ਭਾਰਤ ਦੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚੁਕਾਈ ਗਈ ‘ਹਿੰਦੂ ਰਾਸ਼ਟਰ’ ਬਣਾਉਣ ਦੀ ਸਹੁੰ
Published : Dec 29, 2021, 9:46 pm IST
Updated : Dec 29, 2021, 9:53 pm IST
SHARE ARTICLE
School Kids Made to Take 'Hindu Rashtra' Oath Across India
School Kids Made to Take 'Hindu Rashtra' Oath Across India

ਦੇਸ਼ ਭਰ ਵਿਚ "ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਲਈ" ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ

ਨਵੀਂ ਦਿੱਲੀ: ਦੇਸ਼ ਭਰ ਵਿਚ "ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਲਈ" ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਦੇ ਵੀਡੀਓ ਇਕ ਨਿੱਜੀ ਚੈਨਲ ਅਤੇ ਚੈਨਲ ਦੇ ਮੁੱਖ ਸੰਪਾਦਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝੇ ਕੀਤੇ ਹਨ। ਸੁਰੇਸ਼ ਚਵਹਾਣਕੇ ਨੇ ਬੁੱਧਵਾਰ 29 ਦਸੰਬਰ ਨੂੰ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿਚ ਇਕ ਅਣਪਛਾਤੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਇਕ ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ "ਲੜੋ, ਮਰੋ, ਅਤੇ ਜੇ ਲੋੜ ਪਈ ਤਾਂ ਮਾਰੋ" ਦੀ ਸਹੁੰ ਚੁਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

 

 

ਨਿਊਜ਼ ਚੈਨਲ ਨੇ ਮੰਗਲਵਾਰ 28 ਦਸੰਬਰ ਨੂੰ ਯੂਪੀ ਦੇ ਰੁਪੈਡੀਹਾ ਅਤੇ ਨਾਗਪੁਰ ਵਿਚ ਅਜਿਹੇ ਸਹੁੰ ਚੁੱਕ ਸਮਾਗਮ ਦੇ ਦੋ ਵੀਡੀਓ ਸਾਂਝੇ ਕੀਤੇ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਦਿੱਲੀ ਵਿਚ ਹਿੰਦੂ ਯੁਵਾ ਵਾਹਿਨੀ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਅਜਿਹੀ ਹੀ ਸਹੁੰ ਚੁਕਾਈ ਗਈ, ਜਿਸ ਦੀਆਂ ਵੀਡੀਓਜ਼ 22 ਦਸੰਬਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ।

 

 

ਇਸ ਦੌਰਾਨ ਸਹੁੰ ਚੁਕਾਈ ਗਈ, "ਅਸੀਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰਨ ਦਾ ਵਾਅਦਾ ਕਰਦੇ ਹਾਂ। ਅਸੀਂ ਇਸ ਲਈ ਲੜਾਂਗੇ, ਇਸ ਲਈ ਮਰਾਂਗੇ, ਅਤੇ ਜੇ ਲੋੜ ਪਈ ਤਾਂ ਇਸ ਲਈ ਮਾਰਾਂਗੇ, ਪਰ ਅਸੀਂ ਇੱਕ ਪਲ ਲਈ ਵੀ ਪਿੱਛੇ ਨਹੀਂ ਹਟਾਂਗੇ, ਭਾਵੇਂ ਕੁਝ ਵੀ ਹੋਵੇ। ਸਾਡੇ ਪੁਰਖੇ, ਅਧਿਆਪਕ, ਭਾਰਤ ਮਾਤਾ ਸਾਨੂੰ ਇੰਨੀ ਤਾਕਤ ਦੇਵੇ ਕਿ ਅਸੀਂ ਆਪਣੇ ਸੰਕਲਪ ਨੂੰ ਪੂਰਾ ਕਰ ਸਕੀਏ। ਉਹ ਸਾਨੂੰ ਜਿੱਤ ਦੇਵੇ।"

ਯੂਪੀ ਦੇ ਸੋਨਭੱਦਰ ਜ਼ਿਲ੍ਹੇ ਦੇ ਨਹਿਰੂ ਪਾਰਕ ਵਿਖੇ ਸਕੂਲੀ ਬੱਚਿਆਂ ਨੂੰ ਸਹੁੰ ਚੁਕਾਈ ਗਈ ਅਤੇ ਇਸ ਨੂੰ ਨਿੱਜੀ ਚੈਨਲ ਦੇ ਰਿਪੋਰਟਰ ਨੇ ਰਿਕਾਰਡ ਕੀਤਾ। ਇਸ ਦੀ ਸਮਾਪਤੀ ‘ਭਾਰਤ ਮਾਤਾ ਕੀ ਜੈ’, ‘ਵੰਦੇ ਮਾਤਰਮ’ ਅਤੇ ‘ਜੈ ਹਿੰਦ’ ਦੇ ਨਾਅਰਿਆਂ ਨਾਲ ਹੋਈ। ਸਕੂਲੀ ਵਰਦੀਆਂ ਪਹਿਨੇ ਬੱਚੇ ਸਕੂਲ ਸਮੇਂ ਤੋਂ ਬਾਅਦ ਪਾਰਕ ਵਿਚ ਇਕੱਠੇ ਹੋ ਗਏ ਸਨ। ਆਪਣੇ ਮਾਤਾ-ਪਿਤਾ ਸਮੇਤ ਪਾਰਕ ਵਿਚ ਆਏ ਕੁਝ ਬੱਚੇ ਵੀ ਸਹੁੰ ਚੁੱਕ ਸਮਾਗਮ ਦਾ ਹਿੱਸਾ ਸਨ।

Hindu RashtraHindu Rashtra

ਵੀਡੀਓ ਕਲਿੱਪ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਨਭੱਦਰ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕਿਹਾ ਕਿ ਸਬੰਧਤ ਪੁਲਸ ਅਧਿਕਾਰੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਵੀਡੀਓ ਵਿਚ ਇਕ ਅਣਪਛਾਤੇ ਵਿਅਕਤੀ ਨੂੰ ਭਾਰਤ-ਨੇਪਾਲ ਸਰਹੱਦ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਰੁਪੈਡੀਹਾ ਵਿਚ 12 ਲੋਕਾਂ ਨੂੰ ਸਹੁੰ ਚੁਕਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਂਝੇ ਕੀਤੇ ਗਏ ਇਕ ਹੋਰ ਵੀਡੀਓ ਵਿਚ ਨਾਗਪੁਰ ਵਿਚ ਇੱਕ ਅਣਪਛਾਤੀ ਔਰਤ ਨੂੰ ਕਈ ਲੋਕਾਂ ਨੂੰ ਸਹੁੰ ਚੁਕਾਉਂਦੇ ਹੋਏ ਦੇਖਿਆ ਗਿਆ।

School Kids Made to Take 'Hindu Rashtra' Oath Across IndiaSchool Kids Made to Take 'Hindu Rashtra' Oath Across India

ਦੱਸ ਦਈਏ ਕਿ ਦਿੱਲੀ ਵਿੱਚ ਕਥਿਤ ਤੌਰ 'ਤੇ ਨਫ਼ਰਤ ਫੈਲਾਉਣ ਵਾਲੀ ਘਟਨਾ 19 ਦਸੰਬਰ ਨੂੰ ਗੋਵਿੰਦਪੁਰੀ ਮੈਟਰੋ ਸਟੇਸ਼ਨ ਨੇੜੇ ਬਨਾਰਸੀਦਾਸ ਚੰਦੀਵਾਲਾ ਆਡੀਟੋਰੀਅਮ ਵਿੱਚ ਵਾਪਰੀ ਸੀ। 24 ਦਸੰਬਰ ਤੱਕ ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਸੀ। ਉੱਤਰਾਖੰਡ ਦੇ ਤੀਰਥ ਨਗਰ ਹਰਿਦੁਆਰ ਵਿੱਚ 17 ਤੋਂ 19 ਦਸੰਬਰ ਤੱਕ ਹਿੰਦੂਤਵੀ ਆਗੂ ਯਤੀ ਨਰਸਿਮਹਾਨੰਦ ਵੱਲੋਂ ਤਿੰਨ ਦਿਨਾਂ ਸੰਮੇਲਨ ਦਾ ਆਯੋਜਨ ਇਸ ਤੋਂ ਬਾਅਦ ਕੀਤਾ ਗਿਆ। ਕਈ ਭਾਸ਼ਣਾਂ ਦੇ ਵੀਡੀਓ ਜਿਨ੍ਹਾਂ ਵਿਚ ਹਾਜ਼ਰ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਮਾਰਨ ਅਤੇ ਉਹਨਾਂ ਦੇ ਗੁਰਦੁਆਰਿਆਂ 'ਤੇ ਹਮਲਾ ਕਰਨ ਲਈ ਉਕਸਾਇਆ ਸੀ, ਬਾਅਦ ਵਿੱਚ ਇਹਨਾਂ ਨੂੰ ਆਨਲਾਈਨ ਉਪਲਬਧ ਕਰਵਾਇਆ ਗਿਆ।

Supreme CourtSupreme Court

ਇਸ ਦੌਰਾਨ ਸੁਪਰੀਮ ਕੋਰਟ ਦੇ 76 ਵਕੀਲਾਂ ਨੇ 26 ਦਸੰਬਰ ਨੂੰ ਭਾਰਤ ਦੇ ਚੀਫ਼ ਜਸਟਿਸ ਐਨ.ਵੀ.ਰਮਨਾ ਨੂੰ ਪੱਤਰ ਲਿਖ ਕੇ ਸੁਪਰੀਮ ਕੋਰਟ ਨੂੰ ਦਿੱਲੀ ਵਿੱਚ ਹਿੰਦੂ ਯੁਵਾ ਵਾਹਿਨੀ ਅਤੇ ਹਰਿਦੁਆਰ ਵਿੱਚ ਯਤੀ ਨਰਸਿਮਹਾਨੰਦ ਵੱਲੋਂ ਦੋ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਮੁਸਲਮਾਨਾਂ ਨੂੰ ਜੜ੍ਹੋਂ ਪੁੱਟਣ ਲਈ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਖੁੱਲ੍ਹੇ ਸੱਦੇ ’ਤੇ ਐਕਸ਼ਨ ਲੈਣ ਲਈ ਕਿਹਾ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement