
ਉਮਰ ਅਬਦੁੱਲਾ ਨੇ ਪਿਛਲੇ ਦਿਨਾਂ ਵਿਚ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਜ਼ੰਮੂ ਕਸ਼ਮੀਰ - ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਬੇਟੇ ਉਮਰ ਅਬਦੁੱਲਾ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਮੇਰੇ ਪਿਤਾ ਜੀ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ ਅਤੇ ਉਹਨਾਂ ਵਿਚ ਲਾਗ ਦੇ ਕੁੱਝ ਲੱਛਣ ਦਿਖ ਰਹੇ ਹਨ।
ਉਮਰ ਅਬਦੁੱਲਾ ਨੇ ਅੱਗੇ ਲਿਖਿਆ ਕਿ ਮੈਂ ਅਤੇ ਮੇਰਾ ਪੂਰਾ ਪਰਿਵਾਰ ਖੁਦ ਨੂੰ ਕੁਆਰੰਟੀਨ ਕਰ ਰਹੇ ਹਾਂ ਜਦੋਂ ਤੱਕ ਸਾਡਾ ਕੋਰੋਨਾ ਟੈਸਟ ਨਹੀਂ ਹੋ ਜਾਂਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।