Year Ender 2023: ਪੁਣਛ ਦੇ ਅਤਿਵਾਦੀ ਹਮਲੇ ’ਚ ਪੰਜਾਬ ਦੇ 4 ਜਵਾਨਾਂ ਨੇ ਦਿਤੀ ਸੀ ਸ਼ਹਾਦਤ
Published : Dec 29, 2023, 3:13 pm IST
Updated : Dec 29, 2023, 3:36 pm IST
SHARE ARTICLE
Year Ender 2023: 4 jawans of Punjab were martyred in Poonch terrorist attack
Year Ender 2023: 4 jawans of Punjab were martyred in Poonch terrorist attack

ਸਾਲ 2023 ਦੌਰਾਨ ਹੋਏ ਅਤਿਵਾਦੀ ਹਮਲਿਆਂ ਵਿਚ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਗਵਾਈਆਂ ਜਾਨਾਂ

Year Ender 2023: ਜੰਮੂ-ਕਸ਼ਮੀਰ ਘਾਟੀ ਵਿਚ ਸੁਰੱਖਿਆ ਸਥਿਤੀ ਵਿਚ ਸਾਲ 2023 ਦੌਰਾਨ ਮੁਕਾਬਲਤਨ ਸੁਧਾਰ ਹੋਇਆ ਹੈ, ਪਰ ਅਤਿਵਾਦੀਆਂ ਨੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਅਤੇ ਸੁਰੱਖਿਆ ਬਲਾਂ 'ਤੇ ਨਿਸ਼ਾਨਾ ਬਣਾ ਕੇ ਹਮਲੇ ਜਾਰੀ ਰੱਖੇ। ਸਾਲ ਦੀ ਸ਼ੁਰੂਆਤ ਵਿਚ 1 ਜਨਵਰੀ ਨੂੰ ਰਾਜੌਰੀ ਦੇ ਢਾਂਗਰੀ ਇਲਾਕੇ 'ਚ ਅਤਿਵਾਦੀਆਂ ਨੇ ਚਾਰ ਨਾਗਰਿਕਾਂ ਦੀ ਹਤਿਆ ਕਰ ਦਿਤੀ ਸੀ, ਜਦਕਿ ਉਸੇ ਦਿਨ ਇਸੇ ਇਲਾਕੇ 'ਚ ਆਈਈਡੀ ਧਮਾਕੇ 'ਚ ਦੋ ਹੋਰ ਨਾਗਰਿਕ ਮਾਰੇ ਗਏ ਸਨ।

ਪੁਣਛ ਅਤੇ ਰਾਜੌਰੀ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਇਸ ਸਾਲ ਕੁੱਝ ਵੱਡੇ ਅਤਿਵਾਦੀ ਹਮਲੇ ਹੋਏ, ਜਿਨ੍ਹਾਂ ਵਿਚ 15 ਤੋਂ ਵੱਧ ਸੈਨਿਕ ਸ਼ਹੀਦ ਹੋਏ। ਇਹ ਹਮਲੇ ਭਾਟਾ ਦੁਰਾਈ (20 ਅਪ੍ਰੈਲ), ਕੇਸਰੀ ਹਿਲਜ਼ (5 ਮਈ) ਅਤੇ ਡੇਰਾ ਦੀ ਗਲੀ (21 ਦਸੰਬਰ) ਵਿਚ ਹੋਏ।

ਪੁਣਛ ਵਿਚ ਪੰਜਾਬ ਦੇ 4 ਜਵਾਨ ਹੋਏ ਸ਼ਹੀਦ

ਅਪ੍ਰੈਲ ਮਹੀਨੇ ਵਿਚ ਜੰਮੂ-ਕਸ਼ਮੀਰ ਦੇ ਪੁਣਛ ਵਿਚ ਫੌਜੀ ਜਵਾਨਾਂ ਦੇ ਟਰੱਕ ਨਾਲ ਹੋਇਆ ਹਾਦਸਾ ਸਿਰਫ਼ ਇਕ ਹਾਦਸਾ ਨਹੀਂ ਬਲਕਿ ਇਕ ਅਤਿਵਾਦੀ ਹਮਲਾ ਸੀ। ਦਸ ਦਈਏ ਕਿ ਇਸ ਅਤਿਵਾਦੀ ਹਮਲੇ ਤੋਂ ਬਾਅਦ ਫ਼ੌਜ ਦੇ ਵਾਹਨ ਵਿਚ ਅੱਗ ਲੱਗਣ ਨਾਲ 5 ਜਵਾਨ ਸ਼ਹੀਦ ਹੋ ਗਏ ਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। 5 ਵਿਚੋਂ 4 ਜਵਾਨ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਹਮਲੇ ਵਿਚ ਮਾਰੇ ਗਏ ਨੌਜਵਾਨਾਂ ਵਿਚ ਹੌਲਦਾਰ ਮਨਦੀਪ ਸਿੰਘ (ਲੁਧਿਆਣਾ ), ਲਾਂਸ ਨਾਇਕ ਦੇਬਾਸ਼ੀਸ਼ ਬਸਵਾਲ (ਓਡੀਸ਼ਾ ), ਲਾਂਸ ਨਾਇਕ ਕੁਲਵੰਤ ਸਿੰਘ (ਮੋਗਾ ), ਸਿਪਾਹੀ ਹਰਕ੍ਰਿਸ਼ਨ ਸਿੰਘ (ਗੁਰਦਾਸਪੁਰ ) ਅਤੇ ਸਿਪਾਹੀ ਸੇਵਕ ਸਿੰਘ (ਤਲਵੰਡੀ ਸਾਬੋ ) ਸ਼ਾਮਲ ਹਨ।
ਕਰਨਲ, ਮੇਜਰ ਅਤੇ ਡਿਪਟੀ ਸੁਪਰਡੈਂਟ ਨੇ ਵੀ ਦਿਤੀ ਸ਼ਹਾਦਤ

