
ਕੇਂਦਰੀ ਸਿਹਤ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮਗਰੋਂ ਉੱਤਰ ਪ੍ਰਦੇਸ਼ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦੇਣ ਵਾਲੇ ਸਾਰੇ ਤਬਲੀਗੀ
ਲਖਨਊ, 29 ਅਪ੍ਰੈਲ: ਕੇਂਦਰੀ ਸਿਹਤ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮਗਰੋਂ ਉੱਤਰ ਪ੍ਰਦੇਸ਼ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦੇਣ ਵਾਲੇ ਸਾਰੇ ਤਬਲੀਗੀ ਜਮਾਤੀਆਂ ਦੀ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ 'ਤੇ ਫ਼ਿਲਹਾਲ ਅਗਲੇਰੀ ਕਾਰਵਾਈ ਨੂੰ ਰੋਕ ਦਿਤਾ ਹੈ। ਸੂਬੇ ਦੇ ਸਿਹਤ ਵਿਭਾਗ ਨੇ ਪਲਾਜ਼ਮਾ ਦੇਣ ਲਈ ਲਾਗ ਤੋਂ ਠੀਕ ਹੋ ਚੁੱਕੇ ਤਬਲੀਗੀ ਜਮਾਤੀਆਂ ਨਾਲ ਸੰਪਰਕ ਕੀਤਾ ਸੀ ਅਤੇ ਉਹ ਮੌਜੂਦਾ ਸਮੇਂ 'ਚ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਅਪਣਾ ਪਲਾਜ਼ਮਾ ਦੇਣ ਨੂੰ ਤਿਆਰ ਸਨ। ਪਰ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦਿਤੀਆਂ ਹਦਾਇਤਾਂ ਤੋਂ ਬਾਅਦ ਫ਼ਿਲਹਾਲ ਇਸ ਨੂੰ ਰੋਕ ਦਿਤਾ ਗਿਆ ਹੈ। (ਪੀਟੀਆਈ)