
UP ਦੇ ਮਹਾਰਾਜਗੰਜ ਕੋਠੀਭਾਰ ਥਾਣਾ ਖੇਤਰ ਦੇ ਚੌਕੀ ਦੀ ਪੁਲਿਸ ਦੁਆਰਾ ਚਲਾਨ ਕੱਟਣ ਤੋਂ ਨਾਰਾਜ਼ ਬਿਜਲੀ ਠੇਕਾ ਕਰਮਚਾਰੀ ਨੇ ਪੁਲਿਸ ਚੌਕੀ ਦੀ ਬੱਤੀ ਹੀ ਗੁਲ ਕਰ ਦਿੱਤੀ
ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਕੋਠੀਭਾਰ ਥਾਣਾ ਖੇਤਰ ਦੇ ਚੌਕੀ ਦੀ ਪੁਲਿਸ ਦੁਆਰਾ ਚਲਾਨ ਕੱਟਣ ਤੋਂ ਨਾਰਾਜ਼ ਬਿਜਲੀ ਠੇਕਾ ਕਰਮਚਾਰੀ ਨੇ ਪੁਲਿਸ ਚੌਕੀ ਦੀ ਬੱਤੀ ਹੀ ਗੁਲ ਕਰ ਦਿੱਤੀ। ਚੌਕੀ ਦੀ ਲਾਈਟ ਕੱਟਣ ਤੋਂ ਨਾਰਾਜ਼ ਹੋ ਕੇ, ਪੁਲਿਸ ਮੁਲਾਜ਼ਮਾਂ ਨੇ ਬਿਜਲੀ ਠੇਕੇਦਾਰ ਨੂੰ ਚੌਕੀ ਵਿਚ ਬਿਠਾਇਆ ਅਤੇ ਕਨੈਕਸ਼ਨ ਲਾਉਂਣ ਤੋਂ ਬਾਅਦ ਹੀ ਇਸ ਨੂੰ ਛੱਡ ਦਿੱਤਾ।
Electricity
ਦਰਅਸਲ, ਮੰਗਲਵਾਰ ਸ਼ਾਮ ਨੂੰ ਬਿਜਲੀ ਵਿਭਾਗ ਦੇ ਇਕ ਠੇਕੇਦਾਰ ਅਜੀਤ ਕੁਮਾਰ ਦਾ ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ਦੇ ਦੋਸ਼ ਵਿਚ ਚਲਾਨ ਕੱਟ ਦਿੱਤਾ ਗਿਆ। ਨਾਰਾਜ਼ ਬਿਜਲੀ ਠੇਕਾ ਕਰਮਚਾਰੀ ਬੁੱਧਵਾਰ ਦੁਪਹਿਰ ਚੌਕੀ ਪਹੁੰਚਿਆ ਅਤੇ ਪੰਚਾਇਤ ਦੀ ਇਮਾਰਤ ਵਿੱਚ ਚੱਲ ਰਹੀ ਪੁਲਿਸ ਚੌਕੀ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਉਸ ਮੌਕੇ ਚੌਕੀ ਇੰਚਾਰਜ ਬ੍ਰਿਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ।
police
ਜਿਸ ਤੋਂ ਬਾਅਦ ਪੁਲਿਸ ਵਾਲਿਆ ਨੇ ਤੁਰੰਤ ਉਸ ਠੇਕੇਦਾਰ ਨੂੰ ਫੜ ਚੋਂਕੀ ਵਿਚ ਬਿਠਾ ਲਿਆ ਅਤੇ ਕੁਨੈਕਸ਼ਨ ਕੱਟਣ ਦਾ ਕਾਰਨ ਪੁਛਿਆ, ਪਰ ਬਿਜਲੀ ਠੇਕੇਦਾਰ ਸੰਤੁਸ਼ਟ ਜਵਾਬ ਨਹੀਂ ਦੇ ਸਕਿਆ। ਜਿਸ ਤੋਂ ਬਾਅਦ ਠੇਕੇਦਾਰ ਅਜੀਤ ਸਿੰਘ ਨੂੰ ਆਪਣੀ ਇਸ ਹਰਕਤ ਤੋਂ ਸ਼ਰਮਿੰਦਾ ਹੋਣਾ ਪਿਆ ਅਤੇ ਬਿਜਲੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਬੁਲਾਏ ਜਾਣ ਤੋਂ ਬਾਅਦ ਉਸ ਨੇ ਚੌਂਕੀ ਦਾ ਕੁਨੈਕਸ਼ਨ ਜੋੜ ਦਿੱਤਾ। ਦੱਸ ਦੱਈਏ ਕਿ ਪੁਲਿਸ ਚੌਂਕੀ ਦਾ ਕੁਨੈਕਸ਼ਨ ਕੱਟਣ ਤੋਂ ਬਾਅਦ ਚਰਚਾ ਵਿਚ ਆਇਆ ਚੁਥੇਰਾ ਚੌਂਕੀ ਇਕ ਉਧਾਰ ਦੀ ਇਮਾਰਤ ਵਿਚ ਚੱਲਦਾ ਹੈ।
Electricity
ਪੁਲਿਸ ਵਿਭਾਗ ਦੀ ਆਪਣੀ ਨਿੱਜੀ ਇਮਾਰਤ ਨਾ ਹੋਣ ਕਾਰਨ ਚੁਥੇਹਾ ਪੁਲਿਸ ਚੌਕੀ ਸਾਲਾਂ ਤੋਂ ਗ੍ਰਾਮ ਸਭਾ ਦੀ ਪੰਚਾਇਤ ਭਵਨ ਵਿਚ ਚੱਲ ਰਹੀ ਹੈ। ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹਰੀਸ਼ੰਕਰ ਨੇ ਕਿਹਾ ਕਿ ਸਾਨੂੰ ਮਾਮਲਾ ਬਾਰੇ ਪਤਾ ਲੱਗਿਆ ਹੈ ਅਤੇ ਪੁਲਿਸ ਚੌਕੀ ਦਾ ਕੁਨੈਕਸ਼ਨ ਕਿਉਂ ਕੱਟਿਆ ਗਿਆ, ਇਸਦੀ ਜਾਂਚ ਕੀਤੀ ਜਾ ਰਹੀ ਹੈ।
Police
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।