ਲੋਕ ਸਭਾ 'ਚ ਚੁੱਕੀ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਦੀ ਮੰਗ
Published : Dec 29, 2018, 2:13 pm IST
Updated : Dec 29, 2018, 2:13 pm IST
SHARE ARTICLE
Lok Sabha
Lok Sabha

ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਅਤੇ ਬੀਜੂ ਜਨਤਾ ਦਲ (ਬੀਜਦ) ਦੇ ਮੈਂਬਰਾਂ ਨੇ ਸ਼ੁਕਰਵਾਰ ਨੂੰ ਲੋਕਸਭਾ ਵਿਚ ਮਹਿਲਾ ਰਿਜ਼ਰਵੇਸ਼ਨ.........

ਨਵੀਂ ਦਿੱਲੀ : ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਅਤੇ ਬੀਜੂ ਜਨਤਾ ਦਲ (ਬੀਜਦ) ਦੇ ਮੈਂਬਰਾਂ ਨੇ ਸ਼ੁਕਰਵਾਰ ਨੂੰ ਲੋਕਸਭਾ ਵਿਚ ਮਹਿਲਾ ਰਿਜ਼ਰਵੇਸ਼ਨ ਦਾ ਮੁੱਦਾ ਚੁੱਕਿਆ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਮੌਜੂਦਾ ਸਰਦਰੁੱਤ ਇਜਲਾਸ ਦੌਰਾਨ ਇਹ ਬਿੱਲ ਪਾਸ ਕਰਾਇਆ ਜਾਵੇ। ਸਿਫ਼ਰਕਾਲ ਦੌਰਾਨ ਮਾਕਪਾ ਦੀ ਪੀਕੇ ਸ਼੍ਰੀਮਤੀ ਟੀਚਰ ਨੇ ਮਹਿਲਾ ਰਿਜ਼ਰਵੇਸ਼ਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਮੁੱਦੇ 'ਤੇ ਸਰਕਾਰ ਦਾ ਰੁਖ ਨਿਰਾਸ਼ਾਜਨਕ ਹੈ ਜਦਕਿ ਭਾਜਪਾ ਨੇ ਅਪਣੇ ਚੋਣ ਘੋਸ਼ਣਾਪੱਤਰ  ਵਿਚ ਵਾਅਦਾ ਕੀਤਾ ਸੀ

ਕਿ ਉਹ ਸੰਸਦ ਅਤੇ ਵਿਧਾਨਸਭਾ ਵਿਚ ਔਰਤਾਂ ਨੂੰ 33 ਫ਼ੀ ਸਦੀ ਰਾਖਵਾਂਕਰਨ ਦਵਾਉਣ ਲਈ ਬਿੱਲ ਪਾਸ ਕਰਾਉਣਗੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਬਣੇ ਸਾਢੇ ਚਾਰ ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਪਰ ਕੁਝ ਨਹੀਂ ਕੀਤਾ ਗਿਆ। ਟੀਚਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਲੋਕਸਭਾ ਵਿਚ ਔਰਤਾਂ ਲਈ 11.7 ਫ਼ੀ ਸਦੀ ਅਤੇ ਰਾਜ ਸਭਾ ਵਿਚ 11.4 ਫ਼ੀ ਸਦੀ ਹੈ ਅਤੇ ਰਾਜ ਵਿਧਾਨ ਸਭਾਵਾਂ ਵਿਚ ਵੀ ਇਹ ਅਸੰਤੁਲਨ ਹੈ।  ਇਸ ਸਥਿਤੀ ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਸੰਸਦ ਵਿਚ ਤਤਕਾਲ ਪੇਸ਼ ਕੀਤਾ ਜਾਵੇ ਅਤੇ ਪਾਸ ਕਰਾਇਆ ਜਾਵੇ।

ਬੀਜਦ ਦੇ ਬੀ. ਮਹਿਤਾਬ ਨੇ ਵੀ ਟੀਚਰ ਦਾ  ਸਾਥ ਦਿਤਾ ਅਤੇ ਕਿਹਾ ਕਿ ਸਰਕਾਰ ਨੂੰ ਇਸ ਇਜਲਾਸ ਵਿਚ ਬਿੱਲ ਲਿਆਉਣਾ ਚਾਹੀਦੈ। ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਦੇ ਜਤਿੰਦਰ ਰੈਡੀ ਨੇ ਵੀ ਮਹਿਲਾ ਰਿਜ਼ਰਵੇਸ਼ ਬਿੱਲ ਨੂੰ ਪਾਸ ਕਰਨ ਦੀ ਮੰਗ ਦਾ ਸਮੱਰਥਨ ਦਿਤਾ। ਭਾਜਪਾ ਦੇ ਵਿਧੁਤ ਮਹਿਤੋ ਨੇ ਝਾਰਖੰਡ ਵਿਚ ਬੋਲੀ ਜਾਣ ਵਾਲੀ 'ਹੋ' ਭਾਸ਼ਾ ਨੂੰ ਸੰਵਿਧਾਨ ਦੀ ਅੱਠਵੀਂ ਅਨੂਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿਚ ਕਿਸਾਨਾਂ ਨੂੰ ਆਲੂ ਦਾ ਸਹੀ ਮੁੱਲ ਨਾ ਮਿਲਣ ਦਾ ਮੁੱਦਾ ਚੁੱਕਿਆ

ਅਤੇ ਕਿਹਾ ਕਿ ਆਲੂ ਅਤੇ ਬਾਸਮਤੀ ਨੂੰ ਵੀ ਸਹੀ ਸਮੱਰਥਨ ਮੁੱਲ ਦੇ ਦਾਇਰੇ ਵਿਚ ਲਿਆਂਦਾ ਜਾਵੇ ਤਾਂਕਿ ਕਿਸਾਨਾਂ ਨੂੰ ਲਾਭ ਮਿਲ ਸਕੇ। ਭਾਜਪਾ ਦੇ ਗੋਪਾਲ ਸ਼ੈਟੀ ਨੇ ਮੁੰਬਈ 'ਚ ਫੇਰੀਵਾਲਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਮੁੱਦਾ ਚੁੱਕਿਆ। ਭਾਜਪਾ ਦੇ ਜੁਗਲ ਕਿਸ਼ੋਰ ਸ਼ਰਮਾ ਨੇ ਜੰਮੂ ਕਸ਼ਮੀਰ 'ਚ ਰਹਿਣ ਵਾਲੇ ਪੱਛਮੀ ਪਾਕਿਸਤਾਨ ਦੇ ਸ਼ਰਨਾਰਥੀਆਂ ਦੇ ਬੱਚਿਆਂ ਨੂੰ ਵਜੀਫ਼ੇ ਅਤੇ ਹੋਰ ਸੁਵਿਧਾਵਾਂ ਦੇਣ ਦੀ ਮੰਗ ਕੀਤੀ। ਆਰ.ਐਸ.ਪੀ. ਦੇ ਐਨ ਕੇ ਪ੍ਰੇਮਚੰਦਰਨ ਨੇ ਕੇਰਲ 'ਚ ਹੜ ਕਾਰਨ ਪ੍ਰਭਾਵਤ ਹੋਏ ਸਬਰੀਮਲਾ ਮੰਦਰ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨ ਲਈ ਕੇਂਦਰ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ। (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement