
“ਦਿੱਲੀ ਦੀ ਸਥਿਤੀ ਬਹੁਤ ਖਰਾਬ ਹੈ''
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸ਼ੋਇਬ ਇਕਬਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਬੇਹੱਦ ਖਤਰਨਾਕ ਸਥਿਤੀ ਦੇ ਮੱਦੇਨਜ਼ਰ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪੁਰਾਣੀ ਦਿੱਲੀ ਦੇ ਮਤੀਆ ਮਹਿਲ ਵਿਧਾਨ ਸਭਾ ਹਲਕੇ ਤੋਂ ਛੇਵੀਂ ਵਾਰ ਵਿਧਾਇਕ ਚੁਣੇ ਗਏ ਇਕਬਾਲ ਨੇ ਕਿਹਾ ਕਿ ਨਾ ਉਹ ਤੇ ਨਾ ਹੀ ਉਹਨਾਂ ਦੀ ਸਰਕਾਰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮਦਦ ਕਰ ਪਾ ਰਹੇ ਹਨ।
Shoaib Iqbal
ਉਨ੍ਹਾਂ ਦੀ ਮੰਗ 'ਤੇ' ਆਪ 'ਵੱਲੋਂ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ। ਇਕਬਾਲ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, “ਇਕ ਵਿਧਾਇਕ ਹੋਣ ਦੇ ਨਾਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹਾਂ ਕਿਉਂਕਿ ਮੈਂ ਕਿਸੇ ਦੀ ਮਦਦ ਨਹੀਂ ਕਰ ਪਾ ਰਿਹਾ ਅਤੇ ਸਾਡੀ ਸਰਕਾਰ ਵੀ ਲੋਕਾਂ ਨਾਲ ਖੜੀ ਨਹੀਂ ਹੋ ਪਾ ਰਹੀ। ਛੇ ਵਾਰ ਵਿਧਾਇਕ ਹੋਣ ਦੇ ਬਾਵਜੂਦ ਕੋਈ ਮੇਰੀ ਗੱਲ ਨਹੀਂ ਸੁਣ ਰਿਹਾ ਅਤੇ ਨਾ ਹੀ ਮੈਂ ਮੇਰੀ ਕਿਸੇ ਨਾਲ ਗੱਲ ਹੋ ਰਹੀ ਹੈ।
Corona Case
ਉਨ੍ਹਾਂ ਅੱਗੇ ਕਿਹਾ, “ਦਿੱਲੀ ਦੀ ਸਥਿਤੀ ਬਹੁਤ ਖਰਾਬ ਹੈ। ਮੈਂ ਦਿੱਲੀ ਹਾਈ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਵਿੱਚ ਤੁਰੰਤ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਲਾਸ਼ਾਂ ਸਾਰੇ ਸ਼ਹਿਰ ਵਿਚ ਵਿਛ ਜਾਣਗੀਆਂ।
Shoaib Iqbal
ਆਪ ਵਿਧਾਇਕ ਨੇ ਕਿਹਾ, ਮੈਨੂੰ ਰੋਣਾ ਆਉਂਦਾ ਹੈ। ਮੈਨੂੰ ਨੀਂਦ ਨਹੀਂ ਆਉਂਦੀ, ਲੋਕ ਪਰੇਸ਼ਾਨ ਹਨ। ਲੋਕਾਂ ਨੂੰ ਆਕਸੀਜਨ ਅਤੇ ਦਵਾਈਆਂ ਨਹੀਂ ਮਿਲ ਰਹੀਆਂ। ਮੈਂ ਇਕ ਦੋਸਤ ਦੀ ਮਦਦ ਨਹੀਂ ਕਰ ਪਾ ਰਿਹਾ ਜੋ ਬਿਨ੍ਹਾਂ ਆਕਸੀਜਨ ਦਵਾਈ ਤੋਂ ਹਸਪਤਾਲ ਵਿਚ ਹੈ।