
ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਰਤੀ ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਸਾਂਸਦ ਸਥਾਨੀ ਖੇਤਰ ਵਿਕਾਸ ਫੰਡ ਤੋਂ ਜੰਮੂ...
ਸ਼੍ਰੀਨਗਰ : ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਰਤੀ ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਸਾਂਸਦ ਸਥਾਨੀ ਖੇਤਰ ਵਿਕਾਸ ਫੰਡ ਤੋਂ ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਕੂਲ ਦੀ ਇਮਾਰਤ ਨਿਰਮਾਣ ਲਈ 40 ਲੱਖ ਰੁਪਏ ਦੇਣ ਲਈ ਧੰਨਵਾਦ ਕਿਹਾ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ ਸਚਿਨ ਦਾ ਧੰਨਵਾਦ, ਜਿਨ੍ਹਾਂ ਕਸ਼ਮੀਰ 'ਚ ਇਕ ਸਕੂਲ ਦੀ ਇਮਾਰਤ ਦੇ ਨਿਰਮਾਣ ਲਈ ਐਮ.ਪੀ. ਲੈਡ ਫੰਡ ਦਾ ਇਸਤੇਮਾਲ ਕੀਤਾ ਹੈ। ਉਹ ਮੈਦਾਨ ਦੇ ਬਾਹਰ ਵੀ ਸਾਨੂੰ ਪ੍ਰੇਰਿਤ ਕਰਨਾ ਜਾਰੀ ਰਖ ਰਹੇ ਹਨ।
Sachin Tendulkar
ਇਸ ਖੇਤਰ ਦੇ ਇਕਲੌਤੇ ਸਕੂਲ ਇੰਪੀਰਅਲ ਐਜੁਕੇਸ਼ਨ ਇੰਸਟੀਟਿਊਟ ਦੁਰਗਮੁੱਲਾ ਦਾ ਨਿਰਮਾਣ 2007 'ਚ ਹੋਇਆ ਸੀ। ਇਸ 'ਚ ਜਮਾਤ ਇਕ ਤੋਂ 10 ਤਕ ਲਗਭਗ 1000 ਵਿਦਿਆਰਥੀ ਪੜਦੇ ਹਨ। ਰਾਜਸਭਾ ਸਾਂਸਦ ਤੇਂਦੁਲਕਰ ਨੇ ਦੱਖਣੀ ਮੁੰਬਈ ਦੇ ਇਕ ਸਕੂਲ ਦੀ ਮੁਰੰਮਤ ਅਤੇ ਨਿਰਮਾਣ ਲਈ ਫੰਡ ਦਿੱਤਾ ਸੀ। ਐਮ.ਪੀ. ਲੈਡ ਫੰਡ ਤੇਂਦੁਲਕਰ ਦੇਸ਼ ਦੇ ਅਲਗ-ਅਲਗ ਹਿਸਿਆਂ 'ਚ ਸਕੂਲ ਅਤੇ ਵਿਦਿਅਕ ਅਦਾਰਿਆਂ ਨਾਲ ਜੁੜੇ 20 ਪ੍ਰੋਜੈਕਟਾਂ 'ਚ 7.4 ਕਰੋੜ ਦੀ ਰਾਸ਼ੀ ਦੇ ਚੁਕੇ ਹਨ।