ਹਿਮਾਲਿਆ 'ਤੇ ਫਿਰ ਮਿਲੇ ਵਿਸ਼ਾਲ 'ਹਿਮ ਮਾਨਵ' ਦੀ ਹੋਂਦ ਦੇ ਸਬੂਤ
Published : Apr 30, 2019, 10:41 am IST
Updated : Apr 30, 2019, 10:41 am IST
SHARE ARTICLE
Footprints of Snow Man
Footprints of Snow Man

ਭਾਰਤੀ ਫ਼ੌਜ ਨੇ ਟਵਿੱਟਰ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਬਰਫ਼ 'ਤੇ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ।

ਨਵੀਂ ਦਿੱਲੀ: ਭਾਰਤੀ ਫ਼ੌਜ ਨੇ ਪਹਿਲੀ ਵਾਰ ਹਿਮ ਮਾਨਵ ਦੀ ਮੌਜੂਦਗੀ ਨੂੰ ਲੈ ਕੇ ਕੁੱਝ ਸਬੂਤ ਪੇਸ਼ ਕੀਤੇ ਹਨ ਦਰਅਸਲ ਭਾਰਤੀ ਫ਼ੌਜ ਨੇ ਟਵਿੱਟਰ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਬਰਫ਼ 'ਤੇ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਨਿਸ਼ਾਨ 'ਹਿਮ ਮਾਨਵ' ਦੇ ਪੈਰਾਂ ਦੇ ਹੋ ਸਕਦੇ ਹਨ। ਫ਼ੌਜ ਦੇ ਜਨ ਸੂਚਨਾ ਵਿਭਾਗ ਵਲੋਂ ਕੀਤੇ ਗਏ ਇਸ ਟਵੀਟ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਭਾਰਤੀ ਫ਼ੌਜ ਦੀ ਇਕ ਪਰਬਤਾਰੋਹੀ ਟੀਮ ਨੇ ਮਕਾਲੂ ਬੇਸ ਕੈਂਪ ਦੇ ਨੇੜੇ ਕਰੀਬ 32 ਬਾਈ 15 ਇੰਚ ਵਾਲੇ ਰਹੱਸਮਈ ਹਿਮ ਮਾਨਵ ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ।


ਇਹ ਮਾਯਾਵੀ ਸਨੋਅਮੈਨ ਇਸ ਤੋਂ ਪਹਿਲਾਂ ਸਿਰਫ਼ ਮਕਾਲੂ ਬਰੂਨ ਨੈਸ਼ਨਲ ਵਿਚ ਦੇਖਿਆ ਗਿਆ ਸੀ। ਵਿਸ਼ਵ ਦੇ ਸਭ ਤੋਂ ਰਹੱਸਮਈ ਪ੍ਰਾਣੀਆਂ ਵਿਚੋਂ ਇਕ ਹਿਮ ਮਾਨਵ ਦੀ ਕਹਾਣੀ ਲਗਭਗ 100 ਸਾਲ ਪੁਰਾਣੀ ਹੈ। ਕਈ ਵਾਰ ਇਨ੍ਹਾਂ ਨੂੰ ਦੇਖੇ ਜਾਣ ਦੀਆਂ ਖ਼ਬਰਾ ਨਸ਼ਰ ਹੋ ਚੁੱਕੀਆਂ ਹਨ। ਲੱਦਾਖ਼ ਦੇ ਕੁੱਝ ਬੌਧ ਮੱਠਾਂ ਵਲੋਂ ਵੀ ਹਿਮ ਮਾਨਵ ਨੂੰ ਦੇਖਣ ਦਾ ਦਾਅਵਾ ਕੀਤਾ ਜਾ ਚੁੱਕਿਆ ਹੈ। ਉਥੇ ਹੀ ਕੁੱਝ ਖੋਜਕਰਤਾਵਾਂ ਨੇ ਹਿਮ ਮਾਨਵ ਨੂੰ ਮਨੁੱਖ ਨਹੀਂ ਬਲਕਿ ਧਰੁਵੀ ਅਤੇ ਭੂਰੇ ਭਾਲੂ ਦੀ ਕ੍ਰਾਸ ਬ੍ਰੀਡ ਯਾਨੀ ਬੇਰੜੀ ਨਸਲ ਦੱਸਿਆ ਹੈ।

SnowManSnowMan Foot Prints

ਕੁੱਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮ ਮਾਨਵ ਇਕ ਵਿਸ਼ਾਲ ਜੀਵ ਹੈ। ਜਿਸ ਦੀ ਸ਼ਕਲੋ ਸੂਰਤ ਬਾਂਦਰਾਂ ਵਰਗੀ ਹੁੰਦੀ ਹੈ ਪਰ ਉਹ ਇਨਸਾਨਾਂ ਵਾਂਗ ਹੀ ਦੋ ਪੈਰਾਂ 'ਤੇ ਚਲਦਾ ਹੈ। ਇਸ ਨੂੰ ਲੈ ਕੇ ਵਿਗਿਆਨੀ ਵੀ ਇਕਮੱਤ ਨਹੀਂ ਪਰ ਭਾਵੇਂ ਜਦੋਂ ਭਾਰਤੀ ਫ਼ੌਜ ਵਲੋਂ ਵੀ ਹਿਮ ਮਾਨਵ ਦੇ ਹੋਣ ਦਾ ਸ਼ੱਕ ਜਤਾਇਆ ਗਿਆ ਹੈ ਤਾਂ ਹਿਮ ਮਾਨਵ ਦੀ ਹੋਂਦ ਨੂੰ ਲੈ ਕੇ ਫਿਰ ਤੋਂ ਚਰਚਾ ਛਿੜ ਗਈ ਹੈ।

Snow ManSnow Man

ਕੁੱਝ ਖੋਜਕਰਤਾਵਾਂ ਵਲੋਂ ਹਿਮ ਮਾਨਵ ਨੂੰ ਖੋਜਣ ਦੀ ਕੋਸ਼ਿਸ਼ ਵੀ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਅਜੇ ਤਕ ਕਿਸੇ ਖੋਜਕਰਤਾ ਦੇ ਕੁੱਝ ਹੱਥ ਨਹੀਂ ਲੱਗ ਸਕਿਆ। ਖੋਜ ਦੌਰਾਨ ਮਿਲੇ ਕੁੱਝ ਵਾਲਾਂ ਦੇ ਗੁੱਛੇ, ਹੱਡੀਆਂ ਆਦਿ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਿਮਾਲਿਆ ਦੇ ਵਿਸ਼ਾਲ ਪਰਬਤਾਂ ਵਿਚ ਕਿਤੇ ਨਾ ਕਿਤੇ ਇਹ ਵਿਸ਼ਾਲ ਹਿਮ ਮਾਨਵ ਨੇ ਅਪਣੇ ਰੈਣ ਬਸੇਰਾ ਬਣਾਇਆ ਹੋਇਆ ਹੈ ਪਰ ਇਸ ਨੂੰ ਲੈ ਕੇ ਭੇਦ ਅਜੇ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement