
ਡੀਕਲ ਸਿੱਖਿਆ ਮੰਤਰੀ ਕੇ ਸੁਧਾਕਰ ਜਿਸ ਵਿਚ...
ਕਰਨਾਟਕ: ਕਰਨਾਟਕ ਦੇ ਇਕ ਮੀਡੀਆ ਚੈਨਲ ਦੇ ਇਕ ਕੈਮਰਾਮੈਨ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਸੀ। ਪੱਤਰਕਾਰ ਦੇ ਸੰਪਰਕ ਵਿਚ ਆਏ ਪੰਜ ਮੰਤਰੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਬੁੱਧਵਾਰ ਨੂੰ ਚਾਰ ਮੰਤਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਚਾਰ ਮੰਤਰੀ ਹੁਣ ਸੈਲਫ ਕੁਆਰੰਟੀਨ ਵਿਚ ਹਨ।
Quarntine
ਇਸ ਮਾਮਲੇ ਵਿਚ ਇਕ ਮੀਡੀਆ ਚੈਨਲ ਵੱਲੋਂ ਖ਼ਬਰ ਛਪਾਈ ਗਈ ਸੀ ਕਿ ਪੰਜ ਮੰਤਰੀ ਪੱਤਰਕਾਰ ਦੇ ਸਿੱਧੇ ਸੰਪਰਕ ਵਿਚ ਆਏ ਸਨ ਪਰ ਉਹ ਉਹਨਾਂ ਨੂੰ ਹੋਮ ਕੁਆਰੰਟੀਨ ਪ੍ਰੋਟੋਕਾਲ ਦਾ ਪਲਾਨ ਨਹੀਂ ਕਰ ਰਹੇ ਹਨ ਜਿਸ ਤੋਂ ਬਾਅਦ ਮੰਤਰੀਆਂ ਨੇ ਖੁਦ ਨੂੰ ਕੁਆਰੰਟੀਨ ਕੀਤਾ ਹੈ।
Corona Virus
ਮੈਡੀਕਲ ਸਿੱਖਿਆ ਮੰਤਰੀ ਕੇ ਸੁਧਾਕਰ ਜਿਸ ਵਿਚ ਡਿਪਟੀ ਸੀ.ਐੱਮ.ਐੱਨ. ਅਸ਼ਵਥ ਨਾਰਾਇਣ, ਗ੍ਰਹਿ ਮੰਤਰੀ ਬਾਸਵਰਾਜ ਬੋੱਮਈ ਅਤੇ ਕੰਨੜ ਅਤੇ ਸੱਭਿਆਚਾਰ ਮੰਤਰੀ ਸੀਟੀ ਰਵੀ ਨੇ ਟਵੀਟ ਕੀਤਾ ਕਿ ਚਾਰਾਂ ਮੰਤਰੀਆਂ ਦੀ ਰਿਪੋਰਟ ਨਕਾਰਾਤਮਕ ਆਈ ਅਤੇ ਉਹ ਘਰ ਵਿਚ ਸਵੈ-ਕੁਆਰੰਟੀਨ ਵਿਚ ਹਨ। ਅਸ਼ਵਥ ਨਾਰਾਇਣ ਨੇ ਇੱਕ ਟਵੀਟ ਵਿੱਚ ਕਿਹਾ ਕੋਵਿਡ-19 ਪ੍ਰਭਾਵਿਤ ਵਿਅਕਤੀ ਨਾਲ ਸੰਪਰਕ ਕਰਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਘਰ ਹਨ।
Corona Virus
ਉਹਨਾਂ ਦੀ ਰਿਪੋਰਟ ਵਿੱਚ ਕੋਈ ਵਾਇਰਸ ਨਹੀਂ ਪਾਇਆ ਗਿਆ ਪਰ ਚੌਕਸ ਰਹਿਣਾ ਪਵੇਗਾ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਬੋਮਾਈ ਨੇ ਕਿਹਾ ਉਹਨਾਂ ਦੀ ਜਾਂਚ ਰਿਪੋਰਟ ਨਕਾਰਾਤਮਕ ਸਾਬਤ ਹੋਈ। ਉਹਨਾਂ ਨੇ ਕਿਹਾ ਉਹ ਸੈਲਫ ਕੁਆਰੰਟੀਨ ਹਨ ਅਤੇ ਉਹ ਸਿਹਤਮੰਦ ਵੀ ਹਨ।
Corona Virus
ਰਵੀ ਨੇ ਕਿਹਾ ਚਾਹੇ ਉਹ (ਕੈਮਰਾਮੈਨ) ਉਹਨਾਂ ਦੀਆਂ ਬੈਠਕਾਂ ਵਿਚ ਆਇਆ ਸੀ ਪਰ ਉਹਨਾਂ ਦਾ ਉਸ ਨਾਲ (ਕੈਮਰਾਮੈਨ) ਕੋਈ ਨੇੜਲਾ ਸੰਪਰਕ ਨਹੀਂ ਹੋਇਆ, ਫਿਰ ਉਹਨਾਂ ਨੇ ਅਪ੍ਰੈਲ 28 ਨੂੰ ਆਪਣੀ ਜਾਂਚ ਕਰਵਾ ਲਈ। ਉਹਨਾਂ ਇਹ ਜਾਣਕਾਰੀ ਸਾਂਝੇ ਕਰਦਿਆਂ ਖੁਸੀ ਹੋਈ ਹੈ ਕਿ ਉਹਨਾਂ ਦੀ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਨਕਾਰਾਤਮਕ ਹੈ। ਸੁਧਾਕਰ ਨੇ ਇਹ ਵੀ ਕਿਹਾ ਕਿ ਉਹ ਘਰ ਵਿੱਚ ਹਨ ਅਤੇ ਸਾਵਧਾਨੀ ਵਰਤ ਰਹੇ ਹਨ।
Corona Virus
ਤੁਹਾਨੂੰ ਦੱਸ ਦੇਈਏ ਕਿ 34 ਸਾਲਾ ਪੱਤਰਕਾਰ 21 ਅਪ੍ਰੈਲ ਤੋਂ 24 ਅਪ੍ਰੈਲ ਦੇ ਵਿਚਕਾਰ ਪੰਜ ਮੰਤਰੀਆਂ ਨੂੰ ਮਿਲਿਆ ਸੀ। ਪੱਤਰਕਾਰ ਦੇ ਕੋਰੋਨਾ ਦੇ ਲੱਛਣਾਂ ਤੋਂ ਬਾਅਦ, ਉਹਨਾਂ ਦਾ ਸੈਂਪਲ 23 ਅਪ੍ਰੈਲ ਨੂੰ ਜਾਂਚ ਲਈ ਭੇਜਿਆ ਗਿਆ ਸੀ ਅਤੇ 24 ਅਪ੍ਰੈਲ ਨੂੰ ਉਸ ਦੀ ਟੈਸਟ ਰਿਪੋਰਟ ਸਕਾਰਾਤਮਕ ਆਈ।
ਕੈਮਰਾਮੈਨ, ਉਸ ਦੀ ਪਤਨੀ, ਢਾਈ ਸਾਲ ਦੀ ਬੇਟੀ ਅਤੇ ਵੱਖ-ਵੱਖ ਮੀਡੀਆ ਸਮੂਹਾਂ ਦੇ ਪੱਤਰਕਾਰ ਜੋ ਪੱਤਰਕਾਰ ਦੇ ਸੰਪਰਕ ਵਿੱਚ ਆਏ ਸਨ ਉਹਨਾਂ ਨੂੰ ਬੰਗਲੁਰੂ ਦੇ ਇੱਕ ਹੋਟਲ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਪੱਤਰਕਾਰ ਦੀ ਧੀ ਅਤੇ ਪਤਨੀ ਦੀ ਜਾਂਚ ਰਿਪੋਰਟ ਨਕਾਰਾਤਮਕ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।