ਕਸ਼ਮੀਰ ਘਾਟੀ ਵਿਚ ਵੀ ਅਤਿਵਾਦੀ ਹਮਲੇ ਹੋਏ। ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ 'ਚ ਅਤਿਵਾਦੀਆਂ ਨਾਲ ਮੁਕਾਬਲੇ 'ਚ ਫੌਜ ਦਾ ਇਕ ਕਰਨਲ, ਇਕ ਮੇਜਰ ਅਤੇ ਇਕ ਡਿਪਟੀ ਸੁਪਰਡੈਂਟ ਸ਼ਹੀਦ ਹੋ ਗਿਆ। ਸ਼੍ਰੀਨਗਰ ਦੇ ਈਦਗਾਹ ਮੈਦਾਨ 'ਚ ਕ੍ਰਿਕਟ ਖੇਡ ਰਹੇ ਪੁਲਿਸ  ਸਪੈਕਟਰ ਮਸਰੂਰ ਅਹਿਮਦ ਵਾਨੀ ਦੀ ਅਤਿਵਾਦੀ ਹਮਲੇ 'ਚ ਜਾਨ ਚਲੀ ਗਈ। ਇਸ ਮਹੀਨੇ ਬਾਰਾਮੂਲਾ ਜ਼ਿਲੇ ਦੀ ਇਕ ਮਸਜਿਦ 'ਚ 'ਅਜ਼ਾਨ' ਦਾ ਪਾਠ ਕਰ ਰਹੇ ਇਕ ਸੇਵਾਮੁਕਤ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਦਿਤੀ ਸੀ।

ਆਖਰੀ ਮਹੀਨੇ ਵੀ 4 ਜਵਾਨ ਹੋਏ ਸ਼ਹੀਦ

21 ਦਸੰਬਰ ਨੂੰ ਪੁਣਛ ਜ਼ਿਲ੍ਹੇ ਦੇ ਡੇਰਾ ਕੀ ਗਲੀ-ਬਫਲਿਆਜ਼ ਰੋਡ 'ਤੇ ਸੰਘਣੇ ਜੰਗਲ 'ਚੋਂ ਲੰਘ ਰਹੇ ਫੌਜ ਦੇ ਕਾਫਲੇ 'ਤੇ ਅਤਿਵਾਦੀਆਂ ਨੇ ਹਮਲਾ ਕਰ ਦਿਤਾ, ਜਿਸ 'ਚ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਨਵੰਬਰ 'ਚ ਰਾਜੌਰੀ ਦੇ ਬਾਜੀਮਲ ਇਲਾਕੇ 'ਚ ਹੋਏ ਮੁਕਾਬਲੇ 'ਚ ਫੌਜ ਦੇ ਦੋ ਕਪਤਾਨ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਇਕ ਰੀਪੋਰਟ ਮੁਤਾਬਕ ਜੰਮੂ-ਕਸ਼ਮੀਰ 'ਚ 1 ਜਨਵਰੀ ਤੋਂ 26 ਸਤੰਬਰ 2023 ਦਰਮਿਆਨ ਕੁੱਲ 204 ਅਤਿਵਾਦੀ ਫੜੇ ਗਏ, ਜਿਨ੍ਹਾਂ 'ਚ ਪਿਛਲੇ ਮਹੀਨੇ ਚਾਰ ਅਤਿਵਾਦੀ ਮਾਰੇ ਗਏ ਅਤੇ 40 ਨੂੰ ਫੜਿਆ ਗਿਆ।

  (For more Punjabi news apart fromYear Ender 2023: 4 jawans of Punjab were martyred in Poonch terrorist attack, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement