
ਬਿਹਾਰ ਬੋਰਡ ਦੇ ਇੰਟਰਮੀਡੀਏਟ ਦਾ ਇਹ ਨਤੀਜਾ ਤਿੰਨ ਆਰਟਸ, ਸਾਇੰਸ, ਕਮਰਸ ਅਤੇ ਵੋਕੇਸ਼ਨਲ ਦਾ ਇਕੱਠਾ ਐਲਾਨਿਆ ਜਾਵੇਗਾ।
BSEB Bihar Intermediate Result 2019: ਬਿਹਾਰ ਸਕੂਲ ਸਿੱਖਿਆ ਬੋਰਡ (BSEB) ਇੰਟਰ ਮੀਡੀਏਟ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਇਹਨਾਂ ਪ੍ਰੀਖਿਆਵਾਂ ਦੇ ਨਤੀਜੇ ਬਿਹਾਰ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ biharboardonline.bihar.gov.in ਉਤੇ ਦੇਖੇ ਜਾ ਸਕਦੇ ਹਨ। ਇਹਨਾਂ ਪ੍ਰੀਖਿਆਵਾਂ ਵਿਚ ਬਿਹਾਰ ਬੋਰਡ ਇੰਟਰ ਨਤੀਜੇ 201 ਵਿਚ ਵਿਗਿਆਨ ਗਰੁੱਪ ਦੇ ਪਵਨ ਕੁਮਾਰ ਅਤੇ ਰੋਹਿਣੀ ਪ੍ਰਕਾਸ਼ ਨੇ ਟੌਪਰ ਕੀਤਾ ਹੈ।
ਕਮਰਸ ਦੇ ਟੌਪਰ ਸੱਤਿਅਮ ਕੁਮਾਰ ਬਰਬੀਘਾ ਸ਼ੇਖਪੁਰਾ, ਦੂਜੇ ਸਥਾਨ ਉਤੇ ਸੋਨ ਕੁਮਾਰ, ਕਮਰਸ ਕਾਲਜ ਪਟਨਾ, ਤੀਜੇ ਸਥਾਨ ਉਤੇ ਸ੍ਰੇਆ ਕੁਮਾਰੀ, ਪਲੱਸ ਟੂ ਪ੍ਰੋਜੈਕਟ ਦੇ ਉਚ ਵਿਦਿਆਲਿਆ ਵਿਚ ਇਹ ਵਿਦਿਆਰਥੀ ਟੌਪਰ ਰਹੇ। ਬਿਹਾਰ ਇੰਟਰ ਵਿਚ 79.76 ਫੀਸਦੀ ਵਿਦਿਆਰਥੀ ਸਫ਼ਲ ਹੋਏ ਸਨ। ਆਰਟਸ ਵਿਚ 76.53 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਬਿਹਾਰ ਇੰਟਰ ਕਾਮਰਸ ਵਿਚ 93.53 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਸਿੱਖਿਆ ਵਿਭਾਗ ਦੇ ਉੱਚ ਮੁੱਖ ਸਕੱਤਰ ਆਰ ਕੇ ਮਹਾਜਨ ਕਮੇਟੀ ਦਫ਼ਤਰ ਪਹੁੰਚੇ ਅਤੇ ਸਮੇਂ ਤੋਂ ਪਹਿਲਾਂ ਨਤੀਜਾ ਤਿਆਰ ਕਰਨ ਨੂੰ ਲੈ ਕੇ ਬੋਰਡ ਚੇਅਰਮੈਨ ਨੂੰ ਵਧਾਈ ਦਿੱਤੀ।
Bihar School Education Board
ਉੱਚ ਮੁੱਖ ਸਕੱਤਰ ਆਰ ਕੇ ਮਹਾਜਨ ਅਜੇ ਕਮੇਟੀ ਦੇ ਪ੍ਰਧਾਨ ਆਨੰਦ ਕਿਸ਼ੋਰ ਨਾਲ ਨਤੀਜਿਆਂ ਨੂੰ ਲੈ ਕੇ ਗੱਲਬਾਤ ਕੀਤੀ। ਬਿਹਾਰ ਬੋਰਡ ਦੇ ਇੰਟਰਮੀਡੀਏਟ ਦਾ ਇਹ ਨਤੀਜਾ ਤਿੰਨ ਆਰਟਸ, ਸਾਇੰਸ, ਕਮਰਸ ਅਤੇ ਵੋਕੇਸ਼ਨਲ ਦਾ ਇਕੱਠਾ ਐਲਾਨਿਆ ਜਾਵੇਗਾ। ਇਸਦੀ ਜਾਣਕਾਰੀ ਬੋਰਡ ਵੱਲੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਇੰਟਰ ਪ੍ਰੀਖਿਆ ਵਿਚ ਕੁਲ 13 ਲੱਖ 15 ਹਜ਼ਾਰ 371 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪ੍ਰੀਖਿਆ ਛੇ ਤੋਂ 16 ਫਰਵਰੀ ਤੱਕ ਚਲੀ ਸੀ। ਹਰ ਦਿਨ ਦੋ ਪੜਾਵਾਂ ਵਿਚ ਪ੍ਰੀਖਿਆ ਲਈ ਗਈ ਸੀ। ਇੰਟਰ ਦਾ ਮੁਲਾਂਕਣ ਮਾਰਚ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਹੋਇਆ ਸੀ।