
ਬੀਜੇਪੀ ਸੰਸਦ ਪਰਵੇਸ਼ ਵਰਮਾ ‘ਤੇ ਦਿਲੀ ਦੇ ਸੀਐਮ ਅਰਵਿੰਦ ਕੇਜਰੀਵਾਲ...
ਨਵੀਂ ਦਿੱਲੀ: ਬੀਜੇਪੀ ਸੰਸਦ ਪਰਵੇਸ਼ ਵਰਮਾ ‘ਤੇ ਦਿਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਕਹੇ ਜਾਣ ਦਾ ਇਲਜ਼ਾਮ ਹੈ, ਜਿਸ ‘ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
kejriwal
ਹੁਣ ਆਪਣੇ ਆਪ ਸੀਐਮ ਕੇਜਰੀਵਾਲ ਇਸਨੂੰ ਲੈ ਕੇ ਅੱਗੇ ਆਏ ਹਨ ਅਤੇ ਕਿਹਾ ਕਿ ਉਨ੍ਹਾਂ ਨੇ 5 ਸਾਲਾਂ ਤੱਕ ਦਿੱਲੀ ਅਤੇ ਇੱਥੇ ਦੇ ਲੋਕਾਂ ਲਈ ਬਿਨਾਂ ਥਕੇ, ਬਿਨਾਂ ਰੁਕੇ ਕੰਮ ਕੀਤਾ ਅਤੇ ਹੁਣ ਕੋਈ ਉਨ੍ਹਾਂ ਨੂੰ ਅਤਿਵਾਦੀ ਦੱਸ ਰਿਹਾ ਹੈ।
Kejriwal
ਦਿੱਲੀ ਦੇ ਸੀਐਮ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਉਸ ਦੌਰ ਦੀ ਵੀ ਯਾਦ ਕਰਵਾਈ ਜਦੋਂ ਡਾਇਬਿਟੀਜ ਨਾਲ ਪੀੜਿਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਹਿਲਾਂ 15 ਦਿਨਾਂ ਲਈ ਅਤੇ ਫਿਰ 10 ਦਿਨਾਂ ਲਈ ਦੋ ਵਾਰ ਭ੍ਰਿਸ਼ਟਾਚਾਰ ਦੇ ਖਿਲਾਫ ਭੁੱਖ ਹੜਤਾਲ ਕੀਤੀ।
Arvind Kejriwal
ਜਦਕਿ ਇਸ ਦੌਰਾਨ ਡਾਕਟਰ ਉਨ੍ਹਾਂ ਨੇ ਲਗਾਤਾਰ ਅਜਿਹਾ ਨਾ ਕਰਨ ਨੂੰ ਲੈ ਕੇ ਚੇਤੰਨ ਕਰਦੇ ਰਹੇ। ਉਨ੍ਹਾਂ ਨੇ ਕਿਹਾ, ਮੈਂ ਡਾਇਬਿਟੀਜ ਨਾਲ ਪੀੜਿਤ ਹਾਂ, ਦਿਨ ‘ਚ ਚਾਰ ਵਾਰ ਇੰਸੁਲਿਨ ਲੈਂਦਾ ਹਾਂ।
Kejriwal
ਡਾਇਬਿਟੀਜ ਨਾਲ ਪੀੜਿਤ ਸ਼ਖਸ ਜੇਕਰ 3-4 ਘੰਟੇ ‘ਤੇ ਕੁੱਝ ਖਾਂਦਾ ਨਹੀਂ ਹੈ ਤਾਂ ਉਹ ਬੇਹੋਸ਼ ਹੋ ਸਕਦਾ ਹੈ ਅਤੇ ਉਸਦੀ ਜਾਨ ਵੀ ਜਾ ਸਕਦੀ ਹੈ। ਅਜਿਹੇ ਹਾਲਾਤ ‘ਚ ਵੀ ਦੋ ਵਾਰ ਭ੍ਰਿਸ਼ਟਾਚਾਰ ਦੇ ਖਿਲਾਫ ਭੁੱਖ ਹੜਤਾਲ ਕੀਤੀ।
Kejriwal
ਕੇਜਰੀਵਾਲ, ਹਰ ਡਾਕਟਰ ਕਹਿੰਦਾ ਸੀ ਕਿ ਕੇਜਰੀਵਾਲ 24 ਘੰਟੇ ਤੋਂ ਜਿਆਦਾ ਸਮੇਂ ਤੱਕ ਨਹੀਂ ਜੀਵੇਗਾ। ਮੈਂ ਦੇਸ਼ ਲਈ ਆਪਣੀ ਜਿੰਦਗੀ ਦਾਅ ‘ਤੇ ਲਗਾ ਦਿੱਤੀ ਅਤੇ ਅੱਜ ਮੈਨੂੰ ਅਤਿਵਾਦੀ ਬੋਲਿਆ ਜਾ ਰਿਹਾ ਹੈ।
Arvind Kejriwal
ਬੇਹੱਦ ਭਾਵੁਕ ਨਜ਼ਰ ਆ ਰਹੇ ਕੇਜਰੀਵਾਲ ਨੇ ਕਿਹਾ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੇ ਹਰ ਬੱਚੇ ਨੂੰ ਮੈਂ ਆਪਣੇ ਬੱਚੇ ਦੀ ਤਰ੍ਹਾਂ ਸਮਝਿਆ ਅਤੇ ਉਨ੍ਹਾਂ ਦੇ ਲਈ ਚੰਗੀ ਗੁਣਵੱਤਾ ਦੀ ਸਿੱਖਿਆ ਉਪਲਬਧ ਕਰਾਈ। ਕੀ ਇਹੀ ਮੈਨੂੰ ਅਤਿਵਾਦੀ ਬਣਾਉਂਦਾ ਹੈ? ਮੈਂ ਲੋਕਾਂ ਲਈ ਦਵਾਈਆਂ, ਡਾਕਟਰੀ ਜਾਂਚ ਦੀ ਵਿਵਸਥਾ ਕੀਤੀ, ਕੀ ਕੋਈ ਅਤਿਵਾਦੀ ਅਜਿਹਾ ਕਰਦਾ ਹੈ?