
ਪ੍ਰਯਾਗਰਾਜ 'ਚ ਚੱਲ ਰਹੇ ਕੁੰਭ 'ਚ ਯੂਪੀ ਦੀ ਯੋਗੀ ਸਰਕਾਰ ਦੇ ਮੰਤਰੀਆਂ ਨੇ ਡੁਬਕੀ ਲਗਾਈ ਤਾਂ ਪੂਰੇ ਦੇਸ਼ ਭਰ 'ਚ ਇਸ ਦੀ ਤਸਵੀਰਾਂ ਸੁਰਖੀਆਂ 'ਚ ਆ ਗਈਆਂ। ਇਨ੍ਹਾਂ ....
ਨਵੀਂ ਦਿੱਲੀ: ਪ੍ਰਯਾਗਰਾਜ 'ਚ ਚੱਲ ਰਹੇ ਕੁੰਭ 'ਚ ਯੂਪੀ ਦੀ ਯੋਗੀ ਸਰਕਾਰ ਦੇ ਮੰਤਰੀਆਂ ਨੇ ਡੁਬਕੀ ਲਗਾਈ ਤਾਂ ਪੂਰੇ ਦੇਸ਼ ਭਰ 'ਚ ਇਸ ਦੀ ਤਸਵੀਰਾਂ ਸੁਰਖੀਆਂ 'ਚ ਆ ਗਈਆਂ। ਇਨ੍ਹਾਂ ਤਸਵੀਰਾਂ ਦੇ ਚਲਦੇ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਸੰਗਮ 'ਚ ਇਸ਼ਨਾਨ ਨੂੰ ਲੈ ਕੇ ਤੰਜ ਕੱਸਿਆ ਹੈ।
गंगा भी स्वच्छ रखनी है और पाप भी यहीं धोने हैं। इस संगम में सब नंगे हैं!
— Shashi Tharoor (@ShashiTharoor) January 29, 2019
जय गंगा मैया की! pic.twitter.com/qAmHThAJjD
ਦੱਸ ਦਈਏ ਕਿ ਥਰੂਰ ਨੇ ਯੋਗੀ ਦੇ ਇਸਨਾਨ ਕਰਦੇ ਹੋਏ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਗੰਗਾ ਵੀ ਸਾਫ ਰਖਣੀ ਹੈ ਅਤੇ ਪਾਪ ਵੀ ਇੱਥੇ ਧੋਣੇ ਹਨ। ਦਰਅਸਲ, ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਮੰਗਲਵਾਰ ਨੂੰ ਪ੍ਰਯਾਗਰਾਜ ਸਥਿਤ ਕੁੰਭ ਮੇਲੇ 'ਚ ਕੈਬਨਿਟ ਬੈਠਕ ਕੀਤੀ ਸੀ। ਇਸ 'ਚ ਕਈ ਫੈਂਸਲਿਆਂ 'ਤੇ ਮੁਹਰ ਵੀ ਲੱਗੀ ਹੈ। ਇਸ ਦੌਰਾਨ ਯੋਗੀ ਕੈਬਨਿਟ ਨੇ ਸੰਗਮ 'ਚ ਇਸ਼ਨਾਨ ਵੀ ਕੀਤਾ ਸੀ।
Yogi Adityanath
ਦੱਸ ਦਈਏ ਕਿ ਉਤਰਾਖੰਡ ਦੇ ਵੱਖ ਹੋਣ (2000) ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸੂਬੇ 'ਚ ਕੈਬੀਨਟ ਬੈਠਕ ਰਾਜਧਾਨੀ ਲਖਨਊ ਤੋਂ ਬਾਹਰ ਕੀਤੀ ਗਈ ਹੈ। ਇਸ ਤੋਂ ਪਹਿਲਾਂ 1962 'ਚ ਗੋਵਿੰਦ ਵੱਲਭ ਪੰਤ ਦੇ ਸ਼ਾਸਨ 'ਚ ਇਕ ਵਾਰ ਪ੍ਰਦੇਸ਼ ਕੈਬਨਿਟ ਦੀ ਮੀਟਿੰਗ ਨੈਨੀਤਾਲ 'ਚ ਹੋਈ ਸੀ।