Kathmandu News : ਪੰਛੀ ਦੇ ਟਕਰਾਉਣ ਤੋਂ ਬਾਅਦ ਹੈਲੀਕਾਪਟਰ ਨੂੰ ਕਾਠਮੰਡੂ ਨੇੜੇ ਹੰਗਾਮੀ ਸਥਿਤੀ ’ਚ ਉਤਾਰਿਆ

By : BALJINDERK

Published : Dec 29, 2024, 5:58 pm IST
Updated : Dec 29, 2024, 5:58 pm IST
SHARE ARTICLE
file photo
file photo

Kathmandu News : ਹੈਲੀਕਾਪਟਰ ਦੀ ਇਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ

Kathmandu News in Punjabi : ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 50 ਕਿਲੋਮੀਟਰ ਪੂਰਬ ’ਚ ਸਥਿਤ ਬਨੇਪਾ ’ਚ ਐਤਵਾਰ ਨੂੰ ਇਕ ਹੈਲੀਕਾਪਟਰ ਦੀ ਇਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਨਿੱਜੀ ਹੈਲੀ ਐਵਰੈਸਟ ਏਅਰਲਾਈਨ ਦਾ 9ਐਨ-ਏਕੇਜੀ ਹੈਲੀਕਾਪਟਰ ਮਾਊਂਟ ਐਵਰੈਸਟ ਦੇ ਪ੍ਰਵੇਸ਼ ਦੁਆਰ ਲੁਕਲਾ ਤੋਂ ਆ ਰਿਹਾ ਸੀ, ਜਦੋਂ ਇਹ ਸਵੇਰੇ 11 ਵਜੇ ਇਕ ਪੰਛੀ ਨਾਲ ਟਕਰਾ ਗਿਆ। 

ਅਧਿਕਾਰੀ ਨੇ ਦਸਿਆ ਕਿ ਪਾਇਲਟ ਹੈਲੀਕਾਪਟਰ ਨੂੰ ਸੁਰੱਖਿਅਤ ਉਤਰਨ ’ਚ ਸਫਲ ਰਿਹਾ। ਏਅਰਲਾਈਨ ਮੁਤਾਬਕ ਹੈਲੀਕਾਪਟਰ ’ਤੇ ਪੰਜ ਅਮਰੀਕੀ ਨਾਗਰਿਕ ਅਤੇ ਇਕ ਨੇਪਾਲੀ ਪਾਇਲਟ ਸਵਾਰ ਸੀ। ਹੈਲੀਕਾਪਟਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਅਗਲੀ ਉਡਾਣ ਲਈ ਤਿਆਰ ਹੋਣ ਤੋਂ ਪਹਿਲਾਂ ਤਕਨੀਕੀ ਜਾਂਚ ਦੀ ਜ਼ਰੂਰਤ ਹੈ। 

(For more news apart from After bird hit,helicopter was taken down in an emergency situation near Kathmandu News in Punjabi, stay tuned to Rozana Spokesman)

Location: Nepal, Central, Kathmandu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement