ਅੱਜ ਹੀ ਨਿਬੇੜ ਲਓ ਬੈਂਕ ਨਾਲ ਜੁੜੇ ਕੰਮ, 2 ਦਿਨਾਂ ਦੀ ਹੜਤਾਲ ‘ਤੇ ਬੈਂਕ ਮੁਲਾਜ਼ਮ
Published : Jan 30, 2020, 2:04 pm IST
Updated : Jan 30, 2020, 2:04 pm IST
SHARE ARTICLE
File
File

31 ਜਨਵਰੀ ਤੋਂ ਦੋ ਦਿਨਾ ਹੜਤਾਲ ਦਾ ਦਿੱਤਾ ਸੱਦਾ 

ਦਿੱਲੀ- ਭਾਰਤ ਭਰ ਦੀਆਂ ਬੈਂਕਿੰਗ ਸੇਵਾਵਾਂ, ਖ਼ਾਸਕਰ ਪੀਐਸਯੂ ਬੈਂਕਾਂ ਦੀ ਸੇਵਾਵਾਂ ਕੱਲ ਤੋਂ ਦੋ ਦਿਨਾਂ ਤੱਕ ਪ੍ਰਭਾਵਤ ਹੋ ਸਕਦੀਆਂ ਹਨ ਕਿਉਂਕਿ ਕਈ ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਨੇ ਦੋ ਦਿਨਾਂ ਬੈਂਕ ਹੜਤਾਲ ‘ਤੇ ਬੈਠਣ ਦਾ ਫੈਸਲਾ ਲਿਆ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਹੇਠ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (United Forum of Bank Unions) ਨੇ 31 ਜਨਵਰੀ ਤੋਂ ਦੋ ਦਿਨਾ ਹੜਤਾਲ ਦਾ ਸੱਦਾ ਦਿੱਤਾ ਹੈ। 

FileFile

ਯੂਐੱਫਬੀਯੂ ਨੌਂ ਟਰੇਡ ਯੂਨੀਅਨਜ਼ ਦੀ ਨੁਮਾਇੰਦਗੀ ਕਰਦਾ ਹੈ। ਆਉਣ ਵਾਲੇ ਦਿਨਾਂ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਜਾ ਰਹੀ ਹੈ। ਐਸੋਸੀਏਸ਼ਨ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ ਜਨਵਰੀ ਦੇ ਆਖ਼ਰੀ ਹਫ਼ਤੇ ਤੇ ਫਰਵਰੀ ਦੇ ਸ਼ੁਰੂ 'ਚ ਹੋਵੇਗੀ। ਇਸ ਤੋਂ ਇਲਾਵਾ ਬੈਂਕ ਮੁਲਾਜ਼ਮ ਮਾਰਚ 'ਚ ਵੀ ਤਿੰਨ ਦਿਨਾਂ ਦੀ ਹੜਤਾਲ ਕਰਨਗੇ। ਅਜਿਹੇ ਵਿਚ ਅਗਲੇ ਤਿੰਨ ਮਹੀਨੇ ਤਕ ਕਿਸੇ-ਨਾ-ਕਿਸੇ ਦਿਨ ਆਮ ਜਨਤਾ ਦਾ ਹੜਤਾਲ ਕਾਰਨ ਬੈਂਕ ਦਾ ਕੰਮ ਪ੍ਰਭਾਵਿਤ ਹੋਣਾ ਤੈਅ ਹੈ। 

FileFile

ਇਸ ਸਮੂਹਿਕ ਹੜਤਾਲ ਕਾਰਨ ਬੈਂਕਾਂ ਦਾ ਕੰਮਕਾਜ ਠੱਪ ਰਹੇਗਾ। ਤੁਹਾਨੂੰ ਦੱਸ ਦਈਏ ਕਿ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਪੂਰਨ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਦਿਨ ਮੁਲਾਜ਼ਮ ਹੜਤਾਲ 'ਤੇ ਰਹਿਣਗੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਇਸ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਵਾਰ 31 ਜਨਵਰੀ ਨੂੰ ਸ਼ੁੱਕਰਵਾਰ ਹੈ, ਇਕ ਫਰਵਰੀ ਨੂੰ ਸ਼ਨਿਚਰਵਾਰ ਹੈ ਤੇ ਦੋ ਫਰਵਰੀ ਨੂੰ ਐਤਵਾਰ ਹੈ ਜਿਸ ਕਾਰਨ ਤਿੰਨ ਦਿਨ ਬੈਂਕ ਬੰਦ ਰਹਿਣਗੇ ਤੇ ਵਿੱਤੀ ਯੋਜਨਾਵਾਂ 'ਤੇ ਅਸਰ ਪੈ ਸਕਦਾ ਹੈ।

FileFile

ਸਟੇਟ ਬੈਂਕ ਆਫ ਇੰਡੀਆ (SBI) ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਬੈਂਕ ਨੇ BSE ਨੂੰ ਦੱਸਿਆ ਕਿ ਉਸ ਨੇ ਸਾਰੇ ਦਫ਼ਤਰਾਂ ਤੇ ਬ੍ਰਾਂਚਾਂ ਦਾ ਆਮ ਸੰਚਾਲਨ ਯਕੀਨੀ ਕਰਨ ਦੇ ਹਰ ਸੰਭਵ ਉਪਾਅ ਕੀਤੇ ਹਨ। ਪਰ ਫਿਰ ਵੀ ਸੰਚਾਲਨ 'ਤੇ ਅੰਸ਼ਕ ਅਸਰ ਪੈ ਸਕਦਾ ਹੈ। ਜੇਕਰ ਇਹ ਤਜਵੀਜ਼ਸ਼ੁਦਾ ਹੜਤਾਲ ਅਮਲ 'ਚ ਆਉਂਦੀ ਹੈ ਤਾਂ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਇਸ ਵਾਰ ਦੇਰੀ ਨਾਲ ਤਨਖ਼ਾਹ ਮਿਲੇਗੀ। ਅਜਿਹਾ ਇਸ ਲਈ ਕਿਉਂਕਿ ਜ਼ਿਆਦਾਤਰ ਵਿਭਾਗਾਂ ਤੇ ਕੰਪਨੀਆਂ 'ਚ ਮਹੀਨੇ ਦੇ ਆਖ਼ਰੀ ਦਿਨ ਜਾਂ ਨਵੇਂ ਮਹੀਨੇ ਦੇ ਪਹਿਲੇ ਦਿਨ ਤਨਖ਼ਾਹ ਆਉਂਦੀ ਹੈ। 

FileFile

ਇਸ ਵਾਰ 31 ਜਨਵਰੀ ਨੂੰ ਸ਼ੁੱਕਰਵਾਰ ਹੈ, ਇਕ ਫਰਵਰੀ ਨੂੰ ਸ਼ਨਿਚਰਵਾਰ ਹੈ ਤੇ ਦੋ ਫਰਵਰੀ ਨੂੰ ਐਤਵਾਰ ਹੈ। ਅਜਿਹੇ ਵਿਚ ਤੁਹਾਨੂੰ ਤਨਖ਼ਾਹ ਮਿਲਣ 'ਚ ਦੇਰ ਹੋ ਸਕਦੀ ਹੈ। ਇਸ ਨਾਲ ਈਐੱਮਆਈ ਪੇਮੈਂਟ, ਕ੍ਰੈਡਿਟ ਕਾਰਡ ਪੇਮੈਂਟ ਵਰਗੀਆਂ ਤੁਹਾਡੀਆਂ ਵਿੱਤੀ ਯੋਜਨਾਵਾਂ 'ਤੇ ਵੀ ਅਸਰ ਪੈ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਚੈੱਕ ਰਾਹੀਂ ਸੈਲਰੀ ਮਿਲਦੀ ਹੈ, ਉਨ੍ਹਾਂ ਤਾਂ ਦਿੱਕਤ ਹੋ ਸਕਦੀ ਹੈ ਕਿਉਂਕਿ ਤਿੰਨ ਦਿਨ ਲਗਾਤਾਰ ਬੈਂਕ ਬੰਦ ਰਹਿਣ ਤੋਂ ਬਾਅਦ ਚੈੱਕ ਕਲੀਅਰ ਹੋਣ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ।

FileFile

ਬੈਂਕ ਮੁਲਾਜ਼ਮ early wage revision settlement ਦੀ ਮੰਗ ਕਰ ਰਹੇ ਹਨ ਜੋ 1 ਨਵੰਬਰ 2017 ਤੋਂ ਲੰਬਿਤ ਹੈ। ਦੱਸ ਦਈਏ ਕਿ ਐਸੋਸੀਏਸ਼ਨ ਵੱਲੋਂ ਹੜਤਾਲ ਦੀਆਂ ਤਾਰੀਕਾਂ ਐਲਾਨ ਕਰਨ ਤੋਂ ਬਾਅਦ ਵੱਡੀ ਗਿਣਤੀ 'ਚ ਬੈਂਕ ਮੁਲਾਜ਼ਮ ਇਸ ਦਾ ਹਿੱਸਾ ਬਣ ਸਕਦੇ ਹਨ। ਅਜਿਹੇ ਵਿਚ ਸਾਬਕਾ ਨਿਰਧਾਰਤ ਹੜਤਾਲ ਤੋਂ ਹੋਣ ਵਾਲੀ ਪਰੇਸ਼ਾਨੀ ਤੋਂ ਬਚਣ ਲਈ ਕਸਟਮਰਜ਼ ਨੂੰ ਸਮਾਂ ਰਹਿੰਦੇ ਹੀ ਆਪਣੇ ਕੰਮ ਨਬੇੜਨੇ ਪੈਣਗੇ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤਹਿਤ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ ਤੈਅ ਕੀਤਾ ਹੈ।

FileFile

ਕਿ 31 ਜਨਵਰੀ ਤੇ 1 ਫਰਵਰੀ ਯਾਨੀ ਦੋ ਦਿਨਾਂ ਤਕ ਬੈਂਕ ਮੁਲਾਜ਼ਮ ਮੰਗਾਂ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਹੜਤਾਲ ਕਰਨਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਵੇਗਾ। ਉੱਥੇ ਹੀ ਇਸ ਤੋਂ ਇਲਾਵਾ ਵਿੱਤੀ ਵਰ੍ਹੇ ਦੇ ਆਖ਼ਰੀ ਮਹੀਨੇ ਮਾਰਚ 'ਚ ਵੀ ਯੂਨੀਅਨ ਨੇ ਤਿੰਨ ਦਿਨਾਂ ਤਕ ਹੜਤਾਲ 'ਤੇ ਰਹਿਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਮੈਂਬਰ 11 ਮਾਰਚ ਤੋਂ ਲੈ ਕੇ 13 ਮਾਰਚ ਤਕ ਹੜਤਾਲ 'ਤੇ ਰਹਿਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement