਾਰੇ ਭਗੌੜਾ ਐਲਾਨਣ ਲਈ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਅਰਜ਼ੀ ਨੂੰ ਖਾਰਜ ਕੀਤਾ ਜਾ ਸਕੇ।

ਚੋਕਸੀ ਨੇ ਦਲੀਲ ਦਿੱਤੀ ਸੀ ਕਿ ਉਹ ਇਸ ਸਮੇਂ ਭਾਰਤ ਵਿੱਚ ਲੰਬਿਤ ਮਾਮਲਿਆਂ ਲਈ ਹਿਰਾਸਤ ਵਿੱਚ ਹੈ, ਜਿਸ ਲਈ ਬੈਲਜੀਅਮ ਵਿੱਚ ਭਾਰਤੀ ਅਧਿਕਾਰੀਆਂ ਵਲੋਂ ਹਵਾਲਗੀ ਮੰਗੀ ਗਈ ਸੀ।

ਇਸ ਲਈ ਈ.ਡੀ. ਵਲੋਂ ਉਸ ਨੂੰ ਐਫ਼.ਈ.ਓ. ਐਲਾਨਣ ਲਈ ਦਾਇਰ ਅਰਜ਼ੀ ਖਾਰਜ ਕਰਨ ਯੋਗ ਹੈ ਕਿਉਂਕਿ ਉਹ ਪਹਿਲਾਂ ਹੀ ਭਾਰਤ ਵਿੱਚ ਮਾਮਲਿਆਂ ਲਈ ਹਿਰਾਸਤ ਵਿੱਚ ਹੈ।

ਈ.ਡੀ. ਨੇ ਉਸ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਮੇਹੁਲ ਭਾਰਤ ਵਾਪਸ ਨਹੀਂ ਆਉਣਾ ਚਾਹੁੰਦਾ।

ਜਾਂਚ ਏਜੰਸੀ ਨੇ ਦਲੀਲ ਦਿੱਤੀ ਕਿ ਐਫ਼.ਈ.ਓ. ਦੀ ਕਾਰਵਾਈ ਸਿਰਫ਼ ਉਦੋਂ ਹੀ ਖ਼ਤਮ ਹੁੰਦੀ ਹੈ ਜਦੋਂ ਕੋਈ ਭਗੌੜਾ ਦੋਸ਼ੀ ਅਦਾਲਤ ਸਾਹਮਣੇ ਪੇਸ਼ ਹੁੰਦਾ ਹੈ। 
 

SHARE ARTICLE

ਏਜੰਸੀ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement