
ਪ੍ਰਿਅੰਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਸੁਣਨ।
ਨਵੀਂ ਦਿੱਲੀ: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਬੁੱਧਵਾਰ ਨੂੰ ਪਾਕੁੜ ਪਹੁੰਚੀ ਅਤੇ ਉਹਨਾਂ ਨੇ ਜਨਸਭਾ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਤੇ ਹੋਈ ਪੁਲਿਸਿਆ ਕਾਰਵਾਈ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਿਆ ਹੈ।
PM Narendra Modi ਪ੍ਰਿਅੰਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਸੁਣਨ। ਉਹਨਾਂ ਨੇ ਆਰੋਪ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਕੂਲੀ ਬੱਚਿਆਂ ਦੀ ਤਰ੍ਹਾਂ ਝੂਠ ਬੋਲਦੇ ਹਨ। ਨਾਲ ਹੀ ਆਮ ਲੋਕਾਂ ਨੂੰ ਕਿਹਾ ਕਿ ਉਹ ਅਜਿਹੀ ਸਰਕਾਰ ਚੁਣਨ ਜੋ ਕਿਸਾਨਾਂ ਦਾ ਕਰਜ਼ ਮੁਆਫ਼ ਕਰੇਗੀ ਅਤੇ ਔਰਤਾਂ ਨੂੰ ਸੁਰੱਖਿਆ ਦੇਵੇਗੀ। ਉਹਨਾਂ ਅੱਗੇ ਕਿਹਾ ਕਿ ਅਸਮ ਵਿਚ ਐਨਆਰਸੀ ਫੇਲ੍ਹ ਹੋ ਚੁੱਕਿਆ ਹੈ।
Photoਉੱਥੇ ਹੀ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਨੂੰ ਲਾਠੀਆਂ ਮਿਲੀਆਂ। ਉਹਨਾਂ ਨੇ ਦਸਿਆ ਕਿ ਵਿਦਿਆਰਥੀ ਸੜਕਾਂ ਤੇ ਉੱਤਰੇ ਤਾਂ ਪੁਲਿਸ ਨੇ ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ। ਦਿੱਲੀ ਵਿਚ ਜਦੋਂ ਵਿਦਿਆਰਥੀਆਂ ਨੇ ਆਵਾਜ਼ ਉਠਾਈ ਤਾਂ ਪੁਲਿਸ ਨੇ ਉਹਨਾਂ ਤੇ ਲਾਠੀਚਾਰਜ ਕੀਤਾ। ਪੂਰੇ ਦੇਸ਼ ਵਿਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੜਕਾਂ ਤੇ ਕੁੱਟਿਆ।
Priyanka Gandhi ਗੌਰਤਲਬ ਹੈ ਕਿ ਝਾਰਖੰਡ ਵਿਚ 20 ਦਸੰਬਰ ਨੂੰ 5ਵੇਂ ਪੜਾਅ ਦੀਆਂ ਚੋਣਾਂ ਹੋਣਗੀਆਂ। ਦਸ ਦਈਏ ਕਿ 81 ਸੀਟਾਂ ਵਾਲੀ ਝਾਰਖੰਡ ਵਿਧਾਨ ਸਭਾ ਵਿਚ 5 ਪੜਾਅ ਵਿਚ ਚੋਣਾਂ ਹੋ ਰਹੀਆਂ ਹਨ। 4 ਪੜਾਅ ਵਿਚ ਵੋਟਾਂ ਪੂਰੀਆਂ ਹੋ ਚੁੱਕੀਆਂ ਹਨ ਜਦਕਿ 5ਵਾਂ ਪੜਾਅ 20 ਦਸੰਬਰ ਨੂੰ ਹੋਵੇਗਾ। ਉੱਥੇ ਹੀ 23 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।
Priyanka gandhi ਗੌਰਤਲਬ ਹੈ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 35 ਸੀਟਾਂ ਜਿੱਤ ਕੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਨਾਲ ਸਰਕਾਰ ਬਣਾਈ ਸੀ। ਲੋਕ ਸਭਾ ਚੋਣਾਂ 2019 ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਰਾਜ ਦੀਆਂ 14 ਲੋਕ ਸਭਾ ਸੀਟਾਂ ਵਿਚੋਂ 12 ਸੀਟਾਂ ਤੇ ਜਿੱਤ ਦਰਜ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।