
ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਦਾ ਦੇਸ਼ ਦੇ ਕਿਸਾਨਾਂ ਵੱਲੋਂ ਲਗਾਤਾਰ...
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਦਾ ਦੇਸ਼ ਦੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਖੇਤੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਲਗਾਤਾਰ ਦੋ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਹਨ। ਉਥੇ ਹੀ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਲਿਖਿਆ ਹੈ ਕਿ ਕਿਸਾਨ ਸੰਘਰਸ਼ ਨੂੰ ਕੁਲਚਲਣ ਲਈ ਕੇਂਦਰੀ ਹਕੂਮਤ ਦੇ ਫਾਸ਼ੀ ਵਾਰ ਦਾ ਡਟਵਾਂ ਵਿਰੋਧ ਕਰੋ।
Poster
ਕਿਸਾਨ ਸੰਘਰਸ ਤੇ ਖਾਲਿਸਤਾਨੀ ਲੇਬਲ ਲਾਉਣ ਦੀ ਸਾਜਿਸ਼ ਨੂੰ ਲਾਹਨਤ ਪਾਓ।
ਇਸ ਲੇਬਲ ਨੂੰ ਵਰਤ ਕੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨਾਲ ਟਕਰਾਅ ਖੜ੍ਹਾ ਕਰਨ ਦੀ ਸਾਜਿਸ਼ ਨਾਕਾਮ ਬਣਾਓ।
ਖਾਲਿਸਤਾਨੀ ਤੱਤਾਂ ਦੀ ਘੁਸਪੈਠ ਤੋਂ ਕਿਸਾਨ ਸੰਘਰਸ਼ ਦੀ ਰਾਖੀ ਕਰੋ।
ਧਰਮ-ਨਿਰਪੱਖ ਅਤੇ ਜੁਝਾਰ ਕਿਸਾਨ ਸੰਘਰਸ਼ ਦਾ ਝੰਡਾ ਹੋਰ ਉੱਚਾ ਕਰੋ।
ਘੋਲ ਦੀ ਧਾਰ ਕਾਨੂੰਨਾਂ ਨਾਲ ਸੰਬੰਧਤ ਫੌਰੀ ਕਿਸਾਨ ਮੰਗਾਂ ‘ਤੇ ਕੇਂਦਰਿਤ ਰੱਖੋ।
ਸਿਆਸੀ ਪਾਰਟੀਆਂ ਤੋਂ ਜਨਤਕ ਕਿਸਾਨ ਸੰਘਰਸ਼ ਦੀ ਆਜ਼ਾਦੀ ਦੀ ਰਾਖੀ ਕਰੋ।
ਸਾਰੇ ਸੰਘਰਸ਼ਸ਼ੀਲ ਪਲੇਟਫਾਰਮਾਂ ਦਾ ਤਾਲਮੇਲ ਅਤੇ ਏਕਾ ਮਜ਼ਬੂਤ ਕਰੋ।
ਖਾਲਿਸਤਾਨੀ ਖੁਸਪੈਠੀਆਂ ਨੂੰ ਨਿਖੇੜੋ। ਗੁੰਮਰਾਹ ਹੋਏ ਕਿਸਾਨਾਂ ਨੂੰ ਵਾਪਸ ਮੁੜਨ ਦਾ ਮੌਕੇ ਦਿਉ।
ਦਲੇਰੀ ਨਾਲ ਅੱਗੇ ਵਧੋ
Kissan
ਦਿੱਲੀ ਦੇ ਬਾਰਡਰਾਂ ‘ਤੇ ਸਾਰੀਆਂ ਸੰਘਰਸ਼ ਚੌਂਕੀਆਂ ਮਜ਼ਬੂਤ ਕਰੋ। ਇਨ੍ਹਾਂ ਦੀ ਡਟਕੇ ਰਾਖੀ ਲਈ ਕਾਫ਼ਲੇ ਬੰਨ੍ਹ ਕੇ ਦਿੱਲੀ ਪੁੱਜੋ।
ਸੂਬਿਆਂ ‘ਚ ਹਮਾਇਤੀ ਲਲਕਾਰੇ ਦੀ ਗੂੰਜ ਉੱਚੀ ਕਰੋ।
ਪਿੰਡਾ ਸ਼ਹਿਰਾਂ ‘ਚ ਲਾਮਬੰਦੀ ਦੀ ਢੋਈ ਤਕੜੀ ਕਰੋ।
ਆਗੂਆਂ ਅਤੇ ਕਿਸਾਨ ਕਾਫ਼ਲਿਆਂ ਦੀ ਰਾਖੀ ਲਈ ਫਲੰਟੀਅਰ ਟੋਲੀਆਂ ਜਥੇਬੰਦ ਕਰੋ।
ਝੂਠੇ ਕੇਸ ਰੱਦ ਕਰਨ, ਗ੍ਰਿਫ਼ਤਾਰ ਕੀਤੇ ਕਿਸਾਨਾਂ ਅਤੇ ਜਬਤ ਕੀਤੇ ਟਰੈਕਟਰਾਂ ਨੂੰ ਬਿਨ੍ਹਾਂ ਸ਼ਰਤ ਛੱਡਣ, ਪੁਲਿਸ ਤੇ ਗੁੰਡਾ ਧਾੜਾਂ ਹਟਾਉਣ ਅਤੇ ਬਿਜਲੀ-ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕਰੋ।