Himachal Pradesh: ਬਰਫ਼ 'ਤੇ ਤਿਲਕਣ ਕਾਰਨ ਹਾਦਸਾ ਵੱਡਾ ਹਾਦਸਾ, ਪਲਟੀ ਸਵਾਰੀਆਂ ਨਾਲ ਭਰੀ ਬੱਸ
Published : Mar 30, 2024, 2:11 pm IST
Updated : Mar 30, 2024, 2:11 pm IST
SHARE ARTICLE
The bus overturned due to slipping on snowfall Himachal Pradesh
The bus overturned due to slipping on snowfall Himachal Pradesh

Himachal Pradesh: ਸਵਾਰੀਆਂ ਦੇ ਲੱਗੀਆਂ ਮਾਮੂਲੀ ਸੱਟਾਂ

The bus overturned due to slipping on snowfall Himachal Pradesh: ਹਿਮਾਚਲ ਦੇ ਕਬਾਇਲੀ ਜ਼ਿਲ੍ਹੇ ਕਿਨੌਰ ਵਿਚ ਅੱਜ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ਕਿਨੌਰ ਦੇ ਨਕੋ ਨੇੜੇ ਬਰਫ਼ 'ਤੇ ਤਿਲਕਣ ਕਾਰਨ ਸੜਕ 'ਤੇ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 12 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਾਰੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।

ਇਹ ਵੀ ਪੜ੍ਹੋ: Europe Time Change News: ਅੱਜ ਰਾਤ ਤੋਂ ਯੂਰਪ ਦੀਆਂ ਘੜੀਆਂ ਦਾ ਬਦਲੇਗਾ ਸਮਾਂ, ਭਾਰਤ ਤੇ ਇਟਲੀ ਦੇ ਸਮੇਂ ਵਿਚਕਾਰ ਹੋਵੇਗਾ ਇੰਨਾ ਫਰਕ

ਜਾਣਕਾਰੀ ਅਨੁਸਾਰ ਅੱਜ ਸਵੇਰੇ 8.30 ਵਜੇ ਦੇ ਕਰੀਬ ਐਚਆਰਟੀਸੀ ਦੀ ਬੱਸ ਨੰਬਰ ਐਚਪੀ-25ਏ-5384 ਸਮਾਦੋ ਤੋਂ ਰੇਕਾਂਗ ਪੀਓ ਜਾ ਰਹੀ ਸੀ। ਇਸ ਦੌਰਾਨ ਬੱਸ ਰੇਲਵੇ ਟਰੈਕ 'ਤੇ ਬਰਫ 'ਤੇ ਤਿਲਕ ਕੇ ਸੜਕ 'ਤੇ ਪਲਟ ਗਈ। ਜੇਕਰ ਬੱਸ ਸੜਕ ਤੋਂ ਹੇਠਾਂ ਡਿੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਬੱਸ ਪਲਟਦਿਆਂ ਹੀ ਕੁਝ ਸਮੇਂ ਲਈ ਮੌਕੇ 'ਤੇ ਰੌਲਾ ਪੈ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਸਾਰੇ ਜ਼ਖ਼ਮੀਆਂ ਨੂੰ ਬੱਸ 'ਚੋਂ ਕੱਢ ਕੇ ਰੇਕਾਂਗ ਪੀਓ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਇਕ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਟਰਾਂਸਪੋਰਟ ਕਾਰਪੋਰੇਸ਼ਨ ਦੇ ਇੰਸਪੈਕਟਰ ਗੋਪਾਲ ਨੇਗੀ ਨੇ ਦੱਸਿਆ ਕਿ ਬੱਸ ਡਰਾਈਵਰ ਮਨਜੀਤ ਅਤੇ ਕੰਡਕਟਰ ਅਵਿਨਾਸ਼ ਸਮੇਤ ਸਾਰੇ 12 ਯਾਤਰੀ ਸੁਰੱਖਿਅਤ ਹਨ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਨੌਰ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬੀਤੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ। ਅਜਿਹੇ 'ਚ ਸੜਕਾਂ 'ਤੇ ਆਵਾਜਾਈ ਖਤਰਨਾਕ ਸਾਬਤ ਹੋ ਸਕਦੀ ਹੈ। ਖ਼ਤਰਨਾਕ ਸੜਕਾਂ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਲੋੜੇ ਸਫ਼ਰ ਤੋਂ ਬਚਣ ਅਤੇ ਖ਼ਤਰਨਾਕ ਸੜਕਾਂ 'ਤੇ ਵਾਹਨ ਚਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

(For more news apart from 'Europe's clocks will change from tonight News in punjabi' stay tuned to Rozana Spokesman

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement