Arvind Kejriwal News : ਯਮੁਨਾ ਜ਼ਹਿਰ ਵਿਵਾਦ ’ਚ ਫਸੇ ਕੇਜਰੀਵਾਲ, ਚੋਣ ਕਮਿਸ਼ਨ ਨੇ ਭੇਜਿਆ ਦੂਜਾ ਨੋਟਿਸ
Published : Jan 30, 2025, 2:14 pm IST
Updated : Jan 30, 2025, 2:14 pm IST
SHARE ARTICLE
Kejriwal trapped in 'Yamuna poison controversy' Latest News in Punjabi
Kejriwal trapped in 'Yamuna poison controversy' Latest News in Punjabi

5 ਸਵਾਲਾਂ ਦੇ ਜਵਾਬ ਸਬੂਤਾਂ ਸਮੇਤ ਮੰਗੇ

Kejriwal trapped in 'Yamuna poison controversy' Latest News in Punjabi : ਅੱਜ ਚੋਣ ਕਮਿਸ਼ਨ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ ਯਮੁਨਾ ਨਹਿਰ ਵਿਚ ਜ਼ਹਿਰ ਦੇ ਦੋਸ਼ਾਂ 'ਤੇ 5 ਸਵਾਲ ਪੁੱਛੇ ਹਨ। ਚੋਣ ਕਮਿਸ਼ਨ ਨੇ ਪੁੱਛਿਆ ਕਿ ਯਮੁਨਾ ਨਹਿਰ ਵਿਚ ਕਿਹੜਾ ਜ਼ਹਿਰ ਮਿਲਿਆ ਹੈ ਅਤੇ ਕਿੱਥੇ ਮਿਲਿਆ। ਕੇਜਰੀਵਾਲ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਹੜੇ ਇੰਜੀਨੀਅਰਾਂ ਨੇ ਇਸ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੇ ਪਾਣੀ ਵਿਚ ਜ਼ਹਿਰ ਨੂੰ ਰੋਕਣ ਲਈ ਕੀ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਇਨ੍ਹਾਂ 5 ਸਵਾਲਾਂ ਦੇ ਜਵਾਬ ਦੇਣ ਲਈ 31 ਜਨਵਰੀ, ਸ਼ੁਕਰਵਾਰ ਸਵੇਰੇ 11 ਵਜੇ ਤਕ ਦਾ ਸਮਾਂ ਦਿਤਾ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇ ਕੇਜਰੀਵਾਲ ਸਪੱਸ਼ਟੀਕਰਨ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਚੋਣ ਕਮਿਸ਼ਨ ਨੇ ਕਿਹਾ ਕਿ ਉਹ ਯਮੁਨਾ ਵਿਚ ਵਧ ਰਹੇ ਅਮੋਨੀਆ ਦੇ ਪੱਧਰ ਦੇ ਮੁੱਦੇ ਨੂੰ ਯਮੁਨਾ ਵਿਚ ਜ਼ਹਿਰ ਅਤੇ ਸਮੂਹਕ ਕਤਲੇਆਮ ਦੇ ਦੋਸ਼ਾਂ ਨਾਲ ਨਾ ਜੋੜਨ। ਇਸ ਨੂੰ ਦੋ ਸੂਬਿਆਂ ਵਿਚਕਾਰ ਜੰਗ ਦੀ ਕਾਰਵਾਈ ਨਾ ਸਮਝੋ।

ਕਮਿਸ਼ਨ ਨੇ ਕਿਹਾ ਕਿ ਕੇਜਰੀਵਾਲ ਨੂੰ ਅਮੋਨੀਆ ਦੇ ਵਧਦੇ ਪੱਧਰ ਦੇ ਮੁੱਦੇ ਨੂੰ ਜ਼ਹਿਰ ਆਦਿ ਦੇ ਦੋਸ਼ਾਂ ’ਚ ਮਿਲਾਏ ਬਿਨਾਂ ਸਬੂਤਾਂ ਸਮੇਤ ਮਜ਼ਬੂਤ ਪੱਖ ਰਖਣਾ ਚਾਹੀਦਾ ਹੈ। ਅਪਣੇ ਜਵਾਬ ਵਿਚ, ਕੇਜਰੀਵਾਲ ਨੂੰ ਜ਼ਹਿਰ ਦੀ ਕਿਸਮ, ਮਾਤਰਾ, ਪ੍ਰਕਿਰਤੀ, ਦਿੱਲੀ ਜਲ ਬੋਰਡ ਦੇ ਇੰਜੀਨੀਅਰਾਂ ਦੁਆਰਾ ਜ਼ਹਿਰ ਦਾ ਪਤਾ ਲਗਾਉਣ ਲਈ ਵਰਤੇ ਗਏ ਤਰੀਕਿਆਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਉਪਾਵਾਂ ਸਬੰਧੀ ਸਬੂਤ ਪੇਸ਼ ਕਰਨੇ ਚਾਹੀਦੇ ਹਨ।

(For more Punjabi news apart from Kejriwal trapped in 'Yamuna poison controversy' Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement