
ਜੈਪੁਰ ਵਿਚ 17 ਸਾਲਾ ਦੇ ਬੀਐੱਸਸੀ ਦੇ ਵਿਦਿਆਰਥੀ ਨੇ ਸੁਸਾਇਡ ਕਰ ਲਈ ਹੈ। ਪੁਲਿਸ ਵੱਲੋਂ ਕੀਤੀ ਜਾਂਚ ਵਿਚ ਸਾਹਮਣੇ ਆਇਆ...
ਜੈਪੁਰ - ਜੈਪੁਰ ਵਿਚ 17 ਸਾਲਾ ਦੇ ਬੀਐੱਸਸੀ ਦੇ ਵਿਦਿਆਰਥੀ ਨੇ ਸੁਸਾਇਡ ਕਰ ਲਈ ਹੈ। ਪੁਲਿਸ ਵੱਲੋਂ ਕੀਤੀ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਨੂੰ ਉਸ ਦੇ ਸਾਥੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਜਾਂਚ ਪੜਤਾਲ ਵਿਚ ਇੱਕ ਸੁਸਾਇਡ ਨੋਟ ਵੀ ਸਾਹਮਣੇ ਆਇਆ ਹੈ ਅਤੇ ਇਸ ਵਿਚ ਉਸ ਨੇ ਸੁਸਾਇਡ ਦੀ ਵਜ੍ਹਾ ਤੇ ਉਨ੍ਹਾਂ ਸਾਥੀਆਂ ਦੇ ਨਾਲ ਲਿਖੇ ਹਨ ਜਿਨ੍ਹਾਂ ਨੇ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ।
ਸੁਸਾਇਡ ਨੋਟ ਵਿਚ ਲਿਖਿਆ- ਘਰ ਵਾਲਿਆਂ ਨੂੰ ਜਾਣਕਾਰੀ ਦੇ ਦਿਓ ਕਿ ਇਨ੍ਹਾਂ ਦੁਸ਼ਮਣਾਂ ਨੇ ਹੀ ਪਿਤਾ ਦੀ ਜਾਨ ਲਈ ਸੀ। ਰਿਪੋਰਟ ਦੇ ਮੁਤਾਬਕ ਮ੍ਰਿਤਕ ਦੇ ਪਿਤਾ ਵੱਲੋਂ ਵੀ ਸੁਸਾਇਡ ਲਈ ਉਕਸਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਸੁਸਾਇਡ ਨੋਟ ਤੇ ਮੁਬਾਇਲ ਦੀ ਜਾਂਚ FSL ਲਈ ਭੇਜੀ ਹੋਈ ਹੈ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਮਿਤ ਆਪਣੇ ਪਿੰਡ ਦੇ ਸੁਮਿਤ ਨਾਲ ਇਕ ਹੀ ਕਮਰੇ ਵਿਚ ਰਹਿੰਦਾ ਸੀ ਸੁਮਿਤ ਦੇ ਦੋਸਤ ਇਨ੍ਹਾਂ ਦੇ ਕਰਮਰੇ ਵਿਚ ਆ ਕੇ ਅਮਿਤ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਕਈ ਵਾਰ ਉਨ੍ਹਾਂ ਨੇ ਅਮਿਤ ਨੂੰ ਸ਼ਰਾਬ ਵੀ ਪਿਲਾਈ ਤੇ ਉਸ ਤੇ ਆਪਣੇ ਨਾਲ ਰਹਿਣ ਦਾ ਦਬਾਅ ਬਣਾਉਦੇ ਸਨ। ਪਰ ਅਮਿਤ ਇਨ੍ਹਾਂ ਨਾਲ ਇਸ ਕਰਕੇ ਨਹੀਂ ਰਹਿਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਉਨ੍ਹਾਂ ਨਾਲ ਪਰਿਵਾਰਕ ਦੁਸ਼ਮਣੀ ਸੀ