
ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ...
ਸੂਰਤ : ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਮਰ ਕੈਦ ਤੋਂ ਇਲਾਵਾ ਨਾਰਾਇਣ ਸਾਈਂ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਨਾਰਾਇਣ ਸਾਈਂ ਦੇ ਵਿਰੁੱਧ ਇਹ ਫ਼ੈਸਲਾ ਸੂਰਤ ਸੈਸ਼ਨ ਕੋਰਟ ਨੇ ਸੁਣਾਇਆ ਹੈ।
Narayan Sai
ਇੱਥੇ ਦੱਸਣਯੋਗ ਹੈ ਕਿ ਆਸਾ ਰਾਮ ਦੇ ਬੇਟੇ ਨਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਸੂਰਤ ਦੇ ਸੈਸ਼ਨ ਕੋਰਟ ਨੇ ਦੋਸ਼ੀ ਮੰਨਿਆ ਸੀ। ਨਰਾਇਣ ਸਾਈਂ 'ਤੇ ਸੂਰਤ ਦੀਆਂ ਦੋ ਭੈਣਾਂ ਨੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ।
Narayan Sai and Asa Ram
ਅਦਾਲਤ ਨੇ ਇਸ ਮਾਮਲੇ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਇਸ ਮਾਮਲੇ 'ਤੇ ਆਪਣਾ ਫੈਸਲਾ 30 ਅਪ੍ਰੈਲ ਯਾਨੀ ਅੱਜ ਸੁਣਾਨਾ ਸੀ ਜੋ ਕਿ ਹੁਣ ਆ ਚੁੱਕਾ ਹੈ। ਦੱਸ ਦਈਏ ਕਿ ਖ਼ੁਦ ਆਸਾ ਰਾਮ ਬਲਾਤਕਾਰ ਦੇ ਮਾਮਲੇ ਵਿਚ ਪਹਿਲਾਂ ਹੀ ਜੋਧਪੁਰ ਦੀ ਜੇਲ੍ਹ ਵਿਚ ਬੰਦ ਹਨ। ਅਦਾਲਤ ਦਾ ਇਹ ਫ਼ੈਸਲਾ 11 ਸਾਲ ਪੁਰਾਣੇ ਕੇਸ ਵਿਚ ਆਇਆ ਹੈ।