ਡਾ. ਆਸ਼ਟ ਵਲੋਂ 'ਬਾਲ ਮਨ ਲਿਖਣ ਦੀਆਂ ਚੁਨੌਤੀਆਂ' ਵਿਸ਼ੇ 'ਤੇ ਪੇਪਰ ਪੇਸ਼
Published : Aug 4, 2017, 5:48 pm IST
Updated : Mar 30, 2018, 4:29 pm IST
SHARE ARTICLE
Dr. Darshan Singh
Dr. Darshan Singh

ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਵਲੋਂ ਨੈਸ਼ਨਲ ਬੁੱਕ ਟਰੱਸਟ ਇੰਡੀਆ..

 

ਨਵੀਂ ਦਿੱਲੀ, 4 ਅਗੱਸਤ (ਸੁਖਰਾਜ ਸਿੰਘ): ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਵਲੋਂ ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ ਵਲੋਂ ਮੈਕਸਮੂਲਰ ਰੋਡ 'ਤੇ ਸਥਿਤ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਬੀਤੇ ਦਿਨੀਂ ਕਰਵਾਏ ਦੋ ਰੋਜ਼ਾ ਕੌਮੀ ਸੈਮੀਨਾਰ ਦੇ ਵਿਸ਼ੇਸ਼ ਸੈਸ਼ਨ 'ਬਾਲ ਮਨ ਲਿਖਣ ਦੀਆਂ ਚੁਨੌਤੀਆਂ' ਵਿਸ਼ੇ 'ਤੇ ਅਪਣਾ ਖੋਜ ਪੇਪਰ ਪੇਸ਼ ਕੀਤਾ ਗਿਆ।
ਡਾ. ਆਸ਼ਟ ਨੇ ਅਪਣੇ ਪਰਚੇ ਵਿਚ ਮੁੱਲਵਾਨ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਬੱਚਿਆਂ ਵਿਚ ਆਪਣੇ ਦੇਸ਼ ਕੌਮ, ਭਾਸ਼ਾ, ਵਿਰਾਸਤ ਅਤੇ ਸੱਭਿਆਚਾਰ ਪ੍ਰਤੀ ਸਨੇਹ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰਨ ਲਈ ਉਸ ਨੂੰ ਚੰਗਾ ਸਾਹਿਤ ਮੁਹਈਆ ਕਰਵਾਉਣਾ ਚਾਹੀਦਾ ਹੈ। ਡਾ. ਆਸ਼ਟ ਦੀ ਧਾਰਣਾ ਸੀ ਕਿ ਭਾਰਤ ਵਿਚ ਹੋਰਨਾਂ ਖੇਤਰੀ ਜ਼ੁਬਾਨਾਂ ਦੇ ਨਾਲ-ਨਾਲ ਪੰਜਾਬੀ ਵਿਚ ਲਿਖਿਆ ਗਿਆ ਸਾਹਿਤ ਜਦੋਂ ਤਕ ਬੱਚਿਆਂ ਦੇ ਹੱਥਾਂ ਤਕ ਨਹੀਂ ਪਹੁੰਚੇਗਾ, ਬੱਚੇ ਪੱਛਮੀ ਸਭਿਆਚਾਰ ਪਿੱਛੇ ਲੱਗ ਕੇ ਅਪਣੇ ਵਿਰਸੇ ਨੂੰ ਗੁਆ ਸਕਦੇ ਹਨ। ਇਸ ਲਈ ਮਿਆਰੀ ਬਾਲ ਸਾਹਿਤ ਬੱਚੇ ਦਾ ਸਹੀ ਮਾਰਗ ਦਰਸ਼ਕ ਬਣ ਸਕਦਾ ਹੈ। ਸੋ ਇਸ ਦਿਸ਼ਾ ਵਿਚ ਮਾਤ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਉਸਾਰੂ ਹੰਭਲੇ ਮਾਰਨੇ ਚਾਹੀਦੇ ਹਨ। ਇਸ ਦੌਰਾਨ ਵੱਖ-ਵੱਖ ਸੈਸ਼ਨਾਂ ਵਿਚ ਵੀ ਭਾਰਤੀ ਸਾਹਿਤ ਵਿਚ ਰਾਸ਼ਟਰਵਾਦ ਬਾਰੇ ਚਰਚਾ ਕੀਤੀ ਗਈ।
ਇਸ ਸਮਾਗਮ ਵਿਚ ਗੋਆ ਦੇ ਰਾਜਪਾਲ ਮ੍ਰਿਦਲਾ ਸਿਨਹਾ, ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ (ਹਿਮਾਚਲ ਪ੍ਰਦੇਸ) ਦੇ ਵਾਈਸ ਚਾਂਸਲਰ ਡਾ. ਕੁਲਦੀਪ ਚੰਦ ਅਗਨੀਹੋਤਰੀ, ਟਰੱਸਟ ਦੀ ਡਾਇਰੈਕਟਰ ਡਾ. ਰੀਤਾ ਚੌਧਰੀ ਮੁਖੀ ਬਲਦੇਵ ਭਾਈ ਸ਼ਰਮਾ ਆਦਿ ਮੌਜੂਦ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement