ਸੀਟ ਬੈਲਟ ਨਾ ਲਗਾਉਣ ਕਾਰਨ 2021 'ਚ ਸੜਕ ਹਾਦਸਿਆਂ 'ਚ 16,397 ਲੋਕਾਂ ਦੀ ਮੌਤ: ਰਿਪੋਰਟ
Published : Dec 29, 2022, 6:28 pm IST
Updated : Dec 29, 2022, 6:28 pm IST
SHARE ARTICLE
16,397 people die in road accidents in 2021 due to not wearing seat belts: report
16,397 people die in road accidents in 2021 due to not wearing seat belts: report

ਰਿਪੋਰਟ ਮੁਤਾਬਕ 2021 'ਚ 93,763 ਲੋਕ ਹੈਲਮੇਟ ਨਾ ਪਹਿਨਣ ਕਾਰਨ ਜ਼ਖਮੀ ਹੋਏ ਅਤੇ 39,231 ਲੋਕ ਸੀਟ ਬੈਲਟ ਨਾ ਪਹਿਨਣ ਕਾਰਨ ਜ਼ਖਮੀ ਹੋਏ।

 

ਨਵੀਂ ਦਿੱਲੀ - ਸੀਟ ਬੈਲਟ ਨਾ ਲਗਾਉਣ ਕਾਰਨ 2021 ਵਿਚ 16,397 ਲੋਕਾਂ ਨੇ ਸੜਕ ਹਾਦਸਿਆਂ ਵਿਚ ਆਪਣੀ ਜਾਨ ਗਵਾਈ, ਜਿਨ੍ਹਾਂ ਵਿਚੋਂ 8,438 ਡਰਾਈਵਰ ਸਨ ਅਤੇ ਬਾਕੀ 7,959 ਯਾਤਰੀ ਸਨ। ਇਹ ਜਾਣਕਾਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MORTH) ਦੁਆਰਾ ਜਾਰੀ ਇੱਕ ਰਿਪੋਰਟ ਤੋਂ ਮਿਲੀ ਹੈ। 'ਰੋਡ ਐਕਸੀਡੈਂਟਸ ਇਨ ਇੰਡੀਆ - 2021' ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021 ਵਿਚ ਸੜਕ ਹਾਦਸਿਆਂ ਵਿਚ 46,593 ਲੋਕਾਂ ਦੀ ਮੌਤ ਹੈਲਮੇਟ ਨਾ ਪਾਉਣ ਕਾਰਨ ਹੋਈ, ਜਿਨ੍ਹਾਂ ਵਿੱਚੋਂ 32,877 ਡਰਾਈਵਰ ਅਤੇ 13,716 ਯਾਤਰੀ ਸਨ। 2021 ਵਿਚ ਕੁੱਲ 4,12,432 ਸੜਕ ਹਾਦਸੇ ਹੋਏ ਜਿਨ੍ਹਾਂ ਵਿਚ 1,53,972 ਲੋਕਾਂ ਦੀ ਜਾਨ ਚਲੀ ਗਈ ਅਤੇ 3,84,448 ਲੋਕ ਜ਼ਖਮੀ ਹੋਏ। 

ਰਿਪੋਰਟ ਮੁਤਾਬਕ 2021 'ਚ 93,763 ਲੋਕ ਹੈਲਮੇਟ ਨਾ ਪਹਿਨਣ ਕਾਰਨ ਜ਼ਖਮੀ ਹੋਏ ਅਤੇ 39,231 ਲੋਕ ਸੀਟ ਬੈਲਟ ਨਾ ਪਹਿਨਣ ਕਾਰਨ ਜ਼ਖਮੀ ਹੋਏ।
ਸੁਰੱਖਿਆ ਉਪਕਰਨ ਜਿਵੇਂ ਕਿ ਹੈਲਮੇਟ ਅਤੇ ਸੀਟ ਬੈਲਟ ਸੜਕ ਹਾਦਸਿਆਂ ਵਿਚ ਘਾਤਕ ਅਤੇ ਗੰਭੀਰ ਸੱਟਾਂ ਨੂੰ ਰੋਕਦੇ ਹਨ। ਕੁਝ ਅਪਵਾਦਾਂ ਨੂੰ ਛੱਡ ਕੇ, ਦੋਪਹੀਆ ਵਾਹਨਾਂ 'ਤੇ ਸਵਾਰ ਸਾਰੇ ਸਵਾਰਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ। ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ 4 ਸਤੰਬਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਮਿਸਤਰੀ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ।

ਕਾਰ 'ਚ ਮਿਸਤਰੀ ਦੇ ਨਾਲ ਉਸ ਦਾ ਦੋਸਤ ਜਹਾਂਗੀਰ ਪੰਡੋਲੇ ਪਿਛਲੀ ਸੀਟ 'ਤੇ ਬੈਠੇ ਸਨ ਅਤੇ ਅਜਿਹਾ ਲੱਗਦਾ ਹੈ ਕਿ ਉਸ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਕਾਰ ਦੀ ਤੇਜ਼ ਰਫ਼ਤਾਰ ਕਾਰਨ ਡਿਵਾਈਡਰ ਨਾਲ ਟਕਰਾਉਣ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਵਿੱਚ ਮਿਸਤਰੀ ਅਤੇ ਪੰਡੋਲੇ ਦੋਵਾਂ ਦੀ ਮੌਤ ਹੋ ਗਈ। ਕੇਂਦਰੀ ਮੋਟਰ ਵਾਹਨ ਨਿਯਮਾਂ (CMVR) ਦੇ ਨਿਯਮ 138(3) ਦੇ ਤਹਿਤ, ਪਿਛਲੀ ਸੀਟ ਵਾਲੇ ਯਾਤਰੀਆਂ ਲਈ ਸੀਟ ਬੈਲਟ ਨਾ ਪਾਉਣ 'ਤੇ 1,000 ਰੁਪਏ ਦਾ ਜੁਰਮਾਨਾ ਹੈ, ਪਰ ਜ਼ਿਆਦਾਤਰ ਲੋਕ ਜਾਂ ਤਾਂ ਇਸ ਲਾਜ਼ਮੀ ਨਿਯਮ ਤੋਂ ਅਣਜਾਣ ਹਨ ਜਾਂ ਇਸ ਨੂੰ ਅਣਡਿੱਠ ਕਰ ਦਿੰਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement