
ਪੀਐਮ ਮੋਦੀ ਨੇ ਰਾਜ ਕਪੂਰ ਤੇ ਮੁਹੰਮਦ ਰਫ਼ੀ ਨੂੰ ਕੀਤਾ ਯਾਦ
PM Modi gave his last Mann Ki Baat of the Year Latest News in Punjabi : ਪੀਐਮ ਮੋਦੀ ਨੇ ਐਤਵਾਰ ਨੂੰ ਅਪਣੇ 'ਮਨ ਕੀ ਬਾਤ' ਰੇਡੀਉ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਤ ਕੀਤਾ। ਜਿਸ ਵਿਚ ਉਨ੍ਹਾਂ ਨੇ ਸੰਵਿਧਾਨ ਲਾਗੂ ਹੋਣ ਦੇ 75 ਸਾਲ ਪੂਰੇ ਹੋਣ ਦਾ ਵੀ ਜ਼ਿਕਰ ਕਰਦਿਆਂ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੀ ਵਿਆਖਿਆ ਕੀਤੀ।
ਇਹ ਪੀਐਮ ਮੋਦੀ ਦੇ ਮਨ ਕੀ ਬਾਤ ਰੇਡੀਉ ਪ੍ਰੋਗਰਾਮ ਦਾ 117ਵਾਂ ਐਪੀਸੋਡ ਸੀ ਅਤੇ ਇਹ ਸਾਲ ਦਾ ਆਖ਼ਰੀ ਐਪੀਸੋਡ ਸੀ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, “2025 ਆ ਗਿਆ ਹੈ, ਇਹ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। 26 ਜਨਵਰੀ 2025 ਨੂੰ ਸਾਡੇ ਸੰਵਿਧਾਨ ਨੂੰ ਲਾਗੂ ਹੋਏ ਨੂੰ 75 ਸਾਲ ਹੋਣ ਜਾ ਰਹੇ ਹਨ, ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਡੇ ਸੰਵਿਧਾਨ ਨਿਰਮਾਤਾਵਾਂ ਦੁਆਰਾ ਸਾਨੂੰ ਸੌਂਪਿਆ ਗਿਆ ਸੰਵਿਧਾਨ ਸਮੇਂ ਦੀ ਪ੍ਰੀਖਿਆ 'ਤੇ ਖਰਾ ਉਤਰਿਆ ਹੈ। ਸੰਵਿਧਾਨ ਸਾਡੇ ਮਾਰਗ ਨੂੰ ਰੌਸ਼ਨ ਕਰਨ ਵਾਲਾ, ਸਾਡਾ ਮਾਰਗ ਦਰਸ਼ਕ ਹੈ।”
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੀਐਮ ਮੋਦੀ ਨੇ ਸੰਵਿਧਾਨ ਦੀ ਮਹੱਤਤਾ ਬਾਰੇ ਦਸਿਆ :
ਪੀਐਮ ਮੋਦੀ ਨੇ ਅੱਗੇ ਕਿਹਾ, "ਇਹ ਭਾਰਤ ਦਾ ਸੰਵਿਧਾਨ ਹੈ ਜਿਸ ਕਾਰਨ ਮੈਂ ਅੱਜ ਇੱਥੇ ਹਾਂ ਅਤੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਇਸ ਸਾਲ ਦੇਸ਼ ਦੇ ਨਾਗਰਿਕਾਂ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਤੋਂ ਇਕ ਸਾਲ ਤਕ ਚੱਲਣ ਵਾਲੀਆਂ ਕਈ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਸੰਵਿਧਾਨ ਦੀ ਵਿਰਾਸਤ ਨਾਲ ਜੁੜਨ ਲਈ, ਇਕ ਵਿਸ਼ੇਸ਼ ਵੈੱਬਸਾਈਟ ਬਣਾਈ ਗਈ ਹੈ ਜਿਸ ਵਿਚ ਤੁਸੀਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਸਕਦੇ ਹੋ ਅਤੇ ਇਸ ਬਾਰੇ ਸਵਾਲ ਪੁੱਛ ਸਕਦੇ ਹੋ।"
ਮਹਾਕੁੰਭ ਦਾ ਵੀ ਜ਼ਿਕਰ ਕੀਤਾ ਗਿਆ :
ਪੀਐਮ ਮੋਦੀ ਨੇ ਕਿਹਾ, ''ਮੈਂ ਮਨ ਕੀ ਬਾਤ ਦੇ ਸਰੋਤਿਆਂ, ਸਕੂਲਾਂ 'ਚ ਪੜ੍ਹ ਰਹੇ ਬੱਚਿਆਂ, ਸਕੂਲਾਂ 'ਚ ਜਾਣ ਵਾਲੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਵੈੱਬਸਾਈਟ 'ਤੇ ਜਾਣ ਅਤੇ ਇਸ ਦਾ ਹਿੱਸਾ ਬਣਨ। ਅਗਲੇ ਮਹੀਨੇ 13 ਤਰੀਕ ਨੂੰ ਪ੍ਰਯਾਗਰਾਜ 'ਚ ਮਹਾਕੁੰਭ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮੇਂ ਉੱਥੇ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਹਨ, ਮੈਨੂੰ ਯਾਦ ਹੈ ਕਿ ਜਦੋਂ ਮੈਂ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਗਿਆ ਸੀ ਤਾਂ ਹੈਲੀਕਾਪਟਰ ਤੋਂ ਪੂਰਾ ਕੁੰਭ ਖੇਤਰ ਦੇਖ ਕੇ ਮੇਰਾ ਮਨ ਬਹੁਤ ਖ਼ੁਸ਼ ਹੋਇਆ ਸੀ। ਮਹਾਂਕੁੰਭ ਦੀ ਵਿਸ਼ੇਸ਼ਤਾ ਨਾ ਸਿਰਫ਼ ਇਸ ਦੀ ਵਿਸ਼ਾਲਤਾ ਹੈ ਸਗੋਂ ਇਸ ਦੀ ਵਿਭਿੰਨਤਾ ਵੀ ਹੈ।
ਪੀਐਮ ਮੋਦੀ ਨੇ ਰਾਜ ਕਪੂਰ ਤੇ ਮੁਹੰਮਦ ਰਫ਼ੀ ਨੂੰ ਕੀਤਾ ਯਾਦ :
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜ ਕਪੂਰ ਜੀ ਨੇ ਫ਼ਿਲਮਾਂ ਰਾਹੀਂ ਦੁਨੀਆਂ ਨੂੰ ਭਾਰਤ ਦੀ ਸਾਫ਼ਟ ਪਾਵਰ ਤੋਂ ਜਾਣੂ ਕਰਵਾਇਆ। ਰਫ਼ੀ ਸਾਹਬ ਦੀ ਆਵਾਜ਼ ਵਿਚ ਉਹ ਜਾਦੂ ਸੀ ਜੋ ਦਿਲ ਨੂੰ ਛੂਹ ਜਾਂਦੀ ਹੈ। ਉਸ ਦੀ ਆਵਾਜ਼ ਲਾਜਵਾਬ ਸੀ, ਚਾਹੇ ਉਹ ਭਗਤੀ ਗੀਤ ਹੋਵੇ ਜਾਂ ਰੋਮਾਂਟਿਕ ਗੀਤ ਜਾਂ ਦਰਦ ਭਰੇ ਗੀਤ, ਉਸ ਨੇ ਹਰ ਜਜ਼ਬਾਤ ਨੂੰ ਅਪਣੀ ਆਵਾਜ਼ ਨਾਲ ਜ਼ਿੰਦਾ ਕੀਤਾ। ਕਲਾਕਾਰ ਵਜੋਂ ਉਸ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਵੀ ਨੌਜਵਾਨ ਪੀੜ੍ਹੀ ਉਸ ਦੇ ਗੀਤਾਂ ਨੂੰ ਉਸੇ ਸ਼ਿੱਦਤ ਨਾਲ ਸੁਣਦੀ ਹੈ।
(For more Punjabi news apart from PM Modi gave his last Mann Ki Baat of the Year Latest News in Punjabi stay tuned to Rozana Spokesman)