'ਧੀਆਂ ਨੂੰ ਕਤਲ ਕੀਤੇ ਜਾਣ ਵਿਰੁਧ ਇਕਜੁਟਤਾ ਵਿਖਾਉਣ ਔਰਤਾਂ'
Published : Aug 3, 2017, 4:40 pm IST
Updated : Mar 30, 2018, 6:33 pm IST
SHARE ARTICLE
Woman
Woman

ਰਜਿੰਦਰ ਨਗਰ ਵਿਧਾਨ ਸਭਾ ਦੇ ਹਲਕਾ ਨੰਬਰ 102-ਐਨ ਸਥਿਤ ਜਾਨਕੀ ਦੇਵੀ ਮੈਮੋਰੀਅਲ ਕਾਲਜ ਦੇ ਆਡੀਟੋਰੀਅਮ 'ਚ ਕਾਲਜ ਦਾ ਸਥਾਪਨਾ ਦਿਵਸ ਦੱਖਣੀ ਦਿੱਲੀ ਦੀ ਸਾਂਸਦ....

ਨਵੀਂ ਦਿੱਲੀ, 3 ਅਗੱਸਤ (ਸਖਰਾਜ ਸਿੰਘ): ਰਜਿੰਦਰ ਨਗਰ ਵਿਧਾਨ ਸਭਾ ਦੇ ਹਲਕਾ ਨੰਬਰ 102-ਐਨ ਸਥਿਤ ਜਾਨਕੀ ਦੇਵੀ ਮੈਮੋਰੀਅਲ ਕਾਲਜ ਦੇ ਆਡੀਟੋਰੀਅਮ 'ਚ ਕਾਲਜ ਦਾ ਸਥਾਪਨਾ ਦਿਵਸ ਦੱਖਣੀ ਦਿੱਲੀ ਦੀ ਸਾਂਸਦ ਸ੍ਰੀਮਤੀ ਮੀਨਾਸ਼ੀ ਲੇਖੀ ਅਤੇ ਹਲਕੇ ਦੇ ਕੌਂਸਲਰ ਪਰਮਜੀਤ ਸਿੰਘ ਰਾਣਾ ਦੀ ਮੌਜ਼ੂਦਗੀ 'ਚ ਪੂਰੇ ਉਤਸ਼ਾਹ ਨਾਲ ਕਾਲਜ ਮੈਨੇਜਮੈਂਟ ਅਤੇ ਵਿਦਿਆਰਥਣਾਂ ਨੇ ਮਨਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਜਵਾਤੀ ਪਾਲ ਨੇ ਸਮਾਰੋਹ 'ਚ ਸ਼ਾਮਲ ਹੋਈ ਸਾਂਸਦ ਮੀਨਾਸ਼ੀ ਲੇਖੀ ਅਤੇ ਕੌਂਸਲਰ ਪਰਮਜੀਤ ਸਿੰਘ ਰਾਣਾ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ।
ਇਸ ਮੌਕੇ ਸਾਂਸਦ ਮੀਨਾਸ਼ੀ ਲੇਖੀ ਨੇ ਕਾਲਜ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਸਵੱਛਤਾ ਅਭਿਆਨ ਨਾਲ ਜੁੜਨ ਅਤੇ ਸਾਫ਼-ਸਫ਼ਾਈ ਨੂੰ ਆਪਣੀ ਜੀਵਨਸ਼ੈਲੀ 'ਚ ਲਾਜ਼ਮੀ ਕਰਨ ਦੀ ਅਪੀਲ ਕੀਤੀ ਅਤੇ ਕਾਲਜ 'ਚ ਸਾਂਸਦ ਫੰਡ ਤੋਂ ਛੇਤੀ ਹੀ ''ਓਪਨ ਜਿਮ'' ਖੁੱਲ੍ਹਵਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਮਾਂ ਕਿੰਝ ਗਲਤ ਹੋ ਸਕਦੀ ਹੈ ਜਿਸ ਦੀ ਕੁੱਖ਼ ਤੋਂ ਰਾਜੇ-ਮਹਾਰਾਜਿਆਂ ਤਕ ਨੇ ਜਨਮ ਲਿਆ ਹੋਵੇ। ਅੱਜ ਦੇਸ਼ 'ਚ ਸਿੱਖਿਆ, ਵਿਗਿਆਨ, ਖੇਡਕੂਦ ਤੋਂ ਇਲਾਵਾ ਲਗਭਗ ਹਰ ਖੇਤਰ 'ਚ ਔਰਤਾਂ ਆਪਣੀ ਕਾਰਜਸ਼ੈਲੀ ਦੀ ਬਦੌਲਤ ਆਪਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਅਜਿਹੇ 'ਚ ਸਾਡੇ ਲਈ ਸਭ ਤੋਂ ਵੱਡਾ ਕਲੰਕ ਇਸੇ ਦੇਸ਼ ਵਿਚ ਕੁੱਖ਼ 'ਚ ਧੀਆਂ ਦਾ ਕਤਲ ਹੋਣਾ ਹੈ। ਇਸ ਕਲੰਕ ਨੂੰ ਖ਼ਤਮ ਕਰਨ ਲਈ ਖੁਦ ਔਰਤਾਂ ਨੂੰ ਜਾਗਰੂਕ ਹੋਣਾ ਪਵੇਗਾ ਤੇ ਅਜਿਹਾ ਹੋਣ 'ਤੇ ਹੀ ਇਸ ਦੇਸ਼ ਦੀ ਅਸਲ ਮਾਇਨੇ 'ਚ ਤਰੱਕੀ ਹੋਵੇਗੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement