
ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਗਠਜੋੜ ਉਮੀਦਵਾਰ ਤੇਜ ਬਹਾਦੁਰ ਯਾਦਵ ਦੇ ਚੋਣ ਲੜਨ ‘ਤੇ...
ਵਾਰਾਣਸੀ : ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਗਠਜੋੜ ਉਮੀਦਵਾਰ ਤੇਜ ਬਹਾਦੁਰ ਯਾਦਵ ਦੇ ਚੋਣ ਲੜਨ ‘ਤੇ ਖਤਰਾ ਮੰਡਰਾਉਣ ਲੱਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਚੋਣ ਆਯੋਗ ਨੇ ਤੇਜ ਬਹਾਦੁਰ ਯਾਦਵ ਵੱਲੋਂ ਨਾਮਜ਼ਦਗੀ ਵਿਚ ਦਿੱਤੇ ਗਏ ਹਲਫ਼ਨਾਮੇ ਵਿਚ ਨੌਕਰੀ ਤੋਂ ਤਿਆਗਪੱਤਰ ਦੇ ਲਈ ਦੋ ਵੱਖ-ਵੱਖ ਵਜ੍ਹਾ ਦੱਸੀਆਂ ਹਨ। ਚੋਣ ਆਯੋਗ ਨੇ ਕੱਲ੍ਹ ਯਾਨੀ ਬੁੱਧਵਾਰ ਨੂੰ 11 ਵਜੇ ਤੱਕ ਜਵਾਬ ਦੇਣ ਲਈ ਕਿਹਾ ਹੈ। ਨਾਲ ਹੀ ਇਹ ਵੀ ਹਦਾਇਤ ਦਿਤੀ ਗਈ ਹੈ ਕਿ ਜੇਕਰ ਮਾਮਲੇ ਨੂੰ ਲੈ ਕੇ ਠੋਸ ਜਵਾਬ ਨਹੀਂ ਮਿਲਿਆ ਤਾਂ ਨਾਮਜ਼ਦਗੀ ਖਾਰਜ਼ ਹੋ ਸਕਦੀ ਹੈ।
Tej Bahadur
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਾਮਜ਼ਦਗੀ ਦੇ ਆਖਰੀ ਦਿਨ ਵੀ ਨਾਟਕੀ ਢੰਗ ਨਾਲ ਸਮਾਜਵਾਦੀ ਪਾਰਟੀ ਨੇ ਤੇਜ ਬਹਾਦੁਰ ਯਾਦਵ ਨੂੰ ਅਪਣਾ ਉਮੀਦਵਾਰ ਐਲਾਨ ਕਰਕੇ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾ ਦਿੱਤਾ। ਵਾਰਾਣਸੀ ਸੀਟ ਤੋਂ ਪਹਿਲਾਂ ਤੋਂ ਐਲਾਨੇ ਸਪਾ ਉਮੀਦਵਾਰ ਸ਼ਾਲਿਨੀ ਯਾਦਵ ਨੇ ਵੀ ਨਾਮਜ਼ਦਗੀ ਦਾਖਲ ਕੀਤਾ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਮਾਜਵਾਦੀ ਪਾਰਟੀ ਨੇ ਉਨਹਾਂ ਦਾ ਟਿਕਟ ਕੱਟ ਦਿੱਤਾ ਹੈ। ਨਾਮਜ਼ਦਗੀ ਤੋਂ ਬਾਅਦ ਜਦੋਂ ਉਨ੍ਹਾਂ ਟਿਕਟ ਕੱਟਣ ਦੀ ਗੱਲ ਪਤਾ ਚੱਲੀ ਤਾਂ ਉਹ ਹੈਰਾਨ ਹੋ ਗਈ।
Tej Bahadur and Modi
ਦੱਸ ਦਈਏ ਕਿ ਬੀ.ਐਸ.ਐਫ਼ ਦੇ ਜਵਾਨ ਰਹੇ ਤੇਜ ਬਹਾਦੁਰ ਪਿਛਲੇ ਸਾਲ ਜੰਮੂ-ਕਸ਼ਮੀਰ ‘ਤੇ ਤੈਨਾਤ ਜਵਾਨਾਂ ਨੂੰ ਖਰਾਬ ਖਾਣਾ ਦਿੱਤੇ ਜਾਣ ਦੀ ਸ਼ਿਕਾਇਤ ਵਾਲੇ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਨ ਤੋਂ ਬਾਅਦ ਚਰਚਾ ‘ਚ ਆਏ ਸੀ। ਉਨ੍ਹਾਂ ਝੂਠੇ ਦੋਸ਼ ਲਗਾਉਣ ਦੇ ਦੋਸ਼ ਵਿਚ ਜੁਲਾਈ 2018 ‘ਚ ਬਰਖ਼ਾਸ਼ਤ ਕਰ ਦਿੱਤਾ ਗਿਆ ਸੀ। ਇਸ ਲੋਕ ਸਭ ਵਿਚ ਚੋਣਾਂ ਵਿਚ ਉਨ੍ਹਾਂ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਚੋਣ ਸੜਨ ਦਾ ਫ਼ੈਸਲਾ ਕੀਤਾ ਸੀ। ਵਾਰਾਣਸੀ ਤੋਂ ਪੀਐਮ ਮੋਦੀ ਦੇ ਵਿਰੁੱਧ ਲੜ ਰਹੇ ਤੇਜ ਬਹਾਦੁਰ ਨੂੰ ਕਈ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ।
Tej Bahadur
ਤੇਜ ਬਹਾਦੁਦ ਯਾਦਵ ਪਿਛਲੇ ਕਈ ਦਿਨਾਂ ਤੋਂ ਪੀਐਮ ਮੋਦੀ ਦੇ ਵਿਰੁੱਧ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਚੋਣ ਲੜਨ ਦੇ ਲਈ ਜਾਂਦੇ ਸਮੇਂ ਉਨ੍ਹਾਂ ਨੇ ਪੀਐਮ ਮੋਦੀ ‘ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਇਹ ਲੜਾਈ ਅਸਲੀ ਚੌਕੀਦਾਰ ਤੇ ਨਕਲੀ ਚੌਕੀਦਾਰ ਦੇ ਵਿਚ ਹੈ।