
ਕੋਰੋਨਾ ਵਾਇਰਸ ਕਰ ਕੇ ਸੀ.ਆਰ.ਪੀ.ਐਫ਼. ਦੇ 55 ਵਰ੍ਹਿਆਂ ਦੇ ਮੁਲਾਜ਼ਮ ਦੀ ਮੌਤ ਅਤੇ ਉਨ੍ਹਾਂ ਦੀ ਬਟਾਲੀਅਨ 'ਚ ਲਗਭਗ 50 ਜਵਾਨਾਂ ਦੇ ਪੀੜਤ ਹੋਣ ਵਿਚਕਾਰ
ਨਵੀਂ ਦਿੱਲੀ, 29 ਅਪ੍ਰੈਲ: ਕੋਰੋਨਾ ਵਾਇਰਸ ਕਰ ਕੇ ਸੀ.ਆਰ.ਪੀ.ਐਫ਼. ਦੇ 55 ਵਰ੍ਹਿਆਂ ਦੇ ਮੁਲਾਜ਼ਮ ਦੀ ਮੌਤ ਅਤੇ ਉਨ੍ਹਾਂ ਦੀ ਬਟਾਲੀਅਨ 'ਚ ਲਗਭਗ 50 ਜਵਾਨਾਂ ਦੇ ਪੀੜਤ ਹੋਣ ਵਿਚਕਾਰ ਇਸ ਗੱਲ ਨੂੰ ਲੈ ਕੇ ਬਲ 'ਚ ਚਿੰਤਾ ਪੈਦਾ ਹੋ ਗਈ ਹੈ ਕਿ ਮਹਾਂਮਾਰੀ ਦੇ ਪ੍ਰਸਾਰ 'ਤੇ ਕਾਬੂ ਕਰਨ ਲਈ ਦੇਸ਼ ਦੇ ਸੱਭ ਤੋਂ ਵੱਡੇ ਨੀਮ-ਫ਼ੌਜੀ ਬਲ 'ਚ 'ਦੋ ਵੱਲ-ਵੱਖ' ਹੁਕਮ ਜਾਰੀ ਕੀਤੇ ਗਏ ਹਨ।
ਸੀ.ਆਰ.ਪੀ.ਐਫ਼. ਦੇ ਮੁਖੀ ਏ.ਪੀ. ਮਹੇਸ਼ਵਰੀ ਨੇ ਫਿਰ ਤੋਂ ਨਵੇਂ ਹੁਕਮਾਂ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਾਮਲਿਆਂ 'ਚ 14 ਦਿਨਾਂ ਦਾ ਲਾਜ਼ਮੀ ਏਕਾਂਤਵਾਸ ਰਖਣਾ ਹੋਵੇਗਾ। ਹਾਲ ਹੀ 'ਚ ਇਹ ਗੱਲ ਸਾਹਮਣੇ ਆਈ ਹੈ ਸੀ ਕਿ ਨੀਮ-ਫ਼ੌਜੀ ਬਲਾਂ ਦੇ ਮੈਡੀਕਲ ਬਲਾਕ ਨੇ ਅਪ੍ਰੈਲ 'ਚ ਇਕ ਵਖਰਾ ਹੁਕਮ ਜਾਰੀ ਕੀਤਾ ਸੀ। ਇਸ 'ਚ ਕਿਹਾ ਗਿਆ ਸੀ ਕਿ ਜਿਸ ਮੁਲਾਜ਼ਮ 'ਚ ਇਸ ਮਹਾਂਮਾਰੀ ਦੇ ਲੱਛਣ ਨਹੀਂ ਦਿਸ ਰਹੇ ਹਨ, ਉਹ ਪੰਜ ਦਿਨਾਂ ਦੇ ਏਕਾਂਤਵਾਸ ਤੋਂ ਬਾਅਦ ਕੰਮ 'ਤੇ ਪਰਤ ਸਕਦੇ ਹਨ।
ਸੀ.ਆਰ.ਪੀ.ਐਫ਼. ਮੁਖੀ ਨੇ ਕਿਹਾ ਕਿ ਇਹ ਵੱਖ-ਵੱਖ ਹੁਕਮ ਸਨ ਅਤੇ ਉਨ੍ਹਾਂ ਨੇ 26 ਅਪ੍ਰੈਲ ਨੂੰ ਬਲ ਦੇ ਮੈਡੀਕਲ ਡਾਇਰੈਕਟਰ ਤੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ ਅਤੇ ਮਾਮਲੇ ਨੂੰ ਏ.ਡੀ.ਜੀ. ਹਵਾਲੇ ਕਰ ਦਿਤਾ ਹੈ। ਇਸ ਵਿਚਕਾਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਗੰਭੀਰ ਘਟਨਾ ਦਾ ਨੋਟਿਸ ਲਿਆ ਹੈ ਜਿੱਥੇ ਇਕ ਜਵਾਨ ਦੀ ਮੌਤ ਹੋ ਗਈ ਸੀ ਅਤੇ ਲਗਭਗ 50 ਹੋਰ ਵਿਅਕਤੀ ਇਕ ਹੀ ਬਟਾਲੀਅਨ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। (ਪੀਟੀਆਈ)