ਪਲਵਲ : ਡੰਪਰ ਨੇ ਤਿੰਨ ਨੌਜਵਾਨਾਂ ਨੂੰ ਮਾਰੀ ਟੱਕਰ, ਹਾਦਸੇ 'ਚ 2 ਚਚੇਰੇ ਭਰਾਵਾਂ ਦੀ ਮੌਤ
Published : Mar 30, 2023, 7:49 pm IST
Updated : Mar 30, 2023, 7:49 pm IST
SHARE ARTICLE
photo
photo

ਪੁਲਿਸ ਨੇ ਡੰਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਡੰਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ

 

ਪਲਵਲ : ਹਰਿਆਣਾ ਦੇ ਪਲਵਲ 'ਚ ਡੰਪਰ ਨੇ ਤਿੰਨ ਵਿਅਕਤੀਆਂ ਨੂੰ ਕੁਚਲ ਦਿੱਤਾ। ਹਾਦਸੇ 'ਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਚਿਰਵਾੜੀ ਪਿੰਡ ਵਾਸੀ ਸਾਬਕਾ ਸਰਪੰਚ ਲੇਖਰਾਜ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਵਿਚ ਰਹਿੰਦਾ ਹੈ। ਉਸ ਦੇ ਦੋਵੇਂ ਪੁੱਤ ਪਲਵਲ ਵਿਚ ਰਹਿੰਦੇ ਹਨ।  ਜਤਿੰਦਰ ਦਾ ਪੁੱਤ ਪੁਲਕਿਤ (13) ਤੇ ਦੇਵੇਂਦਰ ਦਾ ਪੁੱਤ ਵੰਸ਼ (19) ਪਲਵਲ ਵਿਚ ਉਨ੍ਹਾਂ ਲਈ ਖਾਣਾ ਲੈ ਕੇ ਚਿਰਵਾੜੀ ਜਾ ਰਹੇ ਸਨ। ਰਸਤੇ ਵਿੱਚ ਖਲੋ ਕੇ ਉਹ ਆਪਣੀ ਮਾਸੀ ਦੇ ਮੁੰਡੇ ਨਾਲ ਗੱਲਾਂ ਕਰਨ ਲੱਗੇ। ਇਸੇ ਦੌਰਾਨ ਪਿੰਡ ਚਿਰਵੜੀ ਤੋਂ ਇੱਕ ਡੰਪਰ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਉਸ ਨੇ ਪੁਲਕਿਤ, ਵੰਸ਼ ਅਤੇ ਪੀਯੂਸ਼ ਨੂੰ ਸਿੱਧੀ ਟੱਕਰ ਮਾਰ ਦਿੱਤੀ।   

ਸਾਬਕਾ ਸਰਪੰਚ ਨੇ ਦੱਸਿਆ ਕਿ ਡੰਪਰ ਨੇ ਟੱਕਰ ਮਾਰਨ ਤੋਂ ਬਾਅਦ ਤਿੰਨਾਂ ਬੱਚਿਆਂ ਨੂੰ ਮੋਟਰਸਾਈਕਲ ਸਮੇਤ ਕਾਫੀ ਦੂਰ ਤੱਕ ਘਸੀਟਿਆ। ਇਸ ਤੋਂ ਬਾਅਦ ਡਰਾਈਵਰ ਡੰਪਰ ਛੱਡ ਕੇ ਫਰਾਰ ਹੋ ਗਿਆ। ਲੋਕ ਉਥੇ ਪਹੁੰਚ ਗਏ ਅਤੇ ਤਿੰਨੋਂ ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਵੰਸ਼ ਅਤੇ ਪੁਲਕਿਤ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਪੀਯੂਸ਼ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲੇਖਰਾਜ ਦੀ ਸ਼ਿਕਾਇਤ ’ਤੇ ਡੰਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਡੰਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਡਰਾਈਵਰ ਦੀ ਭਾਲ ਕਰ ਰਹੀ ਹੈ।
 

Tags: palwal, dumper, hit

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement