
ਪੁਲਿਸ ਨੇ ਕੱਟਿਆ 6100 ਰੁਪਏ ਦਾ ਚਲਾਨ
ਲਖਨਊ : ਇਕ ਕਾਂਗਰਸੀ ਆਗੂ ਨੂੰ ਅਪਣੀ ਸਕੂਟੀ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾਂ ਨੂੰ ਬਿਠਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪੁਲਿਸ ਨੇ ਉਸ ਦੇ ਹੱਥ 6100 ਰੁਪਏ ਚਲਾਨ ਥਮ੍ਹਾ ਦਿਤਾ।
Photo
ਦਰਅਸਲ, ਸਨਿੱਚਰਵਾਰ ਦੀ ਸ਼ਾਮ ਨੂੰ ਕਾਂਗਰਸੀ ਵਿਧਾਇਕ ਧੀਰਜ ਗੁੱਜਰ ਦੀ ਸਕੂਟੀ 'ਤੇ ਸਵਾਰ ਹੋ ਕੇ ਪ੍ਰਿਅੰਕਾ ਗਾਂਧੀ ਸਾਬਕਾ ਆਈਪੀਐਸ ਐਸ.ਆਰ. ਦਾਰਾਪੁਰੀ ਦੇ ਘਰ ਗਏ ਸਨ। ਦਾਰਾਪੁਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।
Photo
ਸਕੂਟੀ ਚਲਾਉਣ ਵਾਲੇ ਵਿਧਾਇਕ ਧੀਰਜ ਗੁੱਜਰ ਅਤੇ ਪ੍ਰਿਅੰਕਾ ਗਾਂਧੀ, ਦੋਹਾਂ ਨੇ ਹੈਲਮੇਟ ਨਹੀਂ ਪਾਇਆ ਸੀ। ਇਸ ਕਾਰਨ ਪੁਲਿਸ ਨੇ ਉਨ੍ਹਾਂ ਦਾ 6100 ਰੁਪਏ ਦਾ ਚਲਾਨ ਕੱਟ ਦਿਤਾ ਹੈ।
Photo
ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਨੂੰ ਬੀਤੇ ਦਿਨ ਐਸ.ਆਰ. ਦਾਰਾਪੁਰੀ ਦੇ ਪਰਵਾਰ ਨੂੰ ਮਿਲਣ ਜਾਣ ਸਮੇਂ ਲੋਹੀਆ ਪਾਰਕ ਨੇੜੇ ਪੁਲਿਸ ਨੇ ਉਨ੍ਹਾਂ ਦੇ ਕਾਫ਼ਲੇ ਸਮੇਤ ਰੋਕ ਲਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਮਨਜੂਰੀ ਨਹੀਂ ਦਿਤੀ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਅਪਣੀ ਗੱਡੀ ਉੱਥੇ ਹੀ ਛੱਡ ਦਿਤੀ ਅਤੇ ਪੈਦਲ ਅੱਗੇ ਵੱਧ ਗਈ। ਉਨ੍ਹਾਂ ਨਾਲ ਮੌਜੂਦ ਕਾਂਗਰਸੀ ਆਗੂ ਤੇ ਵਰਕਰ ਪਿੱਛੇ-ਪਿੱਛੇ ਚੱਲ ਪਏ।
Photo
ਲਗਭਗ 150 ਮੀਟਰ ਚੱਲਣ ਤੋਂ ਬਾਅਦ ਪ੍ਰਿਅੰਕਾ ਜਦੋਂ ਹਾਈ ਕੋਰਟ ਦੇ ਪੁੱਲ ਨੇੜੇ ਪਹੁੰਚੀ ਤਾਂ ਵਿਧਾਇਕ ਧੀਰਜ ਗੁੱਜਰ ਸਕੂਟੀ ਲੈ ਕੇ ਆ ਗਏ। ਪ੍ਰਿਅੰਕਾ ਤੁਰਤ ਉਨ੍ਹਾਂ ਦੇ ਪਿੱਛੇ ਬੈਠ ਗਈ ਅਤੇ ਦੋਵੇਂ ਆਗੂ ਤੇਜ਼ੀ ਨਾਲ ਉੱਥੋਂ ਅੱਗੇ ਨਿਕਲ ਗਏ। ਪ੍ਰਿਅੰਕਾ ਦੇ ਪਿੱਛੇ-ਪਿੱਛੇ ਪੁਲਿਸ ਦੀ ਪੂਰੀ ਟੀਮ ਐਸ.ਆਰ. ਦਾਰਾਪੁਰੀ ਦੇ ਘਰ ਜਾ ਪਹੁੰਚੀ ਦਾਰਾਪੁਰੀ ਦੇ ਘਰ ਕੁੱਝ ਦੇਰ ਸਮਾਂ ਬਿਤਾਉਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਅਪਣੀ ਗੱਡੀ ਨਾਲ ਵਾਪਸ ਪਰਤ ਗਈ